ਪੰਡਿਤ ਮੋਹਨ ਲਾਲ ਐਸ ਡੀ ਕਾਲਜ ਫਾਰ ਵੂਮੈਨ ਦੇ ਵਿਚ ਕਰਵਾਇਆ ਗਿਆ ਡਿਗਰੀ ਵੰਡ ਸਮਾਰੋਹ (ਵੀਡੀਓ ਵੀ ਦੇਖੋ)
ਰਿਪੋਰਟਰ: ਰੋਹਿਤ ਗੁਪਤਾ
ਗੁਰਦਾਸਪੁਰ, 12 ਮਾਰਚ 2023 - ਅੱਜ ਜਿਲਾ ਗੁਰਦਾਸਪੁਰ ਦੇ ਪੰਡਿਤ ਮੋਹਨ ਲਾਲ ਐਸ ਡੀ ਕਾਲਜ ਦੇ ਵਿਚ ਡਿਗਰੀ ਵੰਡ ਸਮਾਰੋਹ ਇੱਕ ਕਰਵਾਇਆ ਗਿਆ ਜਿਸ ਦੇ ਵਿੱਚ ਜੀ.ਜੀ. ਡੀ. ਐੱਸ ਡੀ ਕਾਲਜ ਸੋਸਾਇਟੀ ਚੰਡੀਗੜ੍ਹ ਦੇ ਪ੍ਰੈਜ਼ੀਡੈਂਟ ਵਿਸ਼ਾਲੀ ਸ਼ਰਮਾ ਵਿਸੇਸ਼ ਤੋਰ ਤੇ ਸ਼ਾਮਿਲ ਹੋਏ ਇਸ ਤੋਂ ਇਲਾਵਾ ਕਾਲਜ ਦੀ ਸਮੂਹ ਮੈਨੇਜਮੈਂਟ ਵੀ ਹਾਜਰ ਰਹੀ ਇਸ ਕੈਨਵੋਕੇਸ਼ਨ ਦੇ ਵਿਚ BSC, BCA, B.COM, MA ਪੰਜਾਬੀ ,Msc ਕੰਪਿਊਟਰ ਸਾਇੰਸ,M COM,PGDCA ਆਦਿ 400 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ਗਈਆਂ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਪੰਡਿਤ ਮੋਹਨ ਲਾਲ ਐਸ ਡੀ ਕਾਲਜ ਫਾਰ ਵੂਮੈਨ ਦੇ ਵਿਚ ਕਰਵਾਇਆ ਗਿਆ ਡਿਗਰੀ ਵੰਡ ਸਮਾਰੋਹ (ਵੀਡੀਓ ਵੀ ਦੇਖੋ)
ਇਸ ਮੌਕੇ ਤੇ ਮੈਡਮ ਵਿਸ਼ਾਲੀ ਸ਼ਰਮਾ ਅਤੇ ਕਾਲਜ ਦੀ ਪ੍ਰਿੰਸੀਪਲ ਮੈਡਮ ਨਿਰੂ ਸ਼ਰਮਾ ਨੇ ਦਸਿਆ ਕਿ ਅੱਜ ਕਾਲਜ ਦੀ ਵਿਦਿਆਰਥਨਾ ਨੂੰ ਵੱਖ ਵੱਖ ਵਿਸ਼ਿਆਂ ਦੀਆਂ ਡਿਗਰੀਆਂ ਵੰਡੀਆਂ ਗਈਆਂ ਹਨ ਅਤੇ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਨੂੰ ਅੱਗੇ ਦੀ ਪੜ੍ਹਾਈ ਦੇ ਵਾਸਤੇ ਉਤਸ਼ਾਹਿਤ ਵੀ ਕੀਤਾ ਉਨਾਂ ਨੇ ਕਿਹਾ ਕਿ ਕਾਲਜ ਪਿਛਲੇ ਲੰਮੇ ਸਮੇਂ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿਚ ਲੜਕੀਆਂ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੇ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਓਨਾ ਨੇ ਅੱਗੇ ਦਸਿਆ ਕਿ ਪੰਡਿਤ ਮੋਹਨ ਲਾਲ ਐਸ ਡੀ ਕਾਲਜ ਫਾਰ ਵੂਮੈਨ ਦੀਆ ਵਿਦਿਆਰਥਣਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਅਹਿਮ ਮੱਲਾਂ ਮਾਰੀਆਂ ਹਨ ਅਤੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਇਸ ਮੌਕੇ ਤੇ ਓਨਾ ਨੇ ਵਿਦਿਆਰਥਣਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਲੜਕੀਆ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਕਿਉਂਕਿ ਪੜਾਈ ਦੇ ਨਾਲ ਹੀ ਉਹ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੀਆਂ ਹਨ ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਲੜਕਿਆਂ ਦੇ ਮੁਕਾਬਲੇ ਵਿੱਚ ਕਿਸੇ ਵੀ ਕੰਮ ਤੋਂ ਪਿੱਛੇ ਨਹੀਂ ਹਨ।
ਇਸ ਮੌਕੇ ਤੇ ਡਿਗਰੀ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਅੱਜ ਓਨਾ ਨੇ ਡਿਗਰੀ ਹਾਸਲ ਕਰ ਲਈ ਹੈ ਓਨਾ ਨੇ ਇੱਕ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਓਨਾ ਨੂੰ ਬਹੁਤ ਮਾਣ ਮਹਿਸੂਸ ਹੈ ਕਿ ਉਹ ਪੰਡਿਤ ਮੋਹਨ ਲਾਲ ਐਸ ਡੀ ਕਾਲਜ ਫਾਰ ਵੂਮੈਨ ਦੀਆ ਵਿਦਿਆਰਥਣਾਂ ਹਨ ਤੇ ਅੱਗੇ ਵੀ ਜਾ ਕੇ ਆਪਣੇ ਕਾਲਜ ਦਾ ਨਾਮ ਰੋਸ਼ਨ ਕਰਨਗੀਆਂ