ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਲੋਕ ਲਹਿਰ ਬਣਾਏ ਜਾਣ ਦੀ ਲੋੜ: ਪ੍ਰੋ. ਚਮਨ ਲਾਲ (ਵੀਡੀਓ ਵੀ ਦੇਖੋ)
ਹਰਸ਼ਬਾਬ ਸਿੱਧੂ
ਚੰਡੀਗੜ੍ਹ, 12 ਮਾਰਚ 2023 - ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵਲੋਂ ਅੱਜ ਪੰਜਾਬ ਕਲਾ ਪਰੀਸ਼ਦ ਦੇ ਵਿਹੜੇ ਵਿੱਚ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸਦਾ ਵਿਸ਼ਾ 'ਅਜੋਕੀ ਸਥਿਤੀ ਤੇ ਭਗਤ ਸਿੰਘ ਦੀ ਵਿਚਾਰਧਾਰਾ' ਰੱਖਿਆ ਗਿਆ ਸੀ।
ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉੱਘੇ ਚਿੰਤਕ ਪ੍ਰੋ: ਚਮਨ ਲਾਲ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜਿਹੇ ਸ਼ਹੀਦਾਂ ਨੇ ਅਸੂਲਾਂ ਦੀ ਖਾਤਿਰ ਦੇਸ਼ ਉਤੋਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਲੋਕ ਲਹਿਰ ਬਣਾਏ ਜਾਣ ਦੀ ਲੋੜ: ਪ੍ਰੋ. ਚਮਨ ਲਾਲ (ਵੀਡੀਓ ਵੀ ਦੇਖੋ)
ਉਨ੍ਹਾਂ ਦੱਸਿਆ ਕਿ ਭਗਤ ਸਿੰਘ ਦੀਆਂ 133 ਲਿਖਤਾਂ ਇਕੱਠੀਆਂ ਕੀਤੀਆਂ ਗਈਆਂ ਜਿਹੜੀਆਂ ਪ੍ਰਮਾਣਿਕ ਹਨ।
ਭਗਤ ਸਿੰਘ ਨੇ ਆਖਰੀ ਖ਼ਤ ਆਪਣੇ ਭਰਾ ਕੁਲਤਾਰ ਸਿੰਘ ਨੂੰ 3 ਮਾਰਚ 1931 ਨੂੰ ਲਿਖਿਆ।
2 ਫ਼ਰਵਰੀ 1931 ਉਨ੍ਹਾਂ ਵੱਲੋਂ ਨੌਜਵਾਨ ਸਿਆਸੀ ਕਾਰਕੁੰਨਾਂ ਨੂੰ ਲਿਖਿਆ ਪੱਤਰ ਇੱਕ ਇਤਿਹਾਸਕ ਦਸਤਾਵੇਜ਼ ਬਣ ਗਿਆ ਹੈ ਜੋ ਅੱਜ ਵੀ ਨਵੀਂ ਪੀੜ੍ਹੀ ਨੂੰ ਸੇਧ ਦਿੰਦਾ ਹੈ। ਸਮਾਗਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ।
ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਭਗਤ ਸਿੰਘ ਦੀ ਸਾਹਿਤਕ ਦੇਣ ਅਜ਼ਾਦੀ ਦੀ ਲੜਾਈ ਦਾ ਮੁੱਢ ਬਣੀ ਸੀ।
ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਭਗਤ ਸਿੰਘ ਦੀ ਸ਼ਹਾਦਤ ਸਿਰਫ਼ ਉਸ ਦਾ ਦਿਨ ਮਨਾਉਣ ਤੱਕ ਸੀਮਿਤ ਨਾ ਰਹੇ ਸਗੋਂ ਉਸ ਦੀ ਵਿਚਾਰਧਾਰਾ ਨੂੰ ਸਮਝ ਕੇ ਅਜੋਕੀ ਸਥਿਤੀ ਵਿੱਚ ਯੋਗਦਾਨ ਪਾਉਣ ਦੇ ਸਮਰੱਥ ਹੋਵੇ।
ਉੱਘੇ ਬਜ਼ੁਰਗ ਸਾਹਿਤਕਾਰ ਸ਼ਿਵ ਨਾਥ ਨੂੰ ਨਕਦ ਇਨਾਮ ਅਤੇ ਯਾਦ ਚਿੰਨ੍ਹ ਨਾਲ ਸਨਮਾਨਿਤ ਕਰਦਿਆਂ ਇੰਗਲੈਂਡ 'ਚ ਛਪਦੇ ਮਸ਼ਹੂਰ ਸਾਹਿਤਕ ਰਸਾਲੇ ਕੌਮਾਂਤਰੀ ਚਰਚਾ ਦੇ ਮੁੱਖ ਸੰਪਾਦਕ ਦਰਸ਼ਨ ਸਿੰਘ ਢਿੱਲੋਂ ਨੇ ਸੁਚੇਤ ਕੀਤਾ ਕਿ ਭਾਸ਼ਾ ਨੂੰ ਵਲਗਣਾਂ ਵਿੱਚ ਨਾ ਰੱਖ ਕੇ ਇਸ ਦੀ ਬੇਹਤਰੀ ਵਾਸਤੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਸਮਗਮ ਦੌਰਾਨ ਸਭਾ ਦੇ ਪ੍ਰਧਾਨ
ਬਲਕਾਰ ਸਿੱਧੂ ਨੂੰ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਮਿਲਣ ਤੇ ਕੇਕ ਕੱਟ ਕੇ ਵਧਾਈ ਦਿੱਤੀ ਗਈ।
ਲੋਕ ਗਾਇਕਾ ਸੂਨੈਨੀ ਸ਼ਰਮਾ ਨੇ ਕਿਹਾ ਕਿ ਜਦ ਵੀ ਕੋਈ ਕਲਾਕਾਰ ਇਸ ਪੱਧਰ ਤੇ ਸਨਮਾਨਿਤ ਹੁੰਦਾ ਹੈ ਤਾਂ ਹੋਰਨਾਂ ਨੂੰ ਵੀ ਹੱਲਾਸ਼ੇਰੀ ਮਿਲਦੀ ਹੈ।
ਨਾਟਕਕਾਰਾ ਨਿਸ਼ਾ ਲੂਥਰਾ ਨੇ ਕਿਹਾ ਕਿ ਬਲਕਾਰ ਸਿੱਧੂ ਵਰਗੇ ਵਿਲੱਖਣ ਕਲਾਕਾਰ ਕਈਆਂ ਵਾਸਤੇ ਪ੍ਰੇਰਣਾ ਸ੍ਰੋਤ ਹਨ।
ਸਟੇਟ ਅਵਾਰਡੀ ਅਧਿਆਪਕਾ ਨਵਨੀਤ ਕੌਰ ਮਠਾੜੂ ਦਾ ਕਹਿਣਾ ਸੀ ਕਿ ਕਲਾ ਤੇ ਸਾਹਿਤ ਚੰਗੇ ਨਾਗਰਿਕ ਦੀ ਸਿਰਜਣਾ ਵਿੱਚ ਸਹਾਈ ਹੁੰਦੇ ਹਨ।
ਕੌਮਾਂਤਰੀ ਇਸਤਰੀ ਦਿਵਸ ਦੇ ਸਬੰਧ ਵਿੱਚ ਕਰਵਾਏ ਗਏ ਕਵੀ ਸੰਮੇਲਨ ਦਾ ਸੰਚਾਲਨ ਜਗਦੀਪ ਕੌਰ ਨੂਰਾਨੀ ਨੇ ਬਹੁਤ ਵਧੀਆ ਢੰਗ ਨਾਲ ਕੀਤਾ।
ਆਪਣੇ ਪ੍ਧਾਨਗੀ ਭਾਸ਼ਣ ਵਿੱਚ ਪਿ੍ੰ: ਗੁਰਦੇਵ ਕੌਰ ਪਾਲ ਨੇ ਕਿਹਾ ਕਿ ਸਮਾਜ ਵਿੱਚ ਔਰਤ ਦੀ ਸਥਿਤੀ ਚੁਣੌਤੀ ਭਰਪੂਰ ਹੋਣ ਦੇ ਬਾਵਜੂਦ ਹਰ ਖਿੱਤੇ ਦੀਆਂ ਔਰਤਾਂ ਵਿਲੱਖਣ ਪ੍ਰਾਪਤੀਆਂ ਕਰ ਰਹੀਆਂ ਹਨ।
ਸਾਹਿਰ ਲੁਧਿਆਣਵੀ ਅਤੇ ਕੈਫ਼ੀ ਆਜ਼ਮੀ ਦੀਆਂ ਨਜ਼ਮਾਂ ਰਾਹੀਂ ਉਨ੍ਹਾਂ ਸਮਾਜਿਕ ਬਰਾਬਰੀ ਦੀ ਤਾਈਦ ਕੀਤੀ। ਦੀਪਕ ਸ਼ਰਮਾ ਚਨਾਰਥਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਲੇਖਕ ਸਭਾ ਸਦਾ ਹੀ ਸਾਹਿਤਕ ਸਰਗਰਮੀਆਂ ਰਾਹੀਂ ਆਪਣਾ ਯੋਗਦਾਨ ਬਾਖੂਬੀ ਪਾ ਰਹੀ ਹੈ।
ਇਸ ਮੌਕੇ ਹਾਜ਼ਿਰ ਹੋਰ ਅਦਬੀ ਸ਼ਖਸੀਅਤਾਂ ਵਿੱਚ ਮਨਜੀਤ ਕੌਰ ਮੀਤ, ਹਰਮਿੰਦਰ ਸਿੰਘ ਕਾਲੜਾ, ਸੁਖਵਿੰਦਰ ਸਿੰਘ ਸਿੱਧੂ, ਬਿਮਲ ਸ਼ਰਮਾ, ਹਰਭਜਨ ਕੌਰ ਢਿੱਲੋਂ, ਸੁਰਜੀਤ ਬੈਂਸ, ਪਾਲ ਅਜਨਬੀ, ਅਵਤਾਰ ਸਿੰਘ ਪਤੰਗ, ਇੰਦਰਜੀਤ ਸਿੰਘ ਭਾਟੀਆ, ਸੱਜਨ ਸਿੰਘ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ ਨਾਗਰਾ, ਹਰਪ੍ਰੀਤ ਸਿੰਘ, ਧਿਆਨ ਸਿੰਘ ਕਾਹਲੋਂ, ਗੁਰਦੀਪ ਗੁਲ, ਪ੍ਰਲਾਦ ਸਿੰਘ, ਮਲਕੀਅਤ ਬਸਰਾ, ਪ੍ਰਭਜੋਤ ਕੌਰ, ਨੀਨਾ ਸੈਣੀ, ਊਸ਼ਾ ਕੰਵਰ, ਗੁਰਨਾਮ ਕੰਵਰ, ਰਮਨਜੀਤ ਸਿੰਘ ਸਿੱਧੂ, ਮਨਦੀਪ ਸਿੰਘ, ਸ਼ਾਇਰ ਭੱਟੀ, ਸਰਦਾਰਾ ਸਿੰਘ ਚੀਮਾ, ਸਿਮਰਜੀਤ ਕੌਰ ਗਰੇਵਾਲ, ਹਰਸਬਾਬ ਸਿੰਘ ਸਿੱਧੂ, ਨੀਰਜ ਪਾਂਡੇ, ਇੰਦਰਜੀਤ ਸਿੰਘ ਯੂ. ਐਸ. ਏ,ਹਰਬੰਸ ਸੋਢੀ, ਡਾ. ਮਨਜੀਤ ਸਿੰਘ ਬੱਲ, ਪ੍ਰੋ. ਦਿਲਬਾਗ ਸਿੰਘ, ਖੁਸ਼ਪਰੀਤ ਸਿੰਘ, ਹਰਜੀਤ ਸਿੰਘ ਗਿੱਦੜਬਾਹਾ, ਦਰਸ਼ਨ ਤਿਊਣਾ, ਪਿਆਰਾ ਸਿੰਘ ਰਾਹੀ, ਬਾਬੂ ਰਾਮ ਦੀਵਾਨਾ, ਗੁਰਵਿੰਦਰ ਸਿੰਘ, ਮਨਮੋਹਨ ਸਿੰਘ ਕਲਸੀ, ਲਾਭ ਸਿੰਘ ਲਹਿਲੀ, ਅਜਾਇਬ ਔਜਲਾ, ਅਜੇ ਵਰਮਾ, ਹਰਦੇਵ ਸਿੰਘ, ਭਰਪੂਰ ਸਿੰਘ, ਰਮਿੰਦਰ ਪਾਲ ਸਿੰਘ ਤੇ ਰਵਿੰਦਰ ਕੌਰ ਸ਼ਾਮਿਲ ਸਨ।