ਕਿਸੇ ਇੱਕ ਵਿਸ਼ੇਸ਼ ਵਿਅਕਤੀ ਕਰਕੇ ਨਹੀਂ ਸੱਦਿਆ ਜਾ ਸਕਦਾ ਸਰਬੱਤ ਖ਼ਾਲਸਾ : ਹਰਮੀਤ ਸਿੰਘ ਕਾਲਕਾ
- 84 ਵਰਗੇ ਨਾ ਹੋਵੇ ਮਾਹੌਲ ਇਸ ਲਈ ਜੱਥੇਦਾਰ ਨੂੰ ਨਿਭਾਉਣੀ ਚਾਹੀਦੀ ਹੈ ਅਹਿਮ ਭੂਮਿਕਾ - ਕਾਲਕਾ
ਅੰਮ੍ਰਿਤਸਰ, 5 ਅਪ੍ਰੈਲ 2023 - ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਅੱਜ ਇਕ ਅਹਿਮ ਮੀਟਿੰਗ ਅੰਮ੍ਰਿਤਸਰ ਵਿੱਚ ਕੀਤੀ ਗਈ ਜਿਸ ਵਿਚ ਅੰਮ੍ਰਿਤਸਰ ਤੋਂ ਦਿੱਲੀ ਆ ਰਹੇ ਫਤਿਹ ਮਾਰਚ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਉਥੇ ਹੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਵੱਲੋਂ ਅੰਮ੍ਰਿਤਪਾਲ ਸਿੰਘ ਵੱਲੋਂ ਦਿੱਤੇ ਗਏ ਸਰਬੱਤ ਖਾਲਸਾ ਦੇ ਬਾਰੇ ਬੋਲਦੇ ਹੋਏ ਕਿਹਾ ਕਿ ਕਿਸੇ ਵਿਸ਼ੇਸ਼ ਵਿਅਕਤੀ ਕਰਕੇ ਸਰਬੱਤ ਖਾਲਸਾ ਸੱਦਿਆ ਜਾ ਸਕਦਾ।
ਉਨ੍ਹਾਂ ਨੇ ਕਿਹਾ ਕਿ ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਖੁਦ ਫੈਸਲਾ ਲੈ ਸਕਦੇ ਹਨ ਕਿ ਸਰਬੱਤ ਖਾਲਸਾ ਸੱਦਿਆ ਜਾ ਸਕਦਾ ਹੈ ਜਾਂ ਨਹੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਕੁਝ ਪੰਜਾਬ ਦੇ ਨੌਜਵਾਨਾਂ ਦੇ ਨਾਲ ਘਾਣ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਕਈ ਅਹਿਮ ਫੈਸਲੇ ਲੈਣੇ ਪੈਣਗੇ, ਜਿਸ ਨਾਲ ਕਿ 1984 ਵਰਗਾ ਮਾਹੌਲ ਨਾ ਹੋ ਸਕੇ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ 84 ਵਿਚ ਸਾਡੇ ਨੌਜਵਾਨਾਂ ਦਾ ਘਾਣ ਹੋਇਆ ਸੀ ਅਤੇ ਅਜੇ ਵੀ ਉਹ ਸੰਤਾਪ ਅਸੀਂ ਆਪਣੇ ਪਿੰਡੇ ਉੱਤੇ ਚੱਲ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੋ ਦੀ ਦਿੱਲੀ ਕਮੇਟੀ ਦੀ ਸੇਵਾ ਲਾਉਣਗੇ ਉਹ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਨਿਭਾਉਣਗੇ ਕੁਝ ਦਿਨ ਪਹਿਲਾਂ ਪੰਜਾਬ ਵਿੱਚੋ ਹਿਰਾਸਤ ਵਿਚ ਲਏ ਗਏ ਸਨ ਉਹਨਾਂ ਨੂੰ ਛੁਡਾਉਣ ਵਾਸਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੇਕਰ ਉਨ੍ਹਾਂ ਦੀ ਮਦਦ ਮੰਗਣਗੇ ਤਾਂ ਉਹ ਉਨ੍ਹਾਂ ਦੇ ਨਾਲ ਸੰਪਰਕ ਕਰਨਗੇ ਅੱਗੇ ਬਹੁਤ ਹੋਏ ਮੰਗਾਗੇ ਜੋ ਇਸਾਈ ਧਰਮ ਵੱਲੋਂ ਆਪਣੀ ਇਕ ਨਵੀਂ ਪਾਰਟੀ ਦਾ ਆਗਾਜ਼ ਕੀਤਾ ਗਿਆ ਹੈ ਉਹ ਤਾਂ ਸਦਾ ਹੀ ਦੱਸੇਗਾ ਕਿ ਲੋਕ ਉਹਨਾਂ ਨੂੰ ਕਿੰਨਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਨੂੰ ਕਿੰਨਾ ਫਤਵਾ ਦਿੰਦੇ ਹਨ।
ਇਥੇ ਜ਼ਿਕਰਯੋਗ ਹੈ ਕਿ ਵਾਰਸ ਪੰਜਾਬ ਦੇ ਮੁਖੀ ਅੰਮਿਰਤਪਾਲ ਸਿੰਘ ਵੱਲੋਂ ਆਪਣੀ ਵੀਡੀਓ ਜਾਰੀ ਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਗਈ ਸੀ ਕਿ ਉਹ 13 ਤਰੀਕ ਵਾਲੇ ਦੇਣ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਸਰਬੱਤ ਖਾਲਸਾ ਅਤੇ ਸਾਰਿਆਂ ਵੱਲੋਂ ਇਸ ਸਰਬੱਤ ਖਾਲਸਾ ਨੂੰ ਲੈ ਕੇ ਆਪਣੀ ਰਾਇ ਦਿੱਤੀ ਜਾ ਰਹੀ ਹੈ ਜਿਸ ਵਿਚ ਕਈਆਂ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਮਾਹੌਲ ਸਰਬੱਤ ਖਾਲਸਾ ਸੱਦਣ ਵਾਲਾ ਨਹੀਂ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਵੱਲੋਂ ਵੀ ਅਮ੍ਰਿਤਪਾਲ ਸਿੰਘ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਸਰਬੱਤ ਖਾਲਸਾ ਇਕ ਵਿਅਕਤੀ ਦਾ ਨਾਂ ਹੋਣ ਕਰਕੇ ਧਿਆਨ ਦਿੱਤਾ ਗਿਆ ਹੈ ਇਹ ਵੇਖਣਾ ਹੋਵੇਗਾ ਕਿ 13 ਅਪ੍ਰੈਲ ਵਾਲੇ ਦੇਣਾ ਕਿ ਖਾਲਸਾਈ ਦੀ ਧਰਤੀ ਤੇ ਸਰਬੱਤ ਖਾਲਸਾ ਸੱਦਿਆ ਜਾਂਦਾ ਹੈ ਜਾਂ ਨਹੀਂ।