ਦੇਖੋ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਮਹਿਲਨੁਮਾ ਕੋਠੀ ਦੀ ਵਿਜੀਲੈਂਸ ਵਲੋਂ ਕੀਤੀ ਪੈਮਾਇਸ਼ ਦੀਆਂ Exclusive ਤਸਵੀਰਾਂ
ਬਾਹਰੋਂ ਆਂਮ ਦਿਸਣ ਵਾਲਾ ਘਰ ਅੰਦਰੋਂ ਨਿਕਲਿਆ ਮਹਿਲ,ਚਾਂਦੀ ਦੇ ਡਾਈਟਿੰਗ ਟੇਬਲ ਤੇ ਬੈਠ ਕੇ ਅਰੋੜਾ ਖਾਂਦਾ ਦਾ ਸੀ ਖਾਣਾ
ਵਿਜੀਲੈਂਸ ਵੀ ਫਰੋਲਿਆ ਅਰੋੜਾ ਦਾ ਇੰਚ-ਇੰਚ ਘਰ
ਪਰਮਿੰਦਰ ਬਰਿਆਣਾ
ਹੁਸ਼ਿਆਰਪੁਰ, 15 ਫਰਵਰੀ 2023- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਦੇ ਸਾਬਕਾ ਉਦਯੋਗ ਅਤੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ, ਹੁਸ਼ਿਆਰਪੁਰ ਸਥਿਤ ਘਰ ਵਿੱਚ ਅੱਜ ਸਵੇਰੇ ਦੁਬਾਰਾ ਰੇਡ ਮਾਰੀ ਗਈ ਹੈ| ਵਿਜੀਲੈਂਸ ਬਿਊਰੋ ਦੇ ਨਾਲ ਜੁੜੇ ਸੂਤਰਾਂ ਅਨੁਸਾਰ ਇਹ ਰੇਡ ਵਿਜੀਲੈਂਸ ਬਿਊਰੋ ਦੀ ਟੈਕਨੀਕਲ ਟੀਮ ਵੱਲੋਂ ਕੀਤਾ ਗਿਆ ਹੈ, ਇਸ ਟੀਮ ਵਿੱਚ ਜਿੱਥੇ ਚੰਡੀਗੜ੍ਹ ਸਥਿਤ ਦਫਤਰ ਦੇ ਵਿਜੀਲੈਂਸ ਅਧਿਕਾਰੀ ਸ਼ਾਮਲ ਹਨ,ਉਥੇ ਹੀ ਸਥਾਨਕ ਵਿਜੀਲੈਸ ਡੀਐਸਪੀ ਮੁਨੀਸ਼ ਕੁਮਾਰ ਵੀ ਆਪਣੀ ਟੀਮ ਨਾਲ ਮੌਕੇ ਤੇ ਪੁੱਜੇ ਹੋਏ ਹਨ ਅਤੇ ਇਸ ਰੇਡ ਨੂੰ ਬਿਊਰੋ ਦੇ ਏ.ਆਈ.ਜੀ ਮਨਮੋਹਨ ਕੁਮਾਰ ਸ਼ਰਮਾ ਕਰ ਰਹੇ ਹਨ |
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਦੇਖੋ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਮਹਿਲਨੁਮਾ ਕੋਠੀ ਦੀ ਵਿਜੀਲੈਂਸ ਵਲੋਂ ਕੀਤੀ ਪੈਮਾਇਸ਼ ਦੀਆਂ Exclusive ਤਸਵੀਰਾਂ (ਵੀਡੀਓ ਵੀ ਦੇਖੋ)
ਇਥੇ ਇਹ ਗੱਲ ਦੱਸਣਯੋਗ ਹੈ ਮਨਮੋਹਨ ਸ਼ਰਮਾ ਨੂੰ ਸਭ ਤੋਂ ਪਹਿਲਾਂ ਸੁੰਦਰ ਸ਼ਾਮ ਅਰੋੜਾ ਨੇ ਆਪਣੇ ਖਿਲਾਫ ਚੱਲ ਰਹੀ ਜਾਂਚ ਨੂੰ ਬੰਦ ਕਰਵਾਉਣ ਲਈ 50 ਲੱਖ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਉਸੇ ਦੌਰਾਨ ਇਕ ਟਰੈਪ ਲਗਾਕੇ ਸੁੰਦਰ ਸ਼ਾਮ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਸੁੰਦਰ ਸ਼ਾਮ ਅਰੋੜਾ ਦੇ ਖਿਲਾਫ ਮੋਹਾਲੀ ਵਿਖੇ ਫਿਲਪਸ ਕੰਪਨੀ ਦੇ ਪਲਾਟਾਂ ਨੂੰ ਵੇਚਣ ਅਤੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਲਈ ਵੀ ਬੁੱਕ ਕੀਤਾ ਗਿਆ ਸੀ, ਵਿਜੀਲੈਂਸ ਦੇ ਸੂਤਰਾਂ ਅਨੁਸਾਰ ਵਿਭਾਗ ਹੁਣ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕੇ ਅਰੋੜਾ ਨੇ ਕਿੱਥੇ ਕਿੱਥੇ ਜਾਇਦਾਦਾਂ ਖਰੀਦੀਆਂ ਹਨ|
ਸਭ ਤੋਂ ਪਹਿਲਾ ਟੀਮ ਨੇ ਹਾਲ ਹੀ ਵਿੱਚ ਊਨਾ ਰੋਡ ਬਣਾਈ ਗਈ ਆਲੀਸ਼ਾਨ ਕੋਠੀ ਦੀ ਪਮਾਇਸ਼ ਸ਼ੁਰੂ ਕੀਤੀ ਹੈ ਪਤਾ ਲੱਗਾ ਹੈ ਕਿ ਹੈ ਇਸ ਤੋਂ ਬਾਅਦ ਵਿਜੀਲੈਂਸ ਨੇ ਅਰੋੜਾ ਦੇ ਹੁਸ਼ਿਆਰਪੁਰ ਸਥਿਤ ਸ਼ਿਵਮ ਹਸਪਤਾਲ ਜਲੰਧਰ ਰੋਡ ਤੇ ਉਸ ਬਿਲਡਿੰਗ ਦੀ ਵੀ ਪਮਾਇਸ਼ ਕਰਨੀ ਹੈ ਜਿੱਥੇ ਕੇ.ਐਫ.ਸੀ ਅਤੇ ਮਿਸਟਰ ਵਰਗਰ ਚੱਲ ਰਹੇ ਹਨ, ਇਹ ਵੀ ਜਾਣਕਾਰੀ ਮਿਲੀ ਹੈ ਕੇ ਪੰਜਾਬ ਵਿਜੀਲੈਂਸ ਬਿਊਰੋ ਨੇ ਉਹਨਾਂ ਦੀਆਂ ਤਮਾਮ ਕਲੋਨੀਆਂ ਦੀ ਵੀ ਪਮਾਇਸ਼ ਕਰਨੀ ਹੈ ਜਿਹੜੀਆਂ ਕਿ ਉਨ੍ਹਾਂ ਨੇ ਪਿਛਲੇ ਸਾਲਾਂ ਦੌਰਾਨ ਹੁਸ਼ਿਆਰਪੁਰ ਸ਼ਹਿਰ ਵਿਚ ਕੱਟੀਆਂ ਹਨ, ਜੇਕਰ ਵਿਜੀਲੈਂਸ ਦੇ ਸੂਤਰਾਂ ਦੀ ਮੰਨੀਏ ਤਾਂ ਵਿਭਾਗ ਦੇ ਰੀਡਾਰ ਤੇ ਅਰੋੜਾ ਦੇ ਕਈ ਪਾਟਨਰ ਵੀ ਹਨ ਜਿਨ੍ਹਾਂ ਨੇ ਹੁਸ਼ਿਆਰਪੁਰ ਵਿੱਚ ਰਲ ਕੇ ਕਈ ਕਲੋਨੀਆਂ, ਮੈਰਿਜ ਪੈਲਸ ਦਾ ਨਿਰਮਾਣ ਕੀਤਾ ਹੈ, ਵਿਜੀਲੈਂਸ ਦੇ ਰੇਡਾਰ ਟੀ ਅਰੋੜਾ ਦੇ ਕਈ ਰਿਸ਼ਤੇਦਾਰ ਵੀ ਆ ਗਏ ਹਨ ਇਥੋਂ ਤੱਕ ਕੇ ਇਹਨਾਂ ਦਾ ਇੱਕ ਨਜ਼ਦੀਕੀ ਰਿਸ਼ਤੇਦਾਰ ਹੈ ਚੋਣਾਂ ਤੋਂ ਪਹਿਲਾਂ ਕਰੋੜਾਂ ਦਾ ਸਾਥ ਛੱਡ ਗਿਆ ਸੀ ਉਸ ਨਾਲ ਵੀ ਅਰੋੜਾ ਦੀਆਂ ਕਈ ਜਾਇਦਾਦਾਂ ਹਿੱਸੇਦਾਰੀ ਵਿਚ ਹਨ
ਵਿਜੀਲੈਂਸ ਅਧਿਕਾਰੀ ਰਹਿ ਗਏ ਦੰਗ
