ਬੁਲਟ ਮੋਟਰਸਾਈਕਲ ਚਲਾਉਂਦੀਆਂ ਕੁੜੀਆਂ ਨੇ ਲਿਆ ਸ਼ੋਭਾ ਯਾਤਰਾ ਵਿੱਚ ਹਿੱਸਾ
ਸਨਾਤਨ ਜਾਗਰਣ ਮੰਚ ਵੱਲੋਂ ਸ੍ਰੀ ਹਨੂੰਮਾਨ ਜਨਮ ਉਤਸਵ ਤੇ ਵਿਸ਼ਾਲ ਭਗਵਾ ਯਾਤਰਾ ੍
ਰੋਹਿਤ ਗੁਪਤਾ
ਗੁਰਦਾਸਪੁਰ ,7 ਅਪ੍ਰੈਲ 2023 : ਸ੍ਰੀ ਸਨਾਤਨ ਜਾਗਰਣ ਮੰਚ (ਰਜਿ) ਵੱਲੋਂ ਸ਼੍ਰੀ ਹਨੁਮਾਨ ਜਨਮ ਉਤਸਵ ਤੇ ਵਿਸ਼ਾਲ ਭਗਵਾ ਯਾਤਰਾ ਦਾ ਆਯੋਜਨ ਕੀਤਾ ਗਿਆ ਜੋਤ ਸ੍ਰੀ ਕ੍ਰਿਸ਼ਨ ਮੰਦਰ ਮੰਡੀ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਤੇ ਸਾਰੇ ਸ਼ਹਿਰ ਦੀ ਪ੍ਰਕਰਮਾਂ ਕਰਦੀ ਹੋਈ ਮੁੜ ਕ੍ਰਿਸ਼ਨਾ ਮੰਦਰ ਵਿਖੇ ਹੀ ਖਤਮ ਹੋਈ। ਸ਼ੋਭਾ ਯਾਤਰਾ ਦੀ ਸ਼ੁਰੂਆਤ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਨਾਰੀਅਲ ਫੋੜ ਕੇ ਕੀਤੀ। ਜਦ ਕਿ ਸ਼ਹਿਰ ਦੀਆਂ ਵੱਖ ਵੱਖ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰ ਵੀ ਸ਼ੋਭਾ ਯਾਤਰਾ ਵਿਚ ਸ਼ਰੀਕ ਹੋਏ। ਸ਼ੋਭਾ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਨੇੜਲੇ ਪਿੰਡਾਂ ਭੋਪਰ ,ਖੁਸ਼ੀਪੁਰ, ਪੁਰੇਵਾਲ, ਮੂਲੋਵਾਲ, ਤਿਬੜ, ਚਾਵਾ, ਨੌਸ਼ਹਿਰਾ ਬਹਾਦੁਰ ,ਪੁਰਾਨਾ ਸ਼ਾਲਾ ਆਦਿ ਪਿੰਡਾਂ ਦੀ ਸੰਗਤ ਵੀ ਸ਼ਾਮਲ ਹੋਈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਬੁਲਟ ਮੋਟਰਸਾਈਕਲ ਚਲਾਉਂਦੀਆਂ ਕੁੜੀਆਂ ਨੇ ਲਿਆ ਸ਼ੋਭਾ ਯਾਤਰਾ ਵਿੱਚ ਹਿੱਸਾ (ਵੀਡੀਓ ਵੀ ਦੇਖੋ)
ਸ਼ੋਭਾ ਯਾਤਰਾ ਵਿਚ ਸ਼ਾਮਲ ਭਗਵਾਂ ਝੰਡਾ ਹੱਥ ਵਿੱਚ ਫੜ ਲਹਿਰਾਉਂਦੀਆਂ ਬੁਲਟ ਮੋਟਰਸਾਈਕਲ ਤੇ ਸਵਾਰ ਕੁੜੀਆਂ ਲੋਕਾਂ ