ਪੰਜਾਬ ਨੈਸ਼ਨਲ ਬੈਂਕ ਦਿਨ ਦਿਹਾੜੇ ਲੁੱਟਿਆ, CCTV 'ਚ ਕੈਦ ਹੋਈ ਘਟਨਾ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 16 ਫਰਵਰੀ 2023- ਅੰਮ੍ਰਿਤਸਰ ਦੇ ਰਾਣੀ ਕੇ ਬਾਗ਼ ਇਲਾਕੇ ਦੀ ਪੰਜਾਬ ਨੈਸ਼ਨਲ ਬੈਂਕ 'ਚ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਕਿੰਨੇ ਪੈਸੇ ਲੁੱਟ ਕੇ ਲੈ ਗਏ ਹਨ, ਇਸ ਬਾਰੇ ਅਜੇ ਤੱਕ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਬੈਂਕ ਸਟਾਫ ਦੇ ਅਨੁਸਾਰ ਅੰਦਾਜ਼ਨ 20 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪੁਲਿਸ ਕਮਿਸ਼ਨਰ ਦਫ਼ਤਰ ਤੋਂ 500 ਮੀਟਰ ਦੂਰੀ 'ਤੇ ਪੈ ਗਿਆ ਡਾਕਾ, ਕੈਮਰੇ 'ਚ ਤਸਵੀਰਾਂ ਕੈਦ (ਵੀਡੀਓ ਵੀ ਦੇਖੋ)
ਜਾਣਕਾਰੀ ਦੇ ਮੁਤਾਬਿਕ, ਅੰਮ੍ਰਿਤਸਰ ਦੇ ਪੰਜਾਬ ਨੈਸ਼ਨਲ ਬੈਂਕ 'ਚ 12 ਵਜੇ ਦੇ ਕਰੀਬ ਦੋ ਵਿਅਕਤੀ ਆਉਂਦੇ ਹਨ। ਇਕ ਵਿਅਕਤੀ ਬੈਂਕ ਦੇ ਬਾਹਰ ਖੜਾ ਰਹਿੰਦਾ ਹੈ ਅਤੇ ਦੂਜਾ ਵਿਅਕਤੀ ਬੈਂਕ ਦੇ ਅੰਦਰ ਆਉਂਦਾ ਹੈ।
ਬੈਂਕ ਵਿਚ ਮੂੰਹ ਬੰਨ੍ਹ ਕੇ ਵੜੇ ਲੁਟੇਰੇ ਨੇ ਬੈਂਕ ਮੁਲਾਜ਼ਮ ਤੇ ਅਸਲਾ ਤਾਨ ਕੇ ਪੈਸੇ ਬੈਗ ਵਿਚ ਪਾਉਣ ਲਈ ਕਿਹਾ। ਦੇਖਦਿਆਂ ਹੀ ਦੇਖਦਿਆਂ ਜਦੋਂ ਉਕਤ ਲੁਟੇਰੇ ਨੂੰ ਬੈਂਕ ਮੁਲਾਜ਼ਮ ਨੇ ਪੈਸਿਆਂ ਵਾਲਾ ਬੈਗ ਫ਼ੜਾ ਦਿੱਤਾ ਅਤੇ ਉਕਤ ਲੁਟੇਰੇ ਬੈਗ ਖ਼ੋਹ ਕੇ ਫਰਾਰ ਹੋ ਗਿਆ।
ਹਾਲਾਂਕਿ ਸਾਰੀ ਵਾਰਦਾਤ ਬੈਂਕ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਇਹ ਮਾਮਲਾ ਪੁਲਿਸ ਥਾਣਾ ਕੰਟੋਨਮੈਂਟ ਅਧੀਨ ਆਉਂਦਾ ਹੈ। ਦੂਜੇ ਪਾਸੇ ਪੁਲਿਸ ਦੇ ਵਲੋਂ ਸੀਸੀਟੀਵੀ ਫ਼ੁਟੇਜ਼ ਨੂੰ ਕਬਜ਼ੇ ਵਿਚ ਲੈ ਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।