ਕੌਮੀ ਇਨਸਾਫ਼ ਮੋਰਚੇ ਦਾ ਚੰਡੀਗੜ੍ਹ ਬਾਰਡਰ ‘ਤੇ ਪੁਲਿਸ ਨਾਲ ਹੋਇਆ ਟਕਰਾਅ, ਪੁਲਿਸ ਨਾਕਾ ਛੱਡ ਕੇ ਭੱਜੀ
ਚੰਡੀਗੜ੍ਹ 8 ਫਰਵਰੀ 2023 - ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਕੌਮੀ ਇਨਾਸਾਫ ਮੋਰਚੇ ਵੱਲੋਂ ਮੋਹਾਲੀ ਵਿਖੇ ਧਰਨਾ ਲਾਇਆ ਹੋਇਆ ਹੈ। ਬੀਤੇ ਤਿੰਨ ਦਿਨਾਂ ਤੋਂ ਮੋਰਚੇ ਵੱਲੋਂ ਮੁੱਖ ਮੰਤਰੀ ਰਿਹਾਇਸ਼ ਵੱਲ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
Violence at Chandigarh Border: Bandi ਸਿੰਘਾਂ ਦੀ ਰਿਹਾਈ ਮੋਰਚੇ ਅਤੇ Chd Police ਵਿਚਕਾਰ ਝੜਪਾਂ , ਭੰਨ ਤੋੜ , ਪੱਥਰਬਾਜ਼ੀ -ਦੋ ਦਰਜਨ ਤੋਂ ਵਧ ਜ਼ਖਮੀ - ਬੈਰੀਕੇਡ ਟੁੱਟੇ -ਦੋਹਾਂ ਧਿਰਾਂ ਨੇ ਲਾਏ ਇਕ ਦੂਜੇ ਤੇ ਦੋਸ਼ - (ਵੀਡੀਓ ਵੀ ਦੇਖੋ)
.
ਜਿਸ ਤਹਿਤ ਅਜੇ ਵੀ 100 ਲੋਕਾਂ ਦੇ ਜਥੇ ਨੇ ਚੰਡੀਗੜ੍ਹ 'ਚ ਮੁੱਖ ਮੰਤਰੀ ਰਿਹਾਇਸ਼ ਵੱਲ ਜਾਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਜ਼ਬਰਦਸਤ ਹੰਗਾਮਾਂ ਹੋਇਆ। ਪੁਲਿਸ ਵੱਲੋਂ ਇਹਨਾਂ ਪ੍ਰਦਰਸ਼ਕਾਰੀਆਂ ਨੂੰ ਰੋਕਣ ਲਈ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ।
ਇਸ ਦੇ ਬਾਵਜੂਦ ਜਦੋਂ ਪ੍ਰਦਰਸ਼ਨਕਾਰੀਆਂ ਨੇ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਪੁਲਿਸ ਨਾਲ ਟਕਰਾਅ ਹੋ ਗਿਆ। ਥੋੜ੍ਹੇ ਟਕਰਾਅ ਤੋਂ ਬਾਅਦ ਚੰਡੀਗੜ੍ਹ ਪੁਲਿਸ ਨਾਕਾ ਛੱਡ ਕੇ ਪਿੱਛੇ ਭੱਜ ਗਈ। ਮੁਜ਼ਾਹਰਾਕਾਰੀਆਂ ਦੀ ਅਗਵਾਈ ਕਿਰਪਾਨਾਂ ਨਾਲ ਲੈਸ ਨਹਿੰਗ ਸਿੰਘ ਕਰ ਰਹੇ ਸਨ। ਕੁਝ ਪੁਲਿਸ ਕਰਮੀਆਂ ਦੇ ਸੱਟਾਂ ਵੀ ਲੱਗੀਆਂ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
DGP ਚੰਡੀਗੜ੍ਹ ਦਾ ਦੋਸ਼ :Mohali Voilence:ਕੌਮੀ ਇਨਸਾਫ਼ ਮੋਰਚੇ ਦੇ ਸਮਰਥਕਾਂ ਨੇ Chd Police ਤੇ ਕੀਤਾ ਕਿਰਪਾਨਾਂ ਤੇ ਹਥਿਆਰਾਂ ਨਾਲ ਹਮਲਾ -ਭੰਨ-ਤੋੜ ਤੇ ਹਿੰਸਾ ਕੀਤੀ -ਦੋ ਦਰਜਨ ਪੁਲੀਸਕਰਮੀ ਜ਼ਖਮੀ -ਹਿੰਸਾ ਕਰਨ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ ਸੁਣੋ ਹੋਰ ਕੀ ਕਿਹਾ ? - (ਵੀਡੀਓ ਵੀ ਦੇਖੋ)
ਦੂਜੇ ਪਾਸੇ ਪੁਲਿਸ ਵੱਲੋਂ ਵਾਟਰ ਕੈਨਨ ਅਤੇ ਪਥਰਾਅ ਕਰਨ ਤੋਂ ਬਾਅਦ ਗੁੱਸੇ ਵਿੱਚ ਆਏ ਮੁਜ਼ਾਹਰਾਕਾਰੀਆਂ ਨੇ ਪੁਲਿਸ ਦੀਆਂ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਅਤੇ ਇੱਕ ਵਾਰ ਨਾਕਾ ਤੋੜ ਕੇ ਅੱਗੇ ਵਧ ਗਏ। ਪਰ ਮੋਰਚੇ ਦੀ ਲੀਡਰਸ਼ਿਪ ਨੇ ਉਨ੍ਹਾਂ ਵਾਪਸ ਮੁੜਨ ਦੀ ਅਪੀਲ ਕੀਤੀ ਤਾਂ ਉਹ ਵਾਪਸ ਆ ਕੇ ਮੋਰਚੇ ਵਾਲੀ ਥਾਂ ‘ਤੇ ਪਰਤ ਆਏ ਹਨ।