ਏਜੰਸੀਆਂ ਮੈਨੂੰ ਕਤਲ ਕਰਵਾ ਸਕਦੀਆਂ ਹਨ- ਅਮਿਤ ਸ਼ਾਹ ਨੂੰ ਨਹੀਂ ਦਿੱਤੀ ਧਮਕੀ -ਭਾਈ ਅੰਮ੍ਰਿਤਪਾਲ ਸਿੰਘ ਦਾ ਵੱਡਾ ਬਿਆਨ, ਪੜ੍ਹੋ ਵੇਰਵਾ
ਬਾਬਾ ਬਕਾਲਾ, 22 ਫਰਵਰੀ, 2023: ਵਾਰਸ ਪੰਜਾਬ ਦੇ ਜਥੇਬੰਦੀ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਏਜੰਸੀਆਂ ਉਹਨਾਂ ਦਾ ਕਤਲ ਕਰਵਾ ਸਕਦੀਆਂ ਹਨ। ਉਹਨਾਂ ਇਹ ਵੀ ਕਿਹਾ ਹੈ ਕਿ ਉਹਨਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਧਮਕੀ ਨਹੀਂ ਦਿੱਤੀ ਬਲਕਿ ਉਲਟਾ ਉਹਨਾਂ ਨੇ ਮੈਨੂੰ ਧਮਕੀ ਦਿੱਤੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਏਜੰਸੀਆਂ ਮੈਨੂੰ ਕਤਲ ਕਰਵਾ ਸਕਦੀਆਂ ਹਨ- ਅਮਿਤ ਸ਼ਾਹ ਨੂੰ ਨਹੀਂ ਦਿੱਤੀ ਧਮਕੀ - ਅੰਮ੍ਰਿਤਪਾਲ ਸਿੰਘ ਦਾ ਵੱਡਾ ਬਿਆਨ, ਪੜ੍ਹੋ ਵੇਰਵਾ (ਵੀਡੀਓ ਵੀ ਦੇਖੋ)
ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਨੇ ਅਜਨਾਲਾ ਪੁਲਿਸ ਵੱਲੋਂ ਉਹਨਾਂ ਖਿਲਾਫ ਧਾਰਾ 295 ਏ ਤਹਿਤ ਦਰਜ ਕੇਸ ਨੂੰ ਵੀ ਗਲਤ ਕਰਾਰ ਦਿੱਤਾ ਅਤੇ ਕਿਹਾ ਕਿ ਦੋ ਸਿੱਖਾਂ ਦੀ ਆਪਸੀ ਲੜਾਈ ਵਿਚ ਅਜਿਹੀ ਧਾਰਾ ਲਾਉਣੀ ਕਿਸੇ ਵੀ ਤਰੀਕੇ ਜਾਇਜ਼ ਨਹੀਂ। ਉਹਨਾਂ ਇਹ ਵੀ ਕਿਹਾ ਕਿ ਇਕ ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀ ਦੇ ਕਹਿਣ ’ਤੇ ਉਹਨਾਂ ਤੇ ਉਹਨਾਂ ਦੇ ਸਾਥੀਆਂ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਜੋ ਬਿਲਕੁਲ ਗਲਤ ਹੈ। ਉਹਨਾਂ ਨੇ ਆਪਣੇ ਸਾਥੀ ਨਾਲ ਪੁਲਿਸ ਵੱਲੋਂ ਵਧੀਕੀ ਕਰਨ ਦਾ ਵੀ ਵਿਰੋਧ ਕੀਤਾ ਤੇ ਮੰਗ ਕੀਤੀ ਕਿ ਉਹਨਾਂ ਦੇ ਸਾਥੀ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਹਨਾਂ ਇਹਵੀ ਐਲਾਨ ਕੀਤਾ ਕਿ ਉਹ ਭਲਕੇ 23 ਫਰਵਰੀ ਨੂੰ ਅਜਨਾਲਾ ਪੁਲਿਸ ਥਾਣੇ ਜਾਣਗੇ ਅਤੇ ਜੇਕਰਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੇ ਤਾਂ ਕਰ ਸਕਦੀ ਹੈ।
ਭਾਈ ਅੰਮ੍ਰਿਤਪਾਲ ਸਿੰਘ ਨੇ ਖਾਲਿਸਤਾਨ ਦੀ ਡਟਵੀਂ ਹਮਾਇਤ ਕਰਦਿਆਂ ਅਮਿਤ ਸ਼ਾਹ ਵੱਲੋਂ ਇਸ ਮੰਗ ਦਾ ਵਿਰੋਧ ਕਰਨ ਨੂੰ ਵੀ ਬੇਤੁਕਾ ਕਰਾਰ ਦਿੱਤਾ। ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਕੌਮੀ ਮੀਡੀਆ ਨੂੰ ਵੀ ਖੁਲ੍ਹਾ ਸੱਦਾ ਦਿੱਤਾ।