ਵਹੀਕਲ ਚੋਰੀ ਕਰਨ ਵਾਲੇ ਅੰਤਰਰਾਜੀ ਗਰੋਹ ਦੇ 6 ਮੈਂਬਰ ਕਾਬੂ, ਗੱਡੀਆਂ, ਦੋਪਹੀਆ ਵਾਹਨ,ਸਕਰੈਪ ਅਤੇ ਨਕਦੀ ਬ੍ਰਾਮਦ
ਹਰਜਿੰਦਰ ਸਿੰਘ ਭੱਟੀ
- ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਕੁਮਾਰ ਗਰਗ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜਾਣਕਾਰੀ
ਐਸ.ਏ.ਐਸ ਨਗਰ, 7 ਫਰਵਰੀ 2023 - ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੋਹਾਲੀ ਪੁਲਿਸ ਵਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁੰਹਿਮ ਤਹਿਤ ਸ਼੍ਰੀ ਅਮਨਦੀਪ ਸਿੰਘ ਬਰਾੜ, ਪੀ.ਪੀ.ਐਸ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ ਸੰਧੂ, ਪੀ.ਪੀ.ਐਸ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ: ਸ਼ਿਵ ਕੁਮਾਰ, ਇੰਚਾਰਜ, ਸੀ.ਆਈ.ਏ ਸਟਾਫ, ਮੋਹਾਲੀ ਵੱਲੋ ਸਾਲ 2021 ਤੋਂ ਜ਼ਿਲ੍ਹਾ ਮੋਹਾਲੀ, ਹਰਿਆਣਾ, ਦਿੱਲੀ ਅਤੇ ਯੂ.ਪੀ ਦੇ ਏਰੀਆ ਵਿੱਚੋ ਗੱਡੀਆਂ ਅਤੇ ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰਾ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਚੋਰੀ ਦੀਆਂ 35 ਕਾਰਾਂ, ਸਕੂਟਰ/ਮੋਟਰਸਾਈਕਲ ਅਤੇ ਸਕਰੇਪ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਮੋਹਾਲੀ 'ਚੋਂ 52 ਗੱਡੀਆਂ ਚੋਰੀ ਕਰਨ ਵਾਲਾ ਗਿਰੋਹ ਚੜ੍ਹਿਆ ਪੁਲਿਸ ਅੜਿੱਕੇ, ਵੇਖੋ ਹੋਰ ਕੀ ਕੁਝ ਹੋਇਆ ਬਰਾਮਦ (ਵੀਡੀਓ ਵੀ ਦੇਖੋ)