ਪਤਾ ਲੱਗਾ ਹੈ ਕਿ ਜਿੱਥੇ ਵਿਜੀਲੈਂਸ ਅਧਿਕਾਰੀਆਂ ਨੇ ਕਰੋੜਾਂ ਦੇ ਘਰ ਵਿਚ ਰੇਡ ਮਾਰੀ ਹੈ ਓਥੇ ਅੰਦਰ ਜਾ ਕੇ ਵਿਜੀਲੈਂਸ ਅਧਿਕਾਰੀ ਦੰਗ ਰਹਿ ਗਏ ਕਿਉਕਿ ਅਰੋੜਾ ਦੀ ਇਹ ਕੋਠੀ ਕਿਸੇ ਮਹਿਲ ਤੋਂ ਘੱਟ ਨਹੀਂ ਹੈ ਸੂਤਰਾਂ ਅਨੁਸਾਰ ਇਸ ਆਲੀਸ਼ਾਨ ਮਕਾਨ ਤੇ ਅਰੋੜਾ ਨੇ ਕਈ ਕਰੋੜਾ ਖਰਚ ਹੋਏ ਹਨ,ਵਿਜੀਲੈਂਸ ਨੂੰ ਅੰਦਰ ਯਕੂਦੀ, ਪਲੇ ਗਰਾਉੰਡ, ਹੋਮ ਥਿਏਟਰ ਇਥੋਂ ਤੱਕ ਕਿ ਬਾਥਰੂਮਾਂ ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ, ਵਿਜੀਲੈਂਸ ਦੇ ਹੱਥ ਅਰੋੜਾਂ ਦੇ ਘਰ ਵਿਚ ਬਣਾਇਆ ਹੋਇਆ ਡਾਈਨਿੰਗ ਟੇਬਲ ਵੀ ਲੈ ਲਿਆ ਹੈ
ਦੱਸ ਦਈਏ ਕਿ ਹੁਸ਼ਿਆਰਪੁਰ ਸ਼ਹਿਰ ਵਿੱਚ ਊਨਾ ਰੋਡ ’ਤੇ ਸਥਿਤ ਸੁੰਦਰ ਸ਼ਾਮ ਅਰੋੜਾ ਦੀ ਇਸ ਮਹਿਲਨੁਮਾ ਕੋਠੀ ਦੀ ਉਸਾਰੀ ਸਮੇਂ ਵੀ ਵਿਰੋਧੀਆਂ ਵੱਲੋਂ ਤੰਜ ਕੱਸੇ ਜਾਂਦੇ ਰਹੇ ਹਨ, ਲੇਕਿਨ ਜਿਸ ਸਮੇਂ ਕੋਠੀ ਦਾ ਨਿਰਮਾਣ ਹੋ ਰਿਹਾ ਸੀ ਤਦ ਸੁੰਦਰ ਸ਼ਾਮ ਅਰੋੜਾ ਸੂਬੇ ਦੇ ਉਦਯੋਗ ਮੰਤਰੀ ਸਨ ਅਤੇ ਇਸੇ ਕਾਰਨ ਵਿਰੋਧੀਆਂ ਵੱਲੋਂ ਉਠਾਏ ਜਾਣ ਵਾਲੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਕੋਈ ਤਵੱਜੋ ਨਹੀਂ ਮਿਲੀ।
ਪਰ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਹੋਰਾਂ ਕਾਂਗਰਸੀ ਆਗੂਆਂ ਦੀ ਤਰ੍ਹਾਂ ਅਰੋੜਾ ਦੀਆਂ ਮੁਸ਼ਕਿਲਾਂ ਵੀ ਵੱਧ ਗਈਆਂ ਹਨ। ਜਿਕਰਯੋਗ ਹੈ ਕਿ ਸੁੰਦਰ ਸ਼ਾਮ ਅਰੋੜਾ ਕੁਝ ਸਮਾਂ ਪਹਿਲਾ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਅਕਤੂਬਰ 2022 ਵਿੱਚ ਉਨ੍ਹਾਂ ਨੂੰ ਵਿਜੀਲੈਂਸ ਨੇ ਤਦ ਗਿ੍ਰਫਤਾਰ ਕਰ ਲਿਆ ਸੀ, ਜਦੋਂ ਉਹ ਵਿਭਾਗ ਦੇ ਇੱਕ ਵੱਡੇ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਪੁੱਜੇ ਸਨ।
ਹੋਰ ਅਪਡੇਟ ਜਾਰੀ ਹੈ...