ਰੰਜਿਸ਼ ਕਰਕੇ ਮਾਰਿਆ ਗਿਆ 6 ਸਾਲਾ ਮਾਸੂਮ, ਪਿਤਾ ਦੇ ਬਿਆਨਾਂ ‘ਤੇ 4 ਖਿਲਾਫ਼ FIR ਦਰਜ
ਸੰਜੀਵ ਜਿੰਦਲ
ਮਾਨਸਾ, 17 ਮਾਰਚ 2023 : ਛੇ ਸਾਲਾਂ ਮਾਸੂਮ ਦੇ ਕਤਲ ਦੇ ਦੋਸ਼ ਵਿੱਚ ਬੱਚੇ ਦੇ ਪਿਤਾ ਜਸਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਕੋਟਲੀ ਕਲਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਨਸਾ ਪੁਲਿਸ ਨੇ ਪਿੰਡ ਦੇ ਹੀ ਤਿੰਨ ਲੋਕਾਂ ਤੇ ਇੱਕ ਅਣਪਛਾਤੇ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਰੰਜਿਸ਼ ਕਰਕੇ ਮਾਰਿਆ ਗਿਆ 6 ਸਾਲਾ ਮਾਸੂਮ, ਪਿਤਾ ਦੇ ਬਿਆਨਾਂ ‘ਤੇ 4 ਖਿਲਾਫ਼ FIR ਦਰਜ (ਵੀਡੀਓ ਵੀ ਦੇਖੋ)
ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। 16 ਮਾਰਚ ਦੀ ਸ਼ਾਮ ਨੂੰ ਉਸ ਦੀ 10 ਸਾਲਾਂ ਧੀ ਨਵਸੀਰਤ ਤੇ ਛੋਟਾ ਬੇਟਾ 6 ਸਾਲਾਂ ਹਰਉਦੈਵੀਰ ਸਿੰਘ ਉਨ੍ਹਾਂ ਦੇ ਸ਼ਰੀਕੇ ਵਿੱਚ ਲੱਗਦੇ ਚਾਚੇ ਤਾਏ ਦੇ ਘਰ ਬੱਚਿਆਂ ਨਾਲ ਖੇਡਣ ਗਏ ਸਨ। ਰੋਜ਼ਾਨਾ ਵਾਂਗ ਜਸਪ੍ਰੀਤ ਉਨ੍ਹਾਂ ਨੂੰ ਨਾਲ ਲੈ ਕੇ ਘਰ ਆ ਰਿਹਾ ਸੀ। ਰਾਹ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਪਿੱਛੋਂ ਵੱਲ ਉਸ ਵੱਲ ਫਾਇਰ ਕੀਤਾ ਜੋ ਸਿੱਧਾ ਬੱਚੇ ਹਰਉਦੈਵੀਰ ਸਿੰਘ ਦੇ ਸਿਰ ਵਿੱਚ ਪਿੱਛੇ ਵੱਜਿਆ।
ਜਸਪ੍ਰੀਤ ਨੇ ਦੱਸਿਆ ਕਿ ਮੈਂ ਉਥੇ ਜੱਗ ਰਹੇ ਬੱਲਬ ਦੀ ਰੌਸ਼ਨੀ ਵਿੱਚ ਵੇਖਇਆ ਤਾਂ ਮੋਟਰਸਾਈਕਲ ਦੇ ਪਿੱਛੇ ਉਨ੍ਹਾਂ ਦੇ ਪਿੰਡ ਦੇ ਬਲਵੀਰ ਸਿੰਗ ਦਾ ਮੁੰਡਾ ਅੰਮ੍ਰਿਤ ਸਿੰਘ ਪਿੱਛੇ ਬੈਠਾ ਸੀ ਜਿਸ ਦੇ ਹੱਥ ਵਿੱਚ ਪਿਸਤੌਲ ਸੀ। ਮੋਟਰਸਾਈਕਲ ਉਨ੍ਹਾਂ ਦੇ ਹੀ ਪਿੰਡ ਦਾ ਨੌਜਵਾਨ ਚੰਨੀ ਪੁੱਤਰ ਜੰਟਾ ਚਲਾ ਰਿਹਾ ਸੀ।
ਜਸਪ੍ਰੀਤ ਨੇ ਰੰਜਿਸ਼ ਦੀ ਵਜ੍ਹਾ ਦੱਸਦਿਆ ਕਿਹਾ ਕਿ ਅੰਮ੍ਰਿਤ ਸਿੰਘ ਦਾ ਭਰਾ ਸੇਵਕ ਸਿੰਘ ਉਸ ਦੇ ਸਵਰਗਵਾਸੀ ਚਾਚੇ ਸਤਨਾਮ ਸਿੰਘ ਦੀ 11-12 ਸਾਲਾਂ ਦੀ ਧੀ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ, ਜਿਸ ਤੇ ਜਸਪ੍ਰੀਤ ਨੇ ਇਤਰਾਜ਼ ਜਤਾਇਆ ਜਿਸ ਕਰਕੇ ਸੇਵਕ ਸਿੰਘ ਜਸਪ੍ਰੀਤ ਤੋਂ ਖਾਰ ਖਾਂਦਾ ਸੀ।
ਬੱਚੇ ਦੇ ਪਿਤਾ ਨੇ ਕਿਹਾ ਕਿ ਸੇਵਕ ਸਿੰਘ ਦਾ ਭਰਾ ਅੰਮ੍ਰਿਤ ਸਿੰਘ ਦੇ ਗੈਂਗਸਟਰਾਂ ਨਾਲ ਸਬੰਧ ਹੈ। ਉਸ ਨੇ ਦਾਅਵੇ ਨਾਲ ਕਿਹਾ ਕਿ ਸੇਵਕ ਸਿੰਘ ਨੇ ਆਪਣੇ ਭਰਾ ਅੰਮ੍ਰਿਤ ਸਿੰਘ, ਚੰਨੀ ਪੁੱਤਰ ਜੰਟਾ ਤੇ ਹੋਰਨਾਂ ਨਾਲ ਮਿਲ ਕੇ ਫਾਇਰਿੰਗ ਕੀਤੀ, ਜੋ ਬੱਚੇ ਦੇ ਸਿਰ ਵਿੱਚ ਵੱਜਾ ਤੇ ਛਰਰੇ ਬੱਚੀ ਦੇ ਚਿਹਰੇ ਤੇ ਲੱਗੇ।
ਹਰਉਦੈਵੀਰ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਬੱਚੀ ਨੂੰ ਇਲਾਜ ਲਈ ਪੀਜੀਆਈ ਰੈਫਰ ਕੀਤਾ ਗਿਆ ਹੈ।