ਡਾ: ਗਰਗ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਾਹਨ ਚੋਰੀ ਸਬੰਧੀ ਮੁਕੱਦਮਾ ਨੰਬਰ 12 ਮਿਤੀ 16-01-2023 ਅ/ਧ 379,411 ਭ:ਦ:, ਥਾਣਾ ਫੇਸ-8, ਮੋਹਾਲੀ ਦਰਜ ਸੀ, ਜਿਸ ਦੀ ਤਫਤੀਸ਼ ਦੌਰਾਨ ਇੰਦਰਪ੍ਰੀਤ ਸਿੰਘ ਉੱਰਫ ਪ੍ਰਿੰਸ ਵਾਸੀ ਪਿੰਡ ਰਾਈਆਵਾਲਾ ਰੋਡ ਥਾਣਾ ਸਿਟੀ ਜਲਾਲਾਬਾਦ ਜ਼ਿਲ੍ਹਾ ਫਾਜਿਲਕਾ, ਉਮਰ ਕਰੀਬ 30 ਸਾਲ। (ਗ੍ਰਿਫ: ਮਿਤੀ: 05-02-2023), ਗੁਰਵਿੰਦਰ ਸਿੰਘ ਉੱਰਫ ਗੁਰੀ ਵਾਸੀ #165/6 ਗੁਰੂ ਤੇਗ ਬਹਾਦਰ ਨਗਰ ਖਰੜ ਥਾਣਾ ਸਿਟੀ ਖਰੜ ਜ਼ਿਲ੍ਹਾ ਐਸ.ਏ.ਐਸ ਨਗਰ, ਉਮਰ ਕਰੀਬ 31 ਸਾਲ। (ਗ੍ਰਿਫ: ਮਿਤੀ: 05-02-2023), ਪਰਵਿੰਦਰ ਸਿੰਘ ਉੱਰਫ ਪਿੰਦੂ ਵਾਸੀ ਪਿੰਡ ਕਮਰਾਵਾਲੀ ਥਾਣਾ ਸਿਟੀ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ, ਉਮਰ ਕਰੀਬ 22 ਸਾਲ।(ਗ੍ਰਿਫ: ਮਿਤੀ: 06-02-2023), ਰਾਜੇਸ਼ ਕੁਮਾਰ ਉੱਰਫ ਰਿੰਕੂ ਵਾਸੀ ਜੋਹਲ ਕਲੋਨੀ ਜਲਾਲਾਬਾਦ ਥਾਣਾ ਜਲਾਲਾਬਾਦ ਜ਼ਿਲ੍ਹਾ ਫਾਜਿਲਕਾ, ਉਮਰ ਕਰੀਬ 30 ਸਾਲ। (ਗ੍ਰਿਫ: ਮਿਤੀ: 06-02-2023), ਸੁਖਰਾਜ ਸਿੰਘ ਉੱਰਫ ਸੁੱਖਾ ਵਾਸੀ ਪਿੰਡ ਠੱਠਾ ਥਾਣਾ ਸਰਹਾਲੀ ਜ਼ਿਲ੍ਹਾ ਤਰਨ ਤਾਰਨ ਹਾਲ ਵਾਸੀ #218 ਏ.ਕੇ.ਐਸ ਕਲੋਨੀ ਨੇੜੇ ਫੌਜੀ ਢਾਬਾ ਜ਼ੀਰਕਪੁਰ, ਐਸ.ਏ.ਐਸ ਨਗਰ, ਉਮਰ ਕਰੀਬ 27 ਸਾਲ। (ਗ੍ਰਿਫ: ਮਿਤੀ: 07-02-2023), ਜਸਪਾਲ ਸਿੰਘ ਉੱਰਫ ਜੱਸਾ ਵਾਸੀ #218 ਏ.ਕੇ.ਐਸ ਕਲੋਨੀ ਨੇੜੇ ਫ਼ੌਜੀ ਢਾਬਾ ਜ਼ੀਰਕਪੁਰ, ਐਸ.ਏ.ਐਸ ਨਗਰ, ਉਮਰ ਕਰੀਬ 22 ਸਾਲ। (ਗ੍ਰਿਫ: ਮਿਤੀ: 07-02-2023) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗਿਰੋਹ ਨੂੰ ਕਾਬੂ ਕਰਨ ਨਾਲ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਵਾਹਨ ਚੋਰੀ ਹੋਣ ਦੇ ਕਰੀਬ 20 ਮੁਕੱਦਮੇ ਟਰੇਸ ਕਰਕੇ 31 ਵਹੀਕਲ ਬ੍ਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ।
