ਕੌਮੀ ਇੰਨਸਾਫ਼ ਮੋਰਚੇ ਦੇ ਆਗੂਆਂ ’ਤੇ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਨੇ ਵੱਖ ਵੱਖ ਧਰਾਵਾਂ ਤਹਿਤ ਕੀਤੇ ਪਰਚੇ ਦਰਜ (ਵੀਡੀਓ ਵੀ ਦੇਖੋ)
- ਪੁਲਿਸ ਨੇ 31 ਮੈਂਬਰੀ ਚੌਥਾ ਜੱਥਾ ਚੰਡੀਗੜ੍ਹ ਵੜਨੋ ਰੋਕਿਆ
ਮੋਹਾਲੀ 9 ਫਰਵਰੀ 2023 - ਚੰਡੀਗੜ੍ਹ ਦੀਆਂ ਬਰੂਹਾਂ ’ਤੇ ਲੱਗੇ ਕੌਮੀ ਇੰਨਸਾਫ਼ ਮੋਰਚੇ ਨੂੰ ਸ਼ੁਰੂ ਹੋਏ ਇਕ ਮਹੀਨਾ ਹੋ ਗਿਆ ਹੈ ਸਮੇਂ ਦੀਆਂ ਸਰਕਾਰਾਂ ਦੇ ਸਿਰ ’ਤੇ ਜੂੰਅ ਨਹੀਂ ਸਰਕ ਰਹੀ। ਮੋਰਚੇ ਵਲੋਂ ਪੰਜਾਬ ਸਰਕਾਰ ’ਤੇ ਦਬਾਓ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਲ 31 ਮੈਂਬਰੀ ਜੱਥਾ ਭੇਜਿਆ ਜਾਣਾ ਆਰੰਭ ਕੀਤਾ ਗਿਆ ਪਰ ਤੀਜੇ ਦਿਨ ਚੰਡੀਗੜ੍ਹ ਵਲ ਵੱਧ ਰਹੇ 31 ਮੈਂਬਰੀ ਜੱਥੇ ’ਤੇ ਚੰਡੀਗੜ੍ਹ ਪੁਲਿਸ ਵਲੋਂ ਪਾਣੀ ਦੀਆਂ ਬੁਛਾੜਾਂ ਮਾਰੇ ਜਾਣ ਦੇ ਨਾਲ ਅੱਥਰੂ ਗੈਸ ਛੱਡੀ ਗਈ ਅਤੇ ਪ੍ਰਦਰਸ਼ਨਕਾਰੀਆਂ ’ਤੇ ਡਾਂਗਾਂ ਵਰਾਉਣ ਦੋਰਾਨ ਮਾਮਲਾ ਐਨਾ ਭੱਖ ਗਿਆ ਕਿ ਚੰਡੀਗੜ੍ਹ ਪੁਲਿਸ ਤੇ 31 ਮੈਂਬਰੀ ਜੱਥਾ ਆਹਮੋ-ਸਾਹਮਣੇ ਹੋ ਗਏ। ਜਿਸ ਦੋਰਾਨ ਦੋਵੇਂ ਪਾਸੇ ਵਿਅਕਤੀ ਜਖ਼ਮੀ ਹੋਏ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਅਤੇ ਪੰਜਾਬ ਪੁਲਿਸ ਵਲੋਂ ਐਫ ਆਈ ਆਰ ਦਰਜ਼ ਕੀਤੀਆਂ ਗਈਆਂ ਹਨ। ਅਜ ਮੋਰਚੇ ਦਾ ਆਲਾ ਦੁਆਲਾ ਪੁਲਿਸ ਛਾਉਣੀ ਬਣਿਆ ਰਿਹਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਕੌਮੀ ਇੰਨਸਾਫ਼ ਮੋਰਚੇ ਦੇ ਆਗੂਆਂ ’ਤੇ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਨੇ ਵੱਖ ਵੱਖ ਧਰਾਵਾਂ ਤਹਿਤ ਕੀਤੇ ਪਰਚੇ ਦਰਜ (ਵੀਡੀਓ ਵੀ ਦੇਖੋ)
ਚੰਡੀਗੜ੍ਹ ਪੁਲਿਸ ਵਲੋਂ ਇੰਸਪੈਕਟਰ ਦਵਿੰਦਰ ਸਿੰਘ ਪੀ ਐਸ-34 ਚੰਡੀਗੜ੍ਹ, ਸਾਊਥ ਸੈਕਟਰ-34 ਚੰਡੀਗੜ੍ਹ ਦੀ ਸ਼ਿਕਾਇਤ ’ਤੇ ਕੌਮੀ ਇੰਨਸਾਫ ਮੋਰਚਾ ਦੇ 7 ਆਗੂਆਂ ਦੇ ਗੁਰਚਰਨ ਸਿੰਘ ਧਰਮ ਪਿਤਾ ਜਗਤਾਰ ਸਿੰਘ ਹਵਾਰਾ, ਬਲਵਿੰਦਰ ਸਿੰਘ, ਲੋਕ ਅਧਿਕਾਰ ਲਹਿਰ, ਅਮਰ ਸਿੰਘ ਚਾਹਲ, ਦਿਲਸ਼ੇਰ ਸਿੰਘ ਜੰਡਿਆਲਾ, ਜਸਵਿੰਦਰ ਸਿੰਘ ਰਾਜਪੁਰਾ,ਰੁਪਿੰਦਰਜੀਤ ਸਿੰਘ ਸਮੇਤ ਇਕ ਅਣਪਛਾਤੇ ਦੇ ਖਿਲਾਫ਼, ਚੰਡੀਗੜ੍ਹ ਦੇ ਸੈਕਟਰ-36 ਦੇ ਥਾਣੇ ’ਚ ਐਫ ਆਈ ਆਰ ਨੰ: 0063, ਸਾਲ 2023, ਮਿਤੀ 08/02/2023 ਸਮਾਂ ਰਾਤ 10:28 ਵਜੇ ਵੱਖ-ਵੱਖ 17 ਧਾਰਾਂਵਾਂ, ਆਈ ਪੀ ਸੀ 1860 ਤੋਂ ਇਲਾਵਾ ਆਰਮ ਐਕਟ,1959 ਅਤੇ ਪ੍ਰੀਵੈਂਸ਼ਨ ਆਫ਼ ਡੈਮੇਜ਼ ਟੂ ਪਬਲਿਕ ਪ੍ਰੋਪਰਟੀ ਐਕਟ,1984 ਤਹਿਤ ਦਰਜ਼ ਕੀਤੀ ਗਈ ਹੈ। ਐਫ ਆਈ ਆਰ ਅਨੂਸਾਰ ਸ਼ਿਕਾਇਤ ਕਰਤਾ ਨੇ ਬਿਆਨ ਦਿੱਤਾ ਹੈ ਜਿਸ ਵਿਚ ਕੌਮੀ ਇੰਨਸਾਫ਼ ਮੋਰਚੇ ਵਾਲੇ ਜੋ ਕਿ ਖਾਲਿਸਤਾਨ ਆਰਗੇਨਾਈਜੇਸ਼ਨ ਆਫ਼ ਪੰਜਾਬ ਹਨ ਜੋ ਆਪਣੀਆਂ ਚਾਰ ਮੰਗਾਂ ਜਿਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ਼ ਕਾਰਵਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਗਾਇਬ ਕਰਨ ਦੇ ਦੋਸ਼ੀਆਂ ਖਿਲਾਫ ਕਾਰਵਾਈ, ਜ਼ੇਲ੍ਹ ਸ਼ਰਤਾਂ ਤਹਿਤ ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਕੋਟਕ ਪੁਰਾ ਤੇ ਬਹਿਬਲ ਕਲਾਂ ਪੰਜਾਬ ’ਚ ਹੋਏ ਗੋਲੀ ਕਾਂਡ ਦੇ ਦੋਸ਼ੀਆਂ ’ਤੇ ਕਾਰਵਾਈ ਕਰਵਾਉਣ ਦੀਆਂ ਮੰਗਾਂ ਮਨਵਾਉਣ ਲਈ 7ਜਨਵਰੀ 2023 ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਹਨ।
ਪ੍ਰਦਸ਼ਰਨਕਾਰੀਆਂ ਦੇ ਹਮਲੇ ਵਿਚ ਕਈ ਪੁਲਿਸ ਮੁਲਾਜ਼ਮ ਜੱਖਮੀ ਹੋ ਗਏ ਜਿਨ੍ਹਾਂ ਨੂੰ ਸੈਕਟਰ 16 ਅਤੇ ਸੈਕਟਰ 32 ਦੇ ਹਸਪਤਾਲ ਇਲਾਜ਼ ਲਈ ਦਾਖਲ ਕਰਵਾਇਆ ਗਿਆ।
ਪੰਜਾਬ ਪੁਲਿਸ ਵਲੋਂ ਥਾਣਾ ਮਟੌਰ ਵਿਖੇ ਥਾਣਾ ਮੁੱਖੀ ਗੱਬਰ ਸਿੰਘ ਦੇ ਬਿਆਨਾਂ ’ਤੇ ਪ੍ਰਦਰਸ਼ਨਕਾਰੀਆਂ ਖਿਲਾਫ਼ ਐਫ ਆਈ ਆਰ ਨੰ: 0026,ਮਿਤੀ 08/02/2023, ਨੂੰ ਵੱਖ ਵੱਖ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ।
ਮੋਰਚੇ ਦੇ ਆਗੂ ਬਾਪੂ ਗੁਰਚਰਨ ਸਿੰਘ ਵਲੋਂ ਉਕਤ ਮਾਮਲੇ ਤੋਂ ਬਾਅਦ ਅੱਜ ਚੌਥੇ 31 ਮੈਂਬਰੀ ਜੱਥੇ ਵਿਚ ਕਿਸੇ ਵੀ ਵਿਕਅਤੀ ਨੂੰ ਦਖਲ ਦੇਣ ਤੋਂ ਸਖਤੀ ਨਾਲ ਵਰਜਿਆ ਗਿਆ, ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਕੌਮੀ ਇੰਨਸਾਫ਼ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਚੱਲ ਰਹੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲਗਾਇਆ ਗਿਆ ਹੈ ਨਾ ਕਿ ਮਾਹੋਲ ਖ਼ਰਾਬ ਕਰਨ ਲਈ ਇੱਥੇ ਆਏ ਹਾਂ। ਅੱਜ ਦਾ ਚੌਥਾ 31 ਮੈਂਬਰੀ ਜੱਥਾ ਇੰਦਰਬੀਰ ਸਿੰਘ ਪਟਿਆਲਾ ਦੀ ਅਗਵਾਈ ’ਚ ਚੰਡੀਗੜ੍ਹ ਵੱਲ ਵੱਧਿਆ ਪਰ ਪੁਲਿਸ ਵਲੋਂ ਚੰਡੀਗੜ੍ਹ ਵੜ੍ਹਨੋ ਰੋਕ ਦਿੱਤਾ ਗਿਆ ਤੇ ਜੱਥਾ ਉੱਥੇ ਹੀ ਬੈਠ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਨ ਲੱਗਾ ਪੁਲਿਸ ਵਲੋਂ ਕੋਈ ਗ੍ਰਿਫਤਾਰੀ ਨਹੀਂ ਪਾਈ ਗਈ ਤੇ ਬਾਅਦ ਦੁਪਹਿਰ ਜੱਥਾ ਵਾਪਿਸ ਕੌਮੀ ਇੰਨਸਾਫ਼ ਮੋਰਚੇ ਦੇ ਸਥਾਨ ’ਤੇ ਪਹੁੰਚ ਗਿਆ। ਮੋਰਚੇ ਵਿਚ ਸਾਰਾ ਦਿਨ ਰਾਗੀ, ਢਾਡੀ ਜੱਥਿਆਂ ਨੇ ਆਪਣੀ ਭਰਵੀਂ ਹਾਜ਼ਰੀ ਲੁਵਾਈ, ਭਗਤ ਰਵੀਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਸ੍ਰੀ ਆਖੰਡ ਪਾਠ ਸਾਹਿਬ ਦੇ ਪ੍ਰਵਾਹ ਚੱਲ ਰਹੇ ਹਨ ਜਿਨ੍ਹਾਂ ਦਾ ਭੋਗ 10 ਫਰਵਰੀ ਨੂੰ ਪਾਏ ਜਾਣਗੇ ਤੇ ਗੁਰਮਤਿ ਸਮਾਗਮ ਹੋਣਗੇ।
ਅੱਜ ਮੋਰਚੇ ਵਿਚ ਮੋਰਚੇ ਦੇ ਪ੍ਰਬੰਧਕਾਂ ਵਿਚ ਬਾਪੂ ਗੁਰਚਰਨ ਸਿੰਘ, ਪਾਲ ਸਿੰਘ ਫਰਾਂਸ, ਸੀ. ਵਕੀਲ ਅਮਰ ਸਿੰਘ ਚਾਹਲ, ਸੁਰਜੀਤ ਸਿੰਘ, ਦਿਲਸ਼ੇਰ ਸਿੰਘ ਵਕੀਲ, ਗੁਰਸ਼ਰਨ ਸਿੰਘ ਵਕੀਲ, ਜਸਵਿੰਦਰ ਸਿੰਘ ਰਾਜਪੁਰਾ, ਮਾਸਟਰ ਦਵਿੰਦਰ ਸਿੰਘ, ਬਲਬੀਰ ਸਿੰਘ ਹਿਸਾਰ, ਜਥੇਦਾਰ ਰਾਜਾਰਾਜ ਸਿੰਘ, ਬਲਜੀਤ ਸਿੰਘ ਭਾਊ, ਪਰਗਟ ਸਿੰਘ, ਭਾਈ ਪਵਨਦੀਪ ਸਿੰਘ, ਭਾਈ ਕਰਮ ਸਿੰਘ, ਜਥੇਦਾਰ ਸਿਕੰਦਰ ਸਿੰਘ ਕੁੰਭੜਾ ਅਤੇ ਇੰਦਰਬੀਰ ਸਿੰਘ ਨੇ ਹਾਜ਼ਰੀ ਲੁਵਾਈ।