ਵਿਅਕਤੀ ਦੀਆਂ ਉਂਗਲਾਂ ਵੱਢਣ ਵਾਲਿਆਂ ਖਿਲਾਫ ਪੁਲੀਸ ਨੇ ਕੀਤੀ ਕਾਰਵਾਈ, 4 ਖਿਲਾਫ ਪਰਚਾ, ਦੋ ਗ੍ਰਿਫਤਾਰ ਅਤੇ ਦੋ ਫਰਾਰ
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 2 ਮਾਰਚ 2023 - ਬੀਤੀ ਦੇਰ ਰਾਤ ਬਟਾਲਾ ਦੇ ਗਾਂਧੀ ਕੈੰਪ ਇਲਾਕੇ ਚ ਦੋ ਗੁਆਂਢੀਆਂ ਦੀ ਹੋਈ ਲੜਾਈ ਦੇ ਚਲਦੇ ਇਕ ਵਿਅਕਤੀ ਅਸੋਕ ਕੁਮਾਰ ਦੀਆ ਹੱਥ ਦੀਆ ਉਂਗਲਾਂ ਦੂਸਰੀ ਧਿਰ ਵਲੋਂ ਤੇਜ਼ਧਾਰ ਹਤਿਆਰਾ ਨਾਲ ਵੱਢ ਦਿਤੀਆਂ ਗਈਆਂ ਸਨ ਅਤੇ ਅਸੋਕ ਦੇ ਬੇਟੇ ਰਵੀ ਤੇ ਵੀ ਤੇਜ਼ਧਾਰ ਹਤਿਆਰਾ ਨਾਲ ਹਮਲਾ ਕਰ ਉਸ ਨੂੰ ਜਖਮੀ ਕੀਤਾ ਗਿਆ ਸੀ ਜਿਹਨਾਂ ਦੋਵਾਂ ਦੀ ਹਾਲਤ ਗੰਭੀਰ ਹੈ ਅਤੇ ਉਹ ਜ਼ੇਰੇ ਇਲਾਜ ਹਨ ਉਧਰ ਇਸ ਮਾਮਲੇ ਚ ਅੱਜ ਬਟਾਲਾ ਪੁਲਿਸ ਨੇ ਉਂਗਲਾਂ ਵੰਡਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ | ਉਧਰ ਦੋਸ਼ੀ ਨੇ ਆਪਣਾ ਜੁਰਮ ਕਬੂਲਿਆ ਹੈ |
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵਿਅਕਤੀ ਦੀਆਂ ਉਂਗਲਾਂ ਵੱਢਣ ਵਾਲਿਆਂ ਖਿਲਾਫ ਪੁਲੀਸ ਨੇ ਕੀਤੀ ਕਾਰਵਾਈ, 4 ਖਿਲਾਫ ਪਰਚਾ, ਦੋ ਗ੍ਰਿਫਤਾਰ ਅਤੇ ਦੋ ਫਰਾਰ (ਵੀਡੀਓ ਵੀ ਦੇਖੋ)
ਇਸ ਮਾਮਲੇ ਤੇ ਪੁਲਿਸ ਥਾਣਾ ਸਿਵਲ ਲਾਈਨ ਦੇ ਥਾਣਾ ਪ੍ਰਭਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੇ ਕਲ ਗਾਂਧੀ ਕੈੰਪ ਇਲਾਕੇ ਚ ਨੌਜਵਾਨਾਂ ਦੀ ਕ੍ਰਿਕਟ ਖੇਡਦੇ ਹੋਏ ਹੋਈ ਤਕਰਾਰ ਬਾਅਦ ਚ ਪਰਿਵਾਰਾਂ ਦੀ ਖੂਨੀ ਜੰਗ ਬਣ ਗਈ ਅਤੇ ਉਸ ਦੌਰਾਨ ਅਸੋਕ ਕੁਮਾਰ ਦੇ ਹੱਥ ਦੀਆ ਉਂਗਲਾਂ ਉਸਦੇ ਗੁਆਂਢੀਆਂ ਨੇ ਲੜਾਈ ਦੌਰਾਨ ਵੱਢ ਦਿਤੀਆਂ ਸਨ ਜਿਸ ਤੇ ਉਹਨਾਂ ਵਲੋਂ ਕਾਰਵਾਈ ਕਰਦੇ ਹੋਏ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ ਅਤੇ ਜਦਕਿ ਉਹਨਾਂ ਚੋ ਮੁਖ ਦੋਸ਼ੀ ਸਮੇਤ ਦੋ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਿਸ ਅਧਕਾਰੀ ਨੇ ਦੱਸਿਆ ਕਿ ਦੋ ਦੋਸ਼ੀ ਫਰਾਰ ਹਨ ਅਤੇ ਉਹਨਾਂ ਦਾਅਵਾ ਕੀਤਾ ਕਿ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ | ਉਥੇ ਹੀ ਪੁਲਿਸ ਗ੍ਰਿਫਤ ਚ ਮੁਖ ਦੋਸ਼ੀ ਨੇ ਬੜੀ ਦਲੇਰੀ ਨਾਲ ਆਪਣਾ ਜੁਰਮ ਕਬੂਲ ਕੀਤਾ |