ਮੁਲਜ਼ਮਾਂ ਪਾਸੋਂ 4,08,150 ਰੁਪਏ ਨਕਦ,35 ਗੱਡੀਆਂ,8 ਦੋਪਹੀਆ ਵਾਹਨ ਅਤੇ ਗੱਡੀਆਂ ਦੀ ਸਕਰੈਪ ਬ੍ਰਾਮਦ ਕੀਤੀ ਗਈ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕਾਬੂ ਕੀਤੇ ਗਿਰੋਹ ਵਿੱਚੋ ਇੰਦਰਪ੍ਰੀਤ ਸਿੰਘ ਉੱਰਫ ਪ੍ਰਿੰਸ, ਗੁਰਵਿੰਦਰ ਸਿੰਘ ਉੱਰਫ ਗੁਰੀ, ਸੁਖਰਾਜ ਸਿੰਘ ਉੱਰਫ ਸੁੱਖਾ, ਜਸਪਾਲ ਸਿੰਘ ਉੱਰਫ ਜੱਸਾ ਅਤੇ ਪਰਵਿੰਦਰ ਸਿੰਘ ਉੱਰਫ ਪਿੰਦੂ ਮਿਲ ਕੇ ਪਹਿਲਾ ਮੋਟਰਸਾਇਕਲ ਜਾ ਸਕੂਟਰ ਦੀ ਵਰਤੋਂ ਕਰ ਕੇ ਚੋਰੀ ਕਰਨ ਵਾਲੀ ਗੱਡੀਆਂ ਦੀ ਦਿਨ ਸਮੇਂ ਰੈਕੀ ਕਰਦੇ ਸਨ ਤੇ ਖਾਸ ਕਰਕੇ ਇਹ ਛੋਟੀਆਂ ਗੱਡੀਆਂ ਨੂੰ ਚੋਰੀ ਕਰਦੇ ਸਨ ਅਤੇ ਸਕਰੈਪ ਡੀਲਰ ਪਾਸ ਆਸਾਨੀ ਨਾਲ ਵੇਚ ਦਿੰਦੇ ਸਨ।
ਇਹ ਗਿਰੋਹ ਪਿਛਲੇ 2 ਸਾਲ ਤੋਂ ਮੋਟਰਸਾਇਕਲ ਤੇ ਕਾਰਾਂ ਚੋਰੀ ਕਰਦੇ ਸਨ। ਇਹ ਪ੍ਰਤੀ ਕਾਰ 17 ਤੋਂ 20 ਹਜ਼ਾਰ ਰੁਪਏ ਵਿੱਚ ਵੇਚ ਦਿੰਦੇ ਸਨ। ਇਸ ਗਿਰੋਹ ਵਿੱਚ ਸ਼ਾਮਿਲ ਇੰਦਰਪ੍ਰੀਤ ਸਿੰਘ ਉੱਰਫ ਪ੍ਰਿੰਸ ਜੋ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਅਤੇ ਸਾਲ 2021 ਤੋਂ ਜ਼ੀਰਕਪੁਰ ਵਿੱਚ ਰਹਿ ਕੇ ਟ੍ਰਾਈਸਿਟੀ ਵਿੱਚ ਟੈਕਸੀ ਚਲਾਉਂਦਾ ਸੀ। ਇਸ ਕਰਕੇ ਮੁਲਜ਼ਮ ਪ੍ਰਿੰਸ ਨੂੰ ਕਾਰਾਂ ਅਤੇ ਮੋਟਰਸਾਈਕਲ ਚੋਰੀ ਕਰਕੇ ਵੇਚਣੇ ਪੈਸੇ ਕਮਾਉਣ ਦਾ ਆਸਾਨ ਸਾਧਨ ਲੱਗਦਾ ਸੀ।ਜੋ ਚੋਰੀ ਕੀਤੀਆਂ ਗੱਡੀਆਂ ਨੂੰ ਜਲਾਲਾਬਾਦ ਵਿਖੇ ਹੀ ਮੁਲਜ਼ਮ ਰਾਜੇਸ਼ ਕੁਮਾਰ ਉੱਰਫ ਰਿੰਕੂ ਸਕਰੈਪ ਡੀਲਰ ਨੂੰ ਵੇਚ ਦਿੰਦਾ ਸੀ। ਚੋਰੀ ਕੀਤੀਆਂ ਗੱਡੀਆਂ ਨੂੰ ਜਲਾਲਾਬਾਦ ਦੇ ਕਬਾੜੀਆਂ ਵੱਲੋਂ ਸਕਰੈਪ ਬਣਾ ਕੇ ਮੰਡੀ ਗੋਬਿੰਦਗੜ੍ਹ ਏਰੀਏ ਵਿੱਚ ਅੱਗੇ ਵੇਚ ਦਿੱਤਾ ਜਾਂਦਾ ਸੀ।