ਮੁਹੱਲਾ ਕਲੀਨਿਕ ਵਿਚ ਸਮੇਂ ਸਿਰ ਡਾਕਟਰ ਨਾ ਆਉਣ ਕਾਰਨ ਮਰੀਜ਼ ਪ੍ਰੇਸ਼ਾਨ, ਮਰਦ ਤੋਂ ਮੁੱਖ ਮੰਤਰੀ ਦੀ ਫ਼ੋਟੋ ਗਾਇਬ
ਰਿਪੋਰਟਰ --- ਰੋਹਿਤ ਗੁਪਤਾ
ਗੁਰਦਾਸਪੁਰ, 17 ਫਰਵਰੀ 2023 - ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹਾਇਤਾ ਲਈ ਗੁਰਦਾਸਪੁਰ ਦੇ ਕਸਬਾ ਦੌਰਾਂਗਲਾ ਵਿੱਚ ਖੋਲੇ ਗਏ ਮੁਹੱਲਾ ਕਲੀਨਿਕ ਵਿਚ ਸਮੇਂ ਸਿਰ ਡਾਕਟਰ ਨਾ ਆਉਣ ਕਾਰਨ ਮਰੀਜਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਪੱਤਰਕਾਰਾਂ ਦੇ ਮੁਹੱਲਾ ਕਲੀਨਿਕ ਦਾ ਦੌਰਾ ਕਰਨ ਤੇ ਵੇਖਿਆ ਗਿਆ ਕਿ 10:30 ਵੱਜੇ ਤੱਕ ਮੁਹੱਲਾ ਕਲੀਨਿਕ ਵਿੱਚ ਕੋਈ ਡਾਕਟਰ ਨਹੀਂ ਸੀ। ਮੁਹੱਲਾ ਕਲੀਨਿਕ ਵਿੱਚ ਡਾਕਟਰਾਂ ਦੇ ਸਾਰੇ ਕਮਰੇ ਖਾਲੀ ਪਏ ਸਨ ਅਤੇ ਮੁਹੱਲਾ ਕਲੀਨਿਕ ਤੋਂ ਤੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਫੋਟੋ ਵੀ ਗਾਇਬ ਹੋ ਚੁੱਕੀ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਮੁਹੱਲਾ ਕਲੀਨਿਕ ਵਿਚ ਸਮੇਂ ਸਿਰ ਡਾਕਟਰ ਨਾ ਆਉਣ ਕਾਰਨ ਮਰੀਜ਼ ਪ੍ਰੇਸ਼ਾਨ, ਮਰਦ ਤੋਂ ਮੁੱਖ ਮੰਤਰੀ ਦੀ ਫ਼ੋਟੋ ਗਾਇਬ (ਵੀਡੀਓ ਵੀ ਦੇਖੋ)
ਮੁਹਲਾ ਕਲੀਨਿਕ ਵਿੱਚ ਪਹੁੰਚੇ ਇਕ ਫਾਰਮਸਿਸਟ ਨੇ ਦੱਸਿਆ ਕਿ ਇਸ ਮੁਹੱਲਾ ਕਲੀਨਿਕ ਵਿਚ 4 ਡਾਕਟਰਾਂ ਦੀ ਡਿਊਟੀ ਹੈ ਪਰ ਅਜੇ ਤੱਕ ਚਾਰਾ ਡਾਕਟਰਾਂ ਵਿੱਚੋਂ ਕੋਈ ਵੀ ਡਾਕਟਰ ਨਹੀ ਪਹੁੰਚਿਆ।ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਡਾਕਟਰ ਕਿੱਥੇ ਗਏ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਡਾਕਟਰ ਹੀ ਦੇ ਸਕਦੇ ਹਨ।
ਦੌਰਾਂਗਲਾ ਦੇ ਮੁਹੱਲਾ ਕਲੀਨਿਕ ਵਿਚ ਇਲਾਜ ਕਰਵਾਉਣ ਦੇ ਲਈ ਪਹੁੰਚੇ ਮਰੀਜ਼ ਨੇ ਕਿਹਾ ਕਿ ਉਹ ਪਿਛਲੇ ਇੱਕ ਘੰਟੇ ਤੋਂ ਡਾਕਟਰਾਂ ਦਾ ਇੰਤਜ਼ਾਰ ਕਰ ਰਿਹਾ ਹੈ ਪਰ ਅਜੇ ਤਕ ਕੋਈ ਡਾਕਟਰ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਲੋਕਾਂ ਦੀ ਸਹਾਇਤਾ ਲਈ ਮੁਹੱਲਾ ਕਲੀਨਿਕ ਖੋਲ੍ਹੇ ਹਨ ਹੁਣ ਤਾਂ ਡਾਕਟਰਾਂ ਨੂੰ ਚਾਹੀਦਾ ਹੈ ਕਿ ਸਮੇਂ ਸਿਰ ਆ ਕੇ ਮਰੀਜ਼ਾਂ ਦਾ ਇਲਾਜ ਕਰਨ। ਇਸ ਮੌਕੇ ਤੇ ਮੁਹੱਲਾ ਕਲੀਨਿਕ ਦੇ ਬਾਹਰ ਲੱਗੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਫੋਟੋ ਨੂੰ ਫਾੜ ਕੇ ਇਕ ਕਮਰੇ ਵਿੱਚ ਸੁਟਿਆ ਹੋਇਆਂ ਹੈ ।