ਉਂਗਲਾਂ ਵੱਢਣ ਦੇ ਮਾਮਲੇ ਵਿੱਚ 4 ਮੁਲਜ਼ਮ ਕਾਬੂ, 4 ਪਿਸਟਲਾਂ, 13 ਕਾਰਤੂਸ ਤੇ ਉਂਗਲਾਂ ਵੱਢਣ ਵਾਲੇ ਤੇਜ਼ਧਾਰ ਦਾਤ ਸਮੇਤ ਕੀਤਾ ਗ੍ਰਿਫਤਾਰ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ ਨਗਰ, 02 ਮਾਰਚ 2023 - ਸੰਦੀਪ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਕਿ ਮਿਤੀ 09.02.2023 ਨੂੰ ਇੱਕ ਵਿਅਕਤੀ ਹਰਦੀਪ ਸਿੰਘ ਦੇ ਹੱਥ ਦੀਆ ਉਂਗਲਾਂ ਵੰਡਣ ਸਬੰਧੀ ਮੁਕੱਦਮਾ ਨੰਬਰ 21 ਮਿਤੀ 09-02-2023 ਅ/ਧ 326/365/34 ਆਈ.ਪੀ.ਸੀ, 25/54/59 ਆਰਮਜ਼ ਐਕਟ ਥਾਣਾ ਫੇਜ਼-1 ਮੋਹਾਲੀ ਦਰਜ ਕਰਕੇ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ. ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਦਾ ਗਠਨ ਕਰ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਉਂਗਲਾਂ ਵੱਢਣ ਦੇ ਮਾਮਲੇ ਵਿੱਚ 4 ਮੁਲਜ਼ਮ ਕਾਬੂ, 4 ਪਿਸਟਲਾਂ, 13 ਕਾਰਤੂਸ ਤੇ ਉਂਗਲਾਂ ਵੱਢਣ ਵਾਲੇ ਤੇਜ਼ਧਾਰ ਦਾਤ ਸਮੇਤ ਕੀਤਾ ਗ੍ਰਿਫਤਾਰ (ਵੀਡੀਓ ਵੀ ਦੇਖੋ)
ਦੌਰਾਨੇ ਤਫਤੀਸ਼ ਮਿਤੀ 25-02-2023 ਨੂੰ ਦੋ ਮੁਲਜ਼ਮਾਂ ਗੌਰਵ ਸ਼ਰਮਾ ਉੱਰਫ ਗੋਰੀ ਅਤੇ ਤਰੁਣ ਨੂੰ ਗ੍ਰਿਫਤਾਰ ਕਰਨ ਲਈ ਮੋਹਾਲੀ ਸੀ.ਆਈ.ਏ ਸਟਾਫ ਦੀ ਟੀਮ ਉਕਤ ਦੋਨੋਂ ਮੁਲਜ਼ਮਾਂ ਦਾ ਪਿੱਛਾ ਕਰਦੇ ਹੋਏ ਕਾਲਾ ਅੰਬ ਹਰਿਆਣਾ ਤੋਂ ਆ ਰਹੇ ਸੀ ਤਾਂ ਮੁਲਜ਼ਮਾਂ ਵਲੋਂ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ ਗਈ। ਜਦੋਂ ਪੁਲਿਸ ਪਾਰਟੀ ਮੁਲਜ਼ਮਾਂ ਦੀ ਗੱਡੀ ਸਵਿਫਟ ਨੰਬਰ ਪੀ.ਬੀ.10-ਸੀ.ਸੀ-0241 ਦਾ ਪਿੱਛਾ ਕਰਦੇ ਹੋਏ ਸ਼ੰਭੂ ਟੋਲ ਪਲਾਜ਼ਾ ਅੰਬਾਲਾ ਪੁੱਜੇ ਤਾਂ ਉੱਥੇ ਮੁਕਾਬਲੇ ਦੌਰਾਨ ਗੌਰਵ ਸ਼ਰਮਾ ਉੱਰਫ ਗੋਰੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਕੇ ਇਲਾਜ ਕਰਵਾਇਆ ਗਿਆ। ਇਸ ਸਬੰਧੀ ਮੁੱਕਦਮਾ ਨੰਬਰ 63 ਮਿਤੀ 25-02-2023 ਅ/ਧ 307,34 ਆਈ.ਪੀ.ਸੀ, 25 ਆਰਮਜ਼ ਐਕਟ ਥਾਣਾ ਸਦਰ ਅੰਬਾਲਾ ਹਰਿਆਣਾ ਵਿਖੇ ਦਰਜ ਕਰਵਾਇਆ ਗਿਆ ਸੀ। ਬਾਅਦ ਵਿੱਚ ਦੋਨੋਂ ਮੁਲਜ਼ਮਾਂ ਦਾ ਅਦਾਲਤ ਵਿੱਚੋਂ 6 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ।
ਦੌਰਾਨੇ ਪੁੱਛ ਪੜਤਾਲ ਉਂਗਲਾ ਵੱਢਣ ਵਾਲੇ ਮੁਕੱਦਮੇ ਦੇ ਮੁਲਜ਼ਮ ਯਾਦਵਿੰਦਰ ਸਿੰਘ ਉੱਰਫ ਘੋੜਾ ਉੱਰਫ ਵਿੱਕੀ ਵਾਸੀ ਦਸ਼ਮੇਸ਼ ਨਗਰ, ਖਰੜ ਨੂੰ ਮਿਤੀ 01-03-2023 ਨੂੰ ਸਮੇਤ ਇੱਕ ਨਜਾਇਜ਼ ਪਿਸਟਲ ਅਤੇ ਇੱਕ ਤੇਜ਼ਧਾਰ ਦਾਤ ਗ੍ਰਿਫਤਾਰ ਕੀਤਾ ਗਿਆ। ਇਸ ਹੀ ਦਾਤ ਦੀ ਵਰਤੋਂ ਕਰਕੇ ਦੋਸ਼ੀਆਨ ਨੇ ਵਿਅਕਤੀ ਦੀਆ ਉਂਗਲਾਂ ਵਢੀਆਂ ਸਨ।
ਮਿਤੀ 02-03-2023 ਨੂੰ ਮੁਕੱਦਮਾ ਦੇ ਮੁਲਜ਼ਮਾਂ ਇੱਕ ਹੋਰ ਸਾਥੀ ਪੁਨੀਤ ਸਿੰਘ ਉੱਰਫ ਗੋਲਾ ਉੱਰਫ ਹੈਰੀ ਵਾਸੀ ਨਿਊ ਮਥੂਰਾ ਕਲੋਨੀ ਥਾਣਾ ਕੋਤਵਾਲੀ ਜ਼ਿਲ੍ਹਾ ਪਟਿਆਲਾ ਨੂੰ ਇੱਕ ਵਰਨਾ ਕਾਰ ਅਤੇ ਇੱਕ ਨਜਾਇਜ਼ ਪਿਸਟਲ ਸਮੇਤ ਗ੍ਰਿਫਤਾਰ ਕੀਤਾ ਹੈ।
ਉਕਤਾਨ ਮੁਲਜ਼ਮਾਂ ਦੇ ਖਿਲ਼ਾਫ ਦਰਜ ਮੁਕੱਦਮਿਆ ਦਾ ਵੇਰਵਾ :
1. ਮੁ: ਨੰ. 21 ਮਿਤੀ 09-02-2023 ਅ/ਧ 326,365,34 ਆਈ.ਪੀ.ਸੀ, 25/54/59 ਆਰਮਸ ਐਕਟ ਥਾਣਾ ਫੇਸ-1 ਮੋਹਾਲੀ
2. ਮੁੱ: ਨੰ. 63 ਮਿਤੀ 25-02-2023 ਅ/ਧ 307,34 ਆਈ.ਪੀ.ਸੀ, 25 ਆਰਮਸ ਐਕਟ ਥਾਣਾ ਸਦਰ ਅੰਬਾਲਾ ਹਰਿਆਣਾ
ਕੁੱਲ ਬ੍ਰਾਮਦਗੀ :
1. ਇੱਕ ਪਿਸਟਲ 9 ਐਮ.ਐਮ ਸਮੇਤ 1 ਰੋਂਦ
2. 03 ਪਿਸਟਲ 32 ਬੋਰ ਸਮੇਤ 12 ਰੋਂਦ
3. ਇੱਕ ਤੇਜ਼ਧਾਰ ਖੰਡਾ
4. ਇੱਕ ਤੇਜ਼ਧਾਰ ਦਾਤ
5. ਇੱਕ ਕਾਰ ਸਿਵਫਟ ਰੰਗ ਚਿੱਟਾ ਨੰਬਰ ਪੀ.ਬੀ 10-ਸੀ.ਸੀ-0241
6. ਇੱਕ ਕਾਰ ਵਰਨਾ ਰੰਗ ਚਿੱਟਾ ਨੰਬਰ ਪੀ. ਬੀ.11 ਜ਼ੈਡ .ਈ (ਟੀ) 8377
ਗ੍ਰਿਫਤਾਰ ਵਿਅਕਤੀ:-
1. ਗੌਰਵ ਸ਼ਰਮਾ ਵਾਸੀ ਪਿੰਡ ਬੜਮਾਜਰਾ ਥਾਣਾ ਬਲੋਂਗੀ ਜ਼ਿਲ੍ਹਾ ਐਸ.ਏ.ਐਸ ਨਗਰ ਉਮਰ ਕਰੀਬ 24 ਸਾਲ
2. ਤਰੁਣ ਵਾਸੀ ਸੰਜੇ ਕਲੋਨੀ ਨੇੜੇ ਮਹਿੰਦਰਾ ਕਾਲਜ ਪਟਿਆਲਾ ਉਮਰ ਕਰੀਬ 22 ਸਾਲ
3. ਯਾਦਵਿੰਦਰ ਸਿੰਘ ਉੱਰਫ ਘੋੜਾ ਉੱਰਫ ਵਿੱਕੀ ਵਾਸੀ ਦਸ਼ਮੇਸ਼ ਨਗਰ ਖਰੜ ਉਮਰ ਕਰੀਬ 25 ਸਾਲ
4. ਪੁਨੀਤ ਸਿੰਘ ਉੱਰਫ ਗੋਲਾ ਉੱਰਫ ਹੈਰੀ ਵਾਸੀ ਨਿਊ ਮਥੁਰਾ ਕਲੋਨੀ ਥਾਣਾ ਕੋਤਵਾਲੀ ਜ਼ਿਲ੍ਹਾ ਪਟਿਆਲਾ ਉਮਰ ਕਰੀਬ 26 ਸਾਲ
ਦੌਰਾਨੇ ਪੁੱਛਗਿੱਛ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਤਰੁਣ ਵੱਲੋ ਆਪਣੇ ਸਾਥੀਆਂ ਨਾਲ ਮਿਲ ਕੇ ਮਦਨਪੁਰਾ ਚੋਂਕ ਥਾਣਾ ਫੇਜ਼-1 ਦੇ ਏਰੀਆ ਵਿੱਚ ਫਾਇਰਿੰਗ ਕੀਤੀ ਗਈ ਸੀ ਜਿਸ ਸਬੰਧੀ ਮੁ:ਨੰ. 240 ਮਿਤੀ 12-12-2022 ਅ/ਧ 323,336,341,307,506,148,149 ਆਈ.ਪੀ.ਸੀ., 25 ਆਰਮਜ਼ ਐਕਟ ਥਾਣਾ ਫੇਜ਼-1 ਮੋਹਾਲੀ ਦਰਜ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਮਹੀਨਾ ਫਰਵਰੀ 2023 ਵਿੱਚ ਉਕਤ ਚਾਰੇ ਮੁਲਜ਼ਮ ਗੌਰਵ ਉੱਰਫ ਗੋਰੀ, ਤਰੁਣ, ਯਾਦਵਿੰਦਰ ਸਿੰਘ ਅਤੇ ਪੁਨੀਤ ਸਿੰਘ ਉੱਰਫ ਗੋਲਾ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਪਿੰਡ ਝਿੱਲ ਪਟਿਆਲਾ ਵਿਖੇ ਫਾਇਰਿੰਗ ਕੀਤੀ ਸੀ। ਮੁਲਜ਼ਮਾਂ ਖਿਲਾਫ਼ ਵੱਖ-ਵੱਖ ਧਰਾਵਾਂ ਹੇਠ ਵੱਖ-ਵੱਖ ਥਾਈ ਮੁਕੱਦਮੇ ਦਰਜ ਹਨ।