ਤੜਕਸਾਰ ਪਾਕਿਸਤਾਨੀ ਤਸਕਰਾਂ ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵਿਚਕਾਰ ਹੋਈ ਗੋਲੀਵਾਰੀ
ਭਾਰੀ ਮਾਤਰਾ ਵਿੱਚ ਹੈਰੋਇਨ 2 ਪਸਤੌਲ ਅਤੇ ਗੋਲੀ-ਸਿੱਕਾ ਬਰਾਮਦ
ਰੋਹਿਤ ਗੁਪਤਾ
ਗੁਰਦਾਸਪੁਰ, 18 ਫ਼ਰਵਰੀ 2023 : ਜਿਲੇ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਵਿੱਚ ਬੀ ਐਸ ਐਫ ਦੀ ਚੈਕ ਪੋਸਟ ਖ਼ਾਸਾਵਾਲੀ ਦੇ ਨਜਦੀਕ ਪਿਲਰ ਨੰਬਰ 42/25 ਦੇ ਕੋਲ ਸਵੇਰ ਸਾਢੇ ਪੰਜ ਵਜੇ ਦੇ ਕਰੀਬ ਬੀ ਐਸ ਐਫ ਦੀ 113 ਨੰਬਰ ਬਟਾਲੀਅਨ ਦੇ ਜਵਾਨਾਂ ਵਲੋਂ ਸਰਹਦ ਦੇ ਕੋਲ ਹਲਚਲ ਦੇਖਦੇ ਹੋਏ ਚੇਤਾਵਨੀ ਦਿੱਤੀ ਤਾਂ ਸਰਹੱਦ ਪਾਰ ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਫਾਇਰਿੰਗ ਕੀਤੀ ਗਈ ਜਿਸਦੇ ਜਵਾਬ ਵਿੱਚ ਬੀ ਐਸ ਐਫ ਦੇ ਜਵਾਨਾਂ ਵਲੋਂ ਵੀ ਫਾਇਰਿੰਗ ਕੀਤੀ ਗਈ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਤੜਕਸਾਰ ਪਾਕਿਸਤਾਨੀ ਤਸਕਰਾਂ ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵਿਚਕਾਰ ਹੋਈ ਗੋਲੀਵਾਰੀ (ਵੀਡੀਓ ਵੀ ਦੇਖੋ)
ਜਿਸ ਵਿੱਚ 40 ਤੋਂ 50 ਰੋਂਦ ਫਾਇਰ ਕੀਤੇ ਗਏ ਸਰਹੱਦ ਨਜਦੀਕ ਸੰਘਣੀ ਦਾ ਫਾਇਦਾ ਚੁਕਦੇ ਹੋਏ ਨਸ਼ਾ ਤਸਕਰ ਮੌਕੇ ਤੋਂ ਫਰਾਰ ਹੋ ਗਏ ਜਦੋ ਬੀ ਐਸ ਐਫ ਦੇ ਜਵਾਨਾਂ ਵਲੋਂ ਸਰਚ ਕੀਤੀ ਗਈ ਤਾਂ ਸਰਹੱਦ ਦੇ ਨਜ਼ਦੀਕ ਇਕ 15 ਫੁੱਟ ਲੰਬਾ ਪਾਈਪ ਨਜਰ ਆਇਆ ਜਿਸਦੇ ਵਿਚ ਕਪੜੇ ਦੇ ਲੰਬੇ ਥੱਲੇ ਵਿੱਚ 20 ਪੈਕਟ ਹੈਰੋਇਨ ,,2 ਪਿਸਟਲ ਚਾਈਨਾ ਅਤੇ ਤੁਰਕੀ ਮੇਡ ,,,6 ਮੈਗਜ਼ੀਨ ਅਤੇ 242 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ,,,,ਖੇਪ ਬਰਾਮਦ ਕਰਨ ਵਾਲੇ ਜਵਾਨਾਂ ਨੂੰ ਸਨਮਾਨ ਵਜੋਂ 50 ਹਜਾਰ ਦੀ ਇਨਾਮੀ ਰਾਸ਼ੀ ਅਤੇ ਦੂਸਰੇ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ ,,,ਜਿਸ ਜਗ੍ਹਾ ਤੋਂ ਇਹ ਖੇਪ ਬਰਾਮਦ ਕੀਤੀ ਗਈ ਉਸਤੋਂ ਕੁਝ ਹੀ ਦੂਰੀ ਤੇ ਪਾਕਿਸਤਾਨ ਦੀ ਚੈਕ ਪੋਸਟ ਖੋਖਰ ਬੰਦ ਪੈਂਦੀ ਹੈ ,,ਪਕਿਸਤਾਨ ਦੀ ਮਦਦ ਨਾਲ ਹੀ ਇਹ ਪਾਕ ਤਸਕਰ ਲਗਤਾਰ ਹੀ ਐਸੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਿਚ ਲਗੇ ਹੋਏ ਹਨ ਪਰ ਬੀ ਐਸ ਐਫ ਦੇ ਮੁਸਤੈਦ ਜਵਾਨਾਂ ਦੇ ਵਲੋਂ ਇਹਨਾਂ ਹਰਕਤਾਂ ਨੂੰ ਲਗਤਾਰ ਹੀ ਨਾ ਕਾਮਯਾਬ ਕੀਤਾ ਜਾ ਰਿਹਾ ਹੈ