ਵੀਡੀਓ: NRI ਸੁਰਿੰਦਰ ਨਿੱਝਰ ਵੱਲੋਂ ਲਾਏ ਅੱਖਾਂ ਦੇ Camp 'ਚ ਪਹੰਚੇ ਗਰੇਟ ਖਲੀ, ਸੁਣੋ ਕੀ ਕਿਹਾ
ਪਟਿਆਲਾ, 12 ਮਾਰਚ 2023 - ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਵੀਡੀਓ: NRI ਸੁਰਿੰਦਰ ਨਿੱਝਰ ਵੱਲੋਂ ਲਾਏ ਅੱਖਾਂ ਦੇ Camp 'ਚ ਪਹੰਚੇ ਗਰੇਟ ਖਲੀ, ਸੁਣੋ ਕੀ ਕਿਹਾ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਗ੍ਰੇਟ ਖਲੀ ਪਹੁੰਚੇ ਘਨੌਰ 'ਚ ਅੱਖਾਂ ਦੇ Chekup Camp ਵਿਚ
ਐਨਆਰਆਈ ਸੁਰਿੰਦਰ ਸਿੰਘ ਨਿੱਝਰ ਵੱਲੋਂ ਹਲਕਾ ਘਨੌਰ ਵਿੱਚ ਲਗਵਾਇਆ 9 ਵਾਂ ਅੱਖਾਂ ਦਾ ਵਿਸ਼ਾਲ ਮਲਟੀ ਮੈਡੀਕਲ ਕੈਂਪ
- ਮੈਡੀਕਲ ਕੈਂਪ ਵਿੱਚ ਅੱਜ 10 ਹਜ਼ਾਰ ਦੇ ਕਰੀਬ ਲੋਕਾਂ ਦਾ ਮੁਫ਼ਤ ਅੱਖਾਂ ਦਾ ਚੈਅਕੱਪ ਅਤੇ 700 ਦੇ ਕਰੀਬ ਮਹਿਲਾਵਾਂ ਨੂੰ ਸਿਲਾਈ ਮਸ਼ੀਨ 50 ਦੇ ਕਰੀਬ ਵੀਲ ਚੇਅਰ ਦਿੱਤੀਆਂ- ਸੁਰਿੰਦਰ ਸਿੰਘ ਨਿੱਝਰ
- ਸਮਾਜ ਸੇਵੀ ਅਤੇ ਐਨ ਆਰ ਆਈਜ਼ ਸੁਰਿੰਦਰ ਸਿੰਘ ਨਿੱਝਰ ਦੇ ਵੱਲੋਂ ਲਗਾਇਆ ਗਿਆ ਮੈਡੀਕਲ ਕੈਂਪ ਬਹੁਤ ਹੀ ਸ਼ਲਾਘਾਯੋਗ ਕਦਮ - ਵਿਧਾਇਕ ਗੁਰਲਾਲ ਘਨੌਰ
ਕੁਲਵੰਤ ਸਿੰਘ ਬੱਬੂ
ਘਨੌਰ 12 ਮਾਰਚ 2023 - ਉਘੇ ਸਮਾਜ ਸੇਵੀ ਐਨਆਰਆਈ ਸੁਰਿੰਦਰ ਸਿੰਘ ਨਿੱਝਰ ਦੇ ਵੱਲੋਂ ਹਰ ਸਾਲ ਪੰਜਾਬ ਦੇ ਕਿਸੇ ਨਾ ਕਿਸੇ ਇਲਾਕੇ ਵਿੱਚ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਇਸੇ ਤਹਿਤ ਸਥਾਨਕ ਜਗਤ ਫਾਰਮ ਵਿਚ ਐਨ ਆਰ ਆਈ ਸੁਰਿੰਦਰ ਸਿੰਘ ਨਿੱਝਰ ਦੇ ਵੱਲੋਂ ਨੌਵਾਂ ਅੱਖਾਂ ਦਾ ਮੁਫ਼ਤ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ 10 ਹਜ਼ਾਰ ਦੇ ਕਰੀਬ ਲੋਕਾਂ ਨੇ ਇਸ ਕੈਂਪ ਦਾ ਫਾਇਦਾ ਉਠਾਇਆ ਅਤੇ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਇੰਟਰਨੈਸ਼ਨਲ ਰੈਸਲਰ ਗਰੇਟ ਖਲੀ, ਪੰਜਾਬੀ ਗਾਇਕਾ ਅਫਸਾਨਾ ਖਾਨ,ਸੁੱਖੀ ਬਰਾੜ ਆਦਿ ਪਹੁੰਚੇ।
ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸਮਾਜ ਸੇਵੀ ਸੁਰਿੰਦਰ ਸਿੰਘ ਨਿੱਝਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਹਰ ਸਾਲ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਅਤੇ ਇਸ ਵਾਰ 9 ਵਾਂ ਮੈਡੀਕਲ ਕੈਂਪ ਹਲਕਾ ਘਨੌਰ ਦੇ ਜਗਤ ਫਾਰਮ ਵਿਚ ਲਗਾਇਆ ਗਿਆ ਅਤੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ 10 ਹਜ਼ਾਰ ਦੇ ਕਰੀਬ ਲੋਕਾਂ ਵੱਲੋਂ ਆਪਣੀ ਅੱਖਾਂ ਦਾ ਮੁਫਤ ਜਾਂਚ ਕਰਵਾਈ ਗਈ ਅਤੇ ਲੋੜਵੰਦ ਮਹਿਲਾਵਾਂ ਜਿਨ੍ਹਾਂ ਵਿੱਚ 700 ਦੇ ਕਰੀਬ ਮਹਿਲਾਵਾਂ ਨੂੰ ਸਿਲਾਈ ਮਸ਼ੀਨ ਅਤੇ 40 ਦੇ ਕਰੀਬ ਵਿਅਕਤੀਆਂ ਨੂੰ ਵੀਲ੍ਹ ਸਾਈਕਲ ਅਤੇ ਇਸ ਕੈਂਪ ਵਿੱਚ ਪਹੁੰਚੀਆਂ ਸੰਗਤਾਂ ਦੇ ਲਈ ਲੰਗਰ ਦਾ ਆਯੋਜਨ ਵੀ ਕੀਤਾ ਗਿਆ। ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਲਗਾਏ ਗਏ ਸੇਵਾਦਾਰਾਂ ਦੀ ਵੀ ਹੌਸਲਾ ਅਫ਼ਜਾਈ ਕਰਦਿਆਂ ਹੋਇਆਂ ਸੁਰਿੰਦਰ ਸਿੰਘ ਨਿੱਝਰ ਨੇ ਸਮੂਹ ਵਲੰਟੀਅਰਾਂ ਦਾ ਧੰਨਵਾਦ ਕੀਤਾ।
#ਇਸ ਮੌਕੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮਾਜ ਸੇਵੀ ਸੁਰਿੰਦਰ ਸਿੰਘ ਨਿੱਝਰ ਦੇ ਵੱਲੋਂ ਜੋ ਮਾਨਵਤਾ ਦੀ ਭਲਾਈ ਦੇ ਲਈ ਤਤਪਰ ਰਹਿੰਦੇ ਹਨ ਉਨ੍ਹਾਂ ਵੱਲੋਂ ਇਕ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਨ ਉਹ ਵਿਸ਼ਾਲ ਕੈਂਪ ਜੋ ਹਰ ਸਾਲ ਵਧ ਗਏ ਸਨ ਉਹ ਮੈਡੀਕਲ ਕੈਂਪ 9 ਮਹੀਨਿਆਂ ਬਾਅਦ ਹਲਕਾ ਘਨੌਰ ਵਿੱਚ ਲਗਾਇਆ ਗਿਆ ਹੈ ਜਿਸ ਵਿੱਚ ਹਲਕਾ ਘਨੌਰ ਅਤੇ ਨਾਲ ਲੱਗਦੇ ਪਿੰਡਾਂ ਦੇ ਬਜੁਰਗਾਂ ਅਤੇ ਜਿਨ੍ਹਾਂ ਲੋੜਵੰਦ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਅਤੇ ਲੋੜਵੰਦ ਵਿਅਕਤੀਆਂ ਨੂੰ ਵੀਲ੍ਹ ਚੇਅਰ ਆਦਿ ਦੀ ਜ਼ਰੂਰਤ ਉਹ ਮੁਹਈਆ ਕਰਵਾਈਆਂ ਗਈਆਂ। ਉਹਨਾਂ ਸੁਰਿੰਦਰ ਸਿੰਘ ਨਿੱਝਰ ਵੱਲੋਂ ਕੀਤੇ ਜਾਂਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
#ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਟਰਨੈਸ਼ਨਲ ਰੈਸਲਰ ਗ੍ਰੇਟ ਖਲੀ,ਪੰਜਾਬੀ ਗਾਇਕਾ ਅਫਸਾਨਾ ਖਾਨ, ਸੁੱਖੀ ਬਰਾੜ ਨੇ ਸਮਾਜਸੇਵੀ ਸੁਰਿੰਦਰ ਸਿੰਘ ਨਿੱਝਰ ਵੱਲੋਂ ਕੀਤੇ ਜਾ ਰਹੇ ਇਸ ਕੈਂਪ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਕਿਹਾ ਕਿ ਨੇ ਵੀ ਕਿਹਾ ਸੁਰਿੰਦਰ ਸਿੰਘ ਨਿੱਝਰ ਇਕ ਨੇਕ ਦਿਲ ਇਨਸਾਨ ਹਨ ਪੰਜਾਬ ਦੀ ਧਰਤੀ ਤੋਂ ਦੂਰ ਵਿਦੇਸ਼ ਵਿੱਚ ਬੈਠ ਕੇ ਆਪਣੇ ਪੰਜਾਬ ਦੇ ਲੋਕਾਂ ਅਤੇ ਜ਼ਰੂਰਤਮੰਦ ਵਿਅਕਤੀ ਦੀ ਭਲਾਈ ਲਈ ਲਗਾਤਾਰ ਕੰਮ ਕਰਦੇ ਰਹਿੰਦੇ ਹਨ।
ਇਸ ਮੌਕੇ ਤੇ ਉਨ੍ਹਾਂ ਨਾਲ ਸੁਖਪਾਲ ਸਿੰਘ ਯੂ ਕੇ, ਮੇਜਰ ਸਿੰਘ, ਸੋਹਣ ਸਿੰਘ,ਮੰਗਤ ਸਿੰਘ,ਹਰਵਿੰਦਰ ਸਿੰਘ,ਪਰਮਿੰਦਰ ਸਿੰਘ ਯੂ ਕੇ,ਹਰਜਿੰਦਰ ਸਿੰਘ ਦੁੱਬਈ,ਸ਼ਿਵ ਕੁਮਾਰ,ਮਲਿਕ ਸਾਹਿਬ ,ਲਾਲ ਸਿੰਘ ਮਰਦਾਂਪੁਰ,ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ ਛਿੰਦਾ,ਅਸ਼ਵਨੀ ਸ਼ਰਮਾ,ਦਵਿੰਦਰ ਭੰਗੂ,ਗੁਰਪ੍ਰੀਤ ਮੰਨਾ,ਮੱਖਣ ਖਾਨ,ਨਿਰਮਲ ਸਿੰਘ,ਪਵਨ ਕੁਮਾਰ ਸੋਗਲਪੁਰ, ਗੋਲਡੀ ਸ਼ਰਮਾ,ਬੂਟਾ ਸਿੰਘ,ਗੁਰਪ੍ਰੀਤ ਸਿੰਘ, ਆਦਿ ਵੱਡੀ ਗਿਣਤੀ ਵਿਚ ਵਲੰਟੀਅਰ ਮੌਜੂਦ ਸਨ।