ਸਰਬਤ ਦਾ ਭਲਾ ਟਰੱਸਟ ਵਲੋਂ " ਹਾਕੀ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ "ਦਾ ਦਰਸ਼ਨੀ ਬੁੱਤ ਕੀਤਾ ਗਿਆ ਸਥਾਪਿਤ
.... ਪੰਜਾਬ ਦੇ ਪਿੰਡਾਂ ਸ਼ਹਿਰਾਂ ਚ ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਫੁਲਿਤ ਕਰਨ ਲਈ ਸੁਰਜੀਤ ਸਪੋਰਟਸ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਜਾਰੀ ਕੀਤਾ
ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ, 26 ਫਰਵਰੀ 2023 - ਸੁਰਜੀਤ ਸਪੋਰਟਸ ਐਸੋਸੀਏਸ਼ਨ ਕੋਟਲਾ ਸ਼ਾਹੀਆ (ਬਟਾਲਾ) ਵੱਲੋਂ ਬਟਾਲਾ ਵਿਖੇ ਹਾਕੀ ਦੇ ਮਹਾਨ ਓਲੰਪੀਅਨ ਸਵ. ਸੁਰਜੀਤ ਸਿੰਘ ਦੀ ਯਾਦ ਚ ਇਕ ਵਿਸ਼ੇਸ ਖੇਡ ਕਨਵੈਨਸ਼ਨ ਕਰਵਾਈ ਗਈ।ਉਥੇ ਹੀ ਇਸ ਦੇ ਨਾਲ ਹੀ ਬਟਾਲਾ ਦੇ ਜਲੰਧਰ ਰੋਡ ਸਥਿਤ ਚੋਕ ਚ ਹਾਕੀ ਦੇ ਮਹਾਨ ਓਲੰਪੀਅਨ ਸਵ. ਸੁਰਜੀਤ ਸਿੰਘ ਦਾ ਬੁੱਤ ਸਰਬਤ ਦਾ ਭਲਾ ਸੰਸਥਾ ਦੇ ਸਹਿਯੁਗ ਨਾਲ ਸਥਾਪਿਤ ਕੀਤਾ ਗਿਆ ਅਤੇ ਇਹ ਬੁੱਤ ਲੋਕ ਅਰਪਣ ਕੀਤਾ ਗਿਆ |
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਸਰਬਤ ਦਾ ਭਲਾ ਟਰੱਸਟ ਵਲੋਂ "ਹਾਕੀ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ" ਦਾ ਦਰਸ਼ਨੀ ਬੁੱਤ ਕੀਤਾ ਗਿਆ ਸਥਾਪਿਤ (ਵੀਡੀਓ ਵੀ ਦੇਖੋ)
ਉਥੇ ਹੀ ਇਸ ਖੇਡ ਕਨਵੈਨਸ਼ਨ ਚ ਪਹੁਚੇ ਸਰਬਤ ਦਾ ਭਲਾ ਸੰਸਥਾ ਦੇ ਚੇਅਰਮੈਨ ਅਤੇ ਦੁਬਈ ਕਾਰੋਬਾਰੀ ਐਸਪੀਐਸ ਓਬੇਰੋਈ ਦਾ ਕਹਿਣਾ ਸੀ ਕਿ ਉਹਨਾਂ ਦੀ ਸੰਸਥਾ ਪੰਜਾਬ ਭਰ ਚ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਪੂਰਾ ਸਹਿਯੁਗ ਕਰ ਰਹੀ ਹੈ ਅਤੇ ਕਈ ਬੱਚਿਆਂ ਨੂੰ ਖੇਡਾਂ ਵੱਲ ਵੱਧ ਤੋਂ ਵੱਧ ਪ੍ਰੇਰਿਤ ਕਰ ਰਹੇ ਹਨ ਅਤੇ ਉਹਨਾਂ ਦੱਸਿਆ ਅੱਜ ਉਹਨਾਂ ਦੀ ਸੰਸਥਾ ਵਲੋਂ ਜੋ ਬਟਾਲਾ ਚ ਓਲੰਪੀਅਨ ਸਵ. ਸੁਰਜੀਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ ਉਸ ਤੇ ਕਰੀਬ 4 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਉਹਨਾਂ ਦੀ ਸੰਸਥਾ ਵਲੋਂ ਓਲੰਪੀਅਨ ਸਵ. ਸੁਰਜੀਤ ਸਿੰਘ ਦੀ ਜੀਵਨੀ ਤੇ ਇਕ ਕਿਤਾਬ ਲਿਖੀ ਜਾਵੇਗੀ ਅਤੇ ਉਸਦਾ ਖਰਚ ਵੀ ਸਾਰਾ ਉਹਨਾਂ ਦੀ ਸੰਸਥਾ ਵਲੋਂ ਚੁੱਕਿਆ ਜਾਵੇਗਾ ਜਿਸ ਦਾ ਐਲਾਨ ਉਹਨਾਂ ਵਲੋ ਅੱਜ ਇਸ ਖੇਡ ਕਨਵੈਨਸ਼ਨ ਚ ਕੀਤਾ ਗਿਆ ਹੈ |
ਸੁਰਜੀਤ ਸਪੋਰਟਸ ਐਸੋਸੀਏਸ਼ਨ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਜੋ ਹਾਕੀ ਦੇ ਮਹਾਨ ਓਲੰਪੀਅਨ ਸਵ. ਸੁਰਜੀਤ ਸਿੰਘ ਦੀ ਯਾਦ ਚ ਇਕ ਵਿਸ਼ੇਸ ਖੇਡ ਕਨਵੈਨਸ਼ਨ ਕਰਵਾਈ ਗਈ ਇਸ ਚ ਵੱਖ ਵੱਖ ਖੇਡ ਸੰਸਥਾਵਾਂ ਵਲੋਂ ਪੰਜਾਬ ਸਰਕਾਰ ਤੋਂ ਪੰਜਾਬ ਚ ਖੇਡਾਂ ਨੂੰ ਉਤਸ਼ਹਿਤ ਕਰਨ ਲਈ ਕਈ ਮੰਗਾ ਰੱਖੀਆਂ ਉਠੀਆਂ ਹਨ ਅਤੇ ਉਹਨਾਂ ਨੂੰ ਲੈਕੇ ਇਕ ਮੰਗ ਪੱਤਰ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਅਤੇ ਜਿਲਾ ਪਲਣਨਿੰਗ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾ ਨੂੰ ਸਰਕਾਰ ਦੇ ਨਾਂਅ ਤੇ ਸੋਮਪਿਆ ਗਿਆ ਉਥੇ ਹੀ ਜਗਰੂਪ ਸਿੰਘ ਸੇਖਵਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਮੁਖ ਮੰਤਰੀ ਪੰਜਾਬ ਵਲੋਂ ਪੰਜਾਬ ਦੀਆ ਖੇਡਾਂ ਨੂੰ ਲੈਕੇ ਇਕ ਨਵੀ ਸਪੋਰਟਸ ਪੋਲਿਸੀ ਲੈਕੇ ਆ ਰਹੀ ਹੈ ਜਿਸ ਨਾਲ ਪੰਜਾਬ ਦੀਆ ਖੇਡਾਂ ਪ੍ਰਫੁਲਿਤ ਹੋਣਗੀਆਂ |