ਗਿਆਨੀ ਹਰਪ੍ਰੀਤ ਸਿੰਘ ਦਾ ਹਰਿਆਣਾ ਗੁਰਦੁਆਰਿਆਂ ਦੇ ਝਗੜੇ ਬਾਰੇ ਵੱਡਾ ਬਿਆਨ, ਕਿਹਾ- ਅੰਗਰੇਜ਼ਾਂ ਦੀ ਲੀਹ ਤੇ ਤੁਰੀ ਭਾਜਪਾ (ਵੀਡੀਓ ਵੀ ਦੇਖੋ)
ਚੰਡੀਗੜ੍ਹ, 21 ਫਰਵਰੀ 2023 - ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਵੀਡੀਓ: ਹਰਿਆਣਾ ਵਿਚ ਵਾਪਰੀ ਘਟਨਾ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਅੱਜ ਅਸੀਂ ਸਾਕਾ ਨਨਕਾਣਾ ਦੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀ ਬੁਨਿਆਦ ਰੱਖਣ ਵਿਚ ਯੋਗਦਾਨ ਪਾਇਆ, ਨਾਲ ਹੀ ਜੈਤੋ ਦੇ ਮੋਰਚੇ ਵਿਚ ਸ਼ਹੀਦ ਹੋਏ ਸਿੰਘਾਂ ਨੂੰ ਯਾਦ ਕਰ ਰਹੇ ਹਾਂ, ਉਸ ਸਮੇਂ ਕਾਰਨ ਇਹੀ ਸੀ ਕਿ ਬ੍ਰਿਟਿਸ਼ ਸਰਕਾਰ ਸਾਡੇ ਧਾਰਮਿਕ ਪ੍ਰਬੰਧਾਂ ਵਿਚ ਦਖਲ ਅੰਦਾਜੀ ਕਰ ਰਹੀ ਸੀ ਸ੍ਰੀ ਅਖੰਡ ਪਾਠ ਸਾਹਿਬ ਖੰਡਤ ਕੀਤੇ, ਉਸ ਸਮੇਂ ਸਰਕਾਰ ਦੇ ਪ੍ਰਬੰਧ ਨੂੰ ਰੋਕਣ ਲਈ ਸ਼ਹੀਦੀਆਂ ਹੋਈਆਂ। ਅੱਗੇ ਸਿੰਘ ਸਾਹਿਬ ਨੇ ਕਿਹਾ ਕਿ ਅੱਜ ਦੀ ਸਰਕਾਰ ਬ੍ਰਿਟਿਸ਼ ਸਰਕਾਰ ਦੀ ਲੀਹ 'ਤੇ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਹਰਿਆਣਾ ਗੁਰਦੁਆਰਾ ਐਕਟ ਨੂੰ ਮਾਨਤਾ ਦਿੱਤੀ ਹੈ ਪਰ ਗੁਰਦੁਆਰਾ ਐਕਟ 1925 ਨੂੰ ਉਸ ਨੇ ਰੱਦ ਨਹੀਂ ਕੀਤਾ ਹੈ, ਗੁਰਦੁਆਰਾ ਐਕਟ 1925 ਜੋ ਪਾਰਲੀਮੈਂਟ ਜ਼ਰੀਏ ਸਰਕੂਲੇਟ ਹੋ ਰਿਹਾ ਹੈ ਜਿਉਂ ਦਾ ਤਿਉਂ ਕਾਰਜਸ਼ੀਲ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਐਕਟ ਤਹਿਤ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਸਾਂਭ ਰਹੀ ਹੈ ਜਿੰਨਾ ਸਮਾਂ ਭਾਰਤ ਸਰਕਾਰ ਪਾਰਲੀਮੈਂਟ ਰਾਹੀਂ ਉੱਨੀ ਸੌ ਪੱਚੀ ਵਿੱਚ ਸੋਧ ਕਰਕੇ ਹਰਿਆਣੇ ਦੇ ਗੁਰਦੁਆਰਾ ਸਾਹਿਬਾਨਾਂ ਨੂੰ ਡੀਨੋਟੀਫਾਇਡ ਨਹੀਂ ਕਰਦੀ ਉਨ੍ਹਾਂ ਸਮਾਂ ਸਰਕਾਰ ਧੱਕੇ ਨਾਲ ਕਾਬਜ਼ ਹੋਵੇਗੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਸਾਹਿਬ ਨੇ ਕਿਹਾ ਕਿ ਹਰਿਆਣਾ ਸਰਕਾਰ ਸਿੱਧੇ ਤੌਰ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਵਿੱਚ ਸਿੱਧੇ ਤੌਰ ਤੇ ਦਖਲ ਅੰਦਾਜੀ ਕਰ ਰਹੀ ਹੈ, ਪੁਲਿਸ ਗੁਰਦੁਆਰਾ ਸਾਹਿਬਾਨਾਂ ਵਿਚ ਦਾਖਲ ਹੋ ਰਹੀ ਹੈ ਜੋ ਸਿੱਖ ਵਿਰੋਧ ਕਰ ਰਹੇ ਹਨ ਉਨ੍ਹਾਂ ਉਪਰ ਤਸ਼ੱਦਦ ਕੀਤਾ ਜਾ ਰਿਹਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਕੱਲ ਜੋ ਨੌਜਵਾਨ ਫੜੇ ਗਏ ਹਨ, ਉਨ੍ਹਾਂ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਕਿ ਉਨ੍ਹਾਂ ਨੂੰ ਹਿਰਾਸਤ 'ਚ ਰੱਖਿਆ ਗਿਆ ਹੈ, ਪੁਲਿਸ ਵੱਲੋਂ ਨਾਜਾਇਜ਼ ਮਾਮਲਿਆਂ ਦਰਜ ਕੀਤੇ ਜਾ ਰਹੇ ਹਨ।
ਸਿੰਘ ਸਾਹਿਬ ਨੇ ਕਿਹਾ ਕਿ 1978 ਵਿੱਚ ਜੋ ਕਿ ਖੇਡ ਕਾਂਗਰਸ ਸਰਕਾਰ ਖੇਡ ਰਹੀ ਸੀ ਜਿਸ ਕਾਰਨ ਪੰਜਾਬ ਦਾ ਮਾਹੌਲ ਖਰਾਬ ਹੋਇਆ ਬੀਜੇਪੀ ਸਰਕਾਰ ਵੀ ਓਹੀ ਗੇਮ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਬੰਧ ਸੰਭਾਲਣਾ ਹੈ ਤਾਂ ਉਸ ਲਈ ਟੇਬਲ ਤੇ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਹੈ। ਗੁਰਦੁਆਰਾ ਸਾਹਿਬਾਨਾਂ ਤੇ ਕਬਜ਼ੇ ਕਰਨ ਦੇ ਤਰੀਕੇ ਵੀ ਜਥੇਦਾਰ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ।