ਕਿਸਾਨ ਜਥੇਬੰਦੀਆਂ ਨੇ ਸ਼ਹੀਦ ਹੋਏ ਕਿਸਾਨਾਂ ਦਾ ਮਨਾਇਆਂ ਸ਼ਹੀਦੀ ਦਿਹਾੜਾ
ਅਣਮਿੱਥੇ ਸਮੇਂ ਲਈ ਬਟਾਲਾ ਰੇਲਵੇ ਟਰੈਕ ਕਰਾਂਗੇ ਜਾਮ - ਕਿਸਾਨ ਆਗੂ
ਰੋਹਿਤ ਗੁਪਤਾ
ਗੁਰਦਾਸਪੁਰ, 30 ਮਾਰਚ 2023- ਕਿਸਾਨ ਮਜ਼ਦੂਰ ਸੰਘਰਸ ਕਮੇਟੀ ਦੇ ਦੋ ਜਿਲਿਆ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵੱਲੋ ਅੱਜ ਕਾਹਨੂੰਵਾਨ ਦੀ ਦਾਣਾ ਮੰਡੀ ਵਿੱਚ ਵੱਡਾ ਇਕੱਠ ਕਰਕੇ ਸਹੀਦ ਅੰਗਰੇਜ ਸਿੰਘ ਬਾਕੀਪੁਰ ਅਤੇ ਜਥੇਬੰਦੀ ਦੇ ਦੂਸਰੇ ਸਹੀਦਾ ਨੂੰ ਵੱਖ ਵੱਖ ਆਗੂਆਂ ਵੱਲੋ ਸਰਧਾਂਜਲੀਆਂ ਭੇਟ ਕੀਤੀਆਂ ਗਈਆਂ। ਹਜ਼ਾਰਾਂ ਕਿਸਾਨਾਂ ਮਜ਼ਦੂਰਾ ਅਤੇ ਬੀਬੀਆ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ, ਜਿਲਾ ਪ੍ਰਧਾਨ ਹਰਦੀਪ ਸਿੰਘ ਫੋਜੀ,ਸਕੱਤਰ ਹਰਵਿੰਦਰ ਸਿੰਘ ਮਸਾਣੀਆਂ ,ਪਰਮਜੀਤ ਸਿੰਘ ਭੁੱਲਾ,ਕੁਲਦੀਪ ਸਿੰਘ ਬੇਗੋਵਾਲ ਨੇ ਕਿਹਾ ਕਿ 29 ਮਾਰਚ 2004 ਨੂੰ ਮਾਨਾਵਾਲਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਲੱਗੇ ਧਰਨੇ ਵਿੱਚ ਪੁਲਸ ਦੀ ਗੋਲੀ ਨਾਲ ਅੰਗਰੇਜ ਸਿੰਘ ਬਾਕੀਪੁਰ ਨੇ ਸ਼ਹੀਦੀ ਦਿੱਤੀ ਸੀ ਹਰ ਸਾਲ ਵਾਂਗ ਜਥੇਬੰਦੀ ਵਲੋ ਵੱਖ ਵੱਖ ਜ਼ਿਲ੍ਹਿਆਂ ਵਿਚ ਜਥੇਬੰਦੀ ਦੇ ਪਲੇਠੇ ਸਹੀਦ ਅੰਗਰੇਜ ਸਿੰਘ ਬਾਕੀਪੁਰ ਅਤੇ ਦੂਸਰੇ ਸਹੀਦਾ ਨੂੰ ਸਰਧਾਂਜਲੀਆਂ ਭੇਟ ਕੀਤੀ ਜਾਂਦੀਆ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਕਿਸਾਨ ਜਥੇਬੰਦੀਆਂ ਨੇ ਸ਼ਹੀਦ ਹੋਏ ਕਿਸਾਨਾਂ ਦਾ ਮਨਾਇਆ ਸ਼ਹੀਦੀ ਦਿਹਾੜਾ (ਵੀਡੀਓ ਵੀ ਦੇਖੋ)
ਆਗੂਆਂ ਨੇ ਕਿਹਾ ਕਿ ਇਹਨਾਂ ਸ਼ਹੀਦਾਂ ਦਾ ਡੁੱਲਿਆ ਖੂਨ ਕਦੇ ਵੀ ਅਜਾਈ ਨਹੀਂ ਜਾਵੇਗਾ।ਕਿਸਾਨੀ ਸੰਘਰਸ ਨੂੰ ਅੱਗੇ ਤੋਰਦਿਆਂ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਵਲੋ ਜਿਲਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿਚ ਨੈਸ਼ਨਲ ਹਾਈਵੇ ਪ੍ਰੋਜੈਕਟ ਦੌਰਾਨ ਇਕਵਾਇਰ ਹੋਇਆ ਜਮੀਨਾਂ ਦੇ ਘੱਟ ਮੁਆਵਜੇ ਨੂੰ ਲੈਕੇ ਲਗਾਤਾਰ ਸਰਕਾਰ ਦੇ ਨਾਲ ਲੜਾਈ ਜਾਰੀ ਹੈ। ਕਿਸਾਨਾਂ ਨੇ ਮੰਗ ਕਰਦਿਆਂ ਅੱਜ ਦੇ ਭਾਰੀ ਇੱਕਠ ਵਿੱਚ ਕਿਹਾ ਕਿ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਡੀਸੀ ਗੁਰਦਾਸਪੁਰ ਨੇ ਦੱਸਿਆ ਸੀ ਇਕ ਕਰੋੜ 18 ਲੱਖ ਰੁਪਏ ਪਰ ਏਕੜ ਜਮੀਨ ਦਾ ਰੇਟ ਮੁਆਵਜਾ ਦੇਣ ਦਾ ਵਾਰਡ ਜਾਰੀ ਹੋਇਆ ਹੈ ਓਸਨੂੰ ਅਵਾਰਡ ਨੂੰ ਸਾਰੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿਚ ਲਾਗੂ ਕੀਤਾ ਜਾਵੇ।
ਡੀਸੀ ਗੁਰਦਾਸਪੁਰ ਵਲੋ ਕਿਸਾਨਾਂ ਨੂੰ ਇਹ ਵੀ ਭਰੋਸਾ ਦਿੱਤਾ ਸੀ ਕੇ ਖਰੀਦੇ ਹੋਏ ਗੰਨੇ ਦੀ ਅਦਾਇਗੀ ਰਾਸ਼ੀ ਮਿਲਾ ਵਲੋ ਇਕ ਮਹੀਨੇ ਦੇ ਅੰਦਰ ਕਰਵਾ ਦਿੱਤੀ ਜਾਵੇਗੀ ਪਰ ਮਿਲਾ ਵਲੋ ਅਜੇ ਤਕ ਕਿਸਾਨਾਂ ਨੂੰ ਭੁਗਤਾਨ ਜਾਰੀ ਨਹੀਂ ਹੋ ਰਿਹਾ ਹੈ।ਇਸ ਤਰਾ ਬਟਾਲਾ ਨੇ ਪੰਜਗਰਾਈਂ ਪਿੰਡ ਵਿੱਚ ਲੱਗੇ ਪੋਲਟਰੀ ਫਾਰਮ ਦੇ ਸਮੁੱਚੇ ਯੂਨਿਟ ਬੰਦ ਕਰਨ ਦੀ ਮੰਗ ਵੀ ਮਨੀ ਗਈ ਸੀ ਪਰ ਉਹ ਵੀ ਅਜੇ ਤਕ ਲਾਗੂ ਨਹੀਂ ਹੋਇਆ।ਕਿਸਾਨਾਂ ਦੇ ਦੁਬਾਰਾ ਤੋ ਆਪਣੇ ਰੋਸ ਸੰਘਰਸ ਨੂੰ ਤੇਜ ਕਰਦਿਆਂ ਅੱਜ ਦੇ ਭਾਰੀ ਇਕੱਠ ਵਿੱਚ ਐਲਾਨ ਕੀਤਾ ਕੇ 2 ਅਪ੍ਰੈਲ ਨੂੰ ਜਿਲਾ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਜਿਲਿਆ ਵਲੋ ਬਟਾਲਾ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤਾ ਜਾਏਗਾ।
ਕਿਸਾਨ ਆਗੂ ਵਰਿਆਮ,ਨੰਗਲ ਗੁਰਪ੍ਰੀਤ ਸਿੰਘ ਖਾਨਪੁਰ,ਕੈਪਟਨ ਸਮਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਅੰਮ੍ਰਿਤਪਾਲ ਦੀ ਅੜ ਹੇਠ ਨਿਰਦੋਸ਼ ਨੌਜਵਾਨਾਂ ਨੂੰ ਚੁੱਕ ਕੇ ਜੇਲ੍ਹ ਵਿੱਚ ਡੱਕ ਰਹੀ ਹੈ ਨਿਰਦੋਸ਼ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ।ਇਸਦੇ ਨਾਲ ਹੀ ਕੇਂਦਰ ਸਰਕਾਰ ਵਾਲੀ ਗ਼ਰੀਬ ਨੂੰ ਦਿੱਤੀ ਜਾਣ ਵਾਲੀ ਆਟਾ ਦਾਲ ਸਕੀਮ ਵਿਚ 25 ਪ੍ਰਤੀਸ਼ਤ ਦਾ ਕੱਟ ਲਗਾਇਆ ਜਾ ਰਿਹਾ ਹੈ ਜੋ ਕਿ ਖਤਮ ਕੀਤਾ ਜਾਵੇ।ਜਿਲਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿਚ ਮਾਈਕਰੋ ਫਾਈਨਾਂਸ ਕੰਪਨੀਆਂ ਵਲੋ ਗਰੀਬ ਤੋ ਕਰਜਾ ਉਗਰਾਹੁਣ ਦੇ ਨਾਮ ਉਤੇ ਭਰੀ ਜੁਲਮ ਕੀਤਾ ਜਾ ਰਿਹਾ ਹੈ ,ਇਹ ਗ਼ਰੀਬਾ ਦਾ ਕਰਜਾ ਮਾਫ਼ ਕੀਤਾ ਜਾਵੇ,ਅਤੇ ਵਾਹਦੇ ਅਨੁਸਾਰ ਸਰਕਾਰ ਗਰੀਬ ਨੂੰ 5,5 ਮਰਲੇ ਦੇ ਪਲਾਟ ਜਾਰੀ ਕਰੇ।ਜੇਕਰ ਸਰਕਾਰ ਨੇ ਇਹਨਾਂ ਮੰਗਾ ਵੱਲ ਧਿਆਨ ਨਾ ਦਿੱਤਾ ਤਾਂ ਬਟਾਲਾ ਰੇਲ ਟਰੈਕ ਤੇ ਚਲਣ ਵਾਲੇ ਧਰਨੇ ਨੂੰ ਪੰਜਾਬ ਪੱਧਰੀ ਵੀ ਬਨਾਇਆ ਜਾ ਸਕਦਾ ਹੈ।