ਵੀਡੀਓ: ਸਕੂਲ ਬਣਿਆ ਜੰਗ ਦਾ ਮੈਦਾਨ, ਭਿੜੇ ਪ੍ਰਿੰਸੀਪਲ ਤੇ ਲਕੈਚਰਾਰ, ਪਾੜੇ ਇੱਕ-ਦੂਸਰੇ ਦੇ ਕੱਪੜੇ
ਚੰਡੀਗੜ੍ਹ, 10 ਫਰਵਰੀ 2023 - ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵੀਡੀਓ: ਸਕੂਲ ਬਣਿਆ ਜੰਗ ਦਾ ਮੈਦਾਨ, ਭਿੜੇ ਪ੍ਰਿੰਸੀਪਲ ਤੇ ਲਕੈਚਰਾਰ, ਪਾੜੇ ਇੱਕ-ਦੂਸਰੇ ਦੇ ਕੱਪੜੇ
ਖੰਨਾ ਦੇ ਨੇੜਲੇ ਪਿੰਡ ਲਲੌੜੀ ਕਲਾਂ ਵਿਖੇ ਵਿੱਦਿਆ ਦਾ ਮੰਦਿਰ ਉਸ ਸਮੇਂ ਜੰਗ ਦਾ ਮੈਦਾਨ ਬਣ ਗਿਆ ਜਦੋਂ ਕਮਰੇ 'ਚ ਪ੍ਰਿੰਸੀਪਲ ਅਤੇ ਲੈਕਚਰਾਰ ਗੁੱਥਣ ਗੁੱਥੀ ਹੋ ਗਏ। ਇਸ ਦੌਰਾਨ ਜਿੱਥੇ ਪ੍ਰਿੰਸੀਪਲ ਦੇ ਮੂੰਹ ਉਪਰ ਸੱਟਾਂ ਲੱਗੀਆਂ ਉਥੇ ਹੀ ਪ੍ਰਿੰਸੀਪਲ ਦੇ ਕੱਪੜੇ ਫਾੜ ਦਿੱਤੇ ਗਏ। ਲੈਕਚਰਾਰ ਦੇ ਵੀ ਗੁੱਝੀਆਂ ਸੱਟਾਂ ਲੱਗੀਆਂ। ਦੋਵਾਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ। ਇਸ ਪੂਰੇ ਮਾਮਲੇ ਦੀ ਜਾਣਕਾਰੀ ਪ੍ਰਿੰਸੀਪਲ ਨੇ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਦੇ ਦਿੱਤੀ ਸੀ।
ਸਮਰਾਲਾ ਰੋਡ 'ਤੇ ਪੈਂਦੇ ਪਿੰਡ ਲਲੌੜੀ ਕਲਾਂ ਵਿਖੇ ਪ੍ਰਿੰਸੀਪਲ ਅਤੇ ਪੰਜਾਬੀ ਲੈਕਚਰਾਰ ਦੇ ਆਪਸੀ ਝਗੜੇ ਨੇ ਪੂਰੇ ਸਕੂਲ ਦਾ ਮਾਹੌਲ ਖਰਾਬ ਕਰ ਦਿੱਤਾ। ਪ੍ਰਿੰਸੀਪਲ ਪ੍ਰਦੀਪ ਸਿੰਘ ਨੇ ਕਿਹਾ ਕਿ ਉਹ ਅੱਜ ਜਦੋਂ ਸਵੇਰ ਦੀ ਸਭਾ ਮਗਰੋਂ ਟਾਈਮ ਟੇਬਲ ਅਤੇ ਹਾਉਸ ਬਾਰੇ ਜਾਣਕਾਰੀ ਲੈ ਰਹੇ ਸੀ ਤਾਂ ਇਸੇ ਦੌਰਾਨ ਪੰਜਾਬੀ ਲੈਕਚਰਾਰ ਜਗਤਾਰ ਸਿੰਘ ਨੇ ਉਹਨਾਂ ਨਾਲ ਝਗੜਾ ਕੀਤਾ। ਜਗਤਾਰ ਸਿੰਘ ਨੇ ਉਹਨਾਂ ਦੇ ਕੱਪੜੇ ਫਾੜ ਦਿੱਤੇ ਅਤੇ ਮੂੰਹ ਉਪਰ ਵੀ ਸੱਟ ਮਾਰੀ। ਇਸ ਬਾਰੇ ਉਹਨਾਂ ਨੇ ਜਿਲ੍ਹਾ ਸਿੱਖਿਆ ਅਧਿਕਾਰੀ, ਡੀਪੀਆਈ ਅਤੇ ਹੋਰਨਾਂ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸਦੀ ਪੁਲਸ ਕੋਲ ਵੀ ਸ਼ਿਕਾਇਤ ਕੀਤੀ ਗਈ ਹੈ। ਪ੍ਰਿੰਸੀਪਲ ਦਾ ਦੋਸ਼ ਹੈ ਕਿ ਇਸ ਤੋਂ ਪਹਿਲਾਂ ਹੀ ਲੈਕਚਰਾਰ ਸਕੂਲ ਦਾ ਮਾਹੌਲ ਖਰਾਬ ਕਰਦਾ ਰਹਿੰਦਾ ਹੈ। ਦੂਜੇ ਪਾਸੇ ਲੈਕਚਰਾਰ ਨੇ ਸਾਰੇ ਦੋਸ਼ਾਂ ਨੂੰ ਝੂਠ ਕਰਾਰ ਦਿੰਦੇ ਹੋਏ ਕਿਹਾ ਕਿ ਜਦੋਂ ਉਹ ਪੀਰੀਅਡ ਲਗਾ ਰਹੇ ਸੀ ਤਾਂ ਉਹਨਾਂ ਨੂੰ ਅਵਤਾਰ ਸਿੰਘ ਬੁਲਾ ਕੇ ਲੈ ਗਿਆ ਕਿ ਪ੍ਰਿੰਸੀਪਲ ਨੇ ਬੁਲਾਇਆ ਹੈ। ਜਦੋਂ ਉਹ ਪ੍ਰਿੰਸੀਪਲ ਕੋਲ ਕੰਪਿਉਟਰ ਲੈਬ ਵਾਲੇ ਕਮਰੇ ਚ ਗਏ ਤਾਂ ਉਥੇ ਪ੍ਰਿੰਸੀਪਲ ਨੇ ਇੱਕ ਰਜਿਸਟਰ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਰਜਿਸਟਰ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਕੱਲ ਨੂੰ ਮੈਡਮ ਕੋਲੋਂ ਪਤਾ ਕੀਤਾ ਜਾਵੇਗਾ। ਇਸੇ ਦੌਰਾਨ ਪ੍ਰਿੰਸੀਪਲ ਨੂੰ ਉਸਦੇ ਲੱਤ ਮਾਰੀ ਅਤੇ ਉਸਨੂੰ ਪਤਾ ਨਹੀਂ ਲੱਗਾ ਕਿ ਆਖਰ ਕਿਵੇਂ ਹਮਲਾ ਕਰ ਦਿੱਤਾ ਗਿਆ।
ਪਿੰਡ ਦੇ ਸਰਪੰਚ ਸ਼ਿੰਗਾਰਾ ਸਿੰਘ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਜੋ ਕੁੱਝ ਵੀ ਹੋਇਆ ਗਲਤ ਹੈ। ਇਸ ਨਾਲ ਸਕੂਲ ਦਾ ਮਾਹੌਲ ਖਰਾਬ ਹੁੰਦਾ ਹੈ। ਇਸਤੋਂ ਪਹਿਲਾਂ ਵੀ ਦੋਵੇਂ ਅਧਿਆਪਕਾਂ ਚ ਰੰਜਿਸ਼ ਚੱਲਦੀ ਆ ਰਹੀ ਹੈ। ਇਹ ਰੰਜਿਸ਼ ਪੰਜਾਬੀ ਲੈਕਚਰਾਰ ਵੱਲੋਂ ਜੁਆਇਨਿੰਗ ਸਮੇਂ ਤੋਂ ਰੱਖੀ ਹੋਈ ਹੈ ਜਿਸਦਾ ਨੁਕਸਾਨ ਬੱਚਿਆਂ ਨੂੰ ਹੋ ਰਿਹਾ ਹੈ। ਸਰਕਾਰੀ ਹਸਪਤਾਲ ਦੀ ਡਾਕਟਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਐਮਐਲਆਰ ਰਾਹੀਂ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਦੋਵੇਂ ਅਧਿਆਪਕਾਂ ਦੇ ਨਾਰਮਲ ਸੱਟਾਂ ਲੱਗੀਆਂ ਹਨ। ਉਥੇ ਹੀ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਐਸਐਚਓ ਭਿੰਦਰ ਸਿੰਘ ਨੇ ਦੱਸਿਆ ਕਿ 112 ਤੋਂ ਪੁਲਸ ਨੂੰ ਸੂਚਨਾ ਮਿਲੀ ਸੀ। ਹਸਪਤਾਲ ਚ ਦਾਖਲ ਪ੍ਰਦੀਪ ਸਿੰਘ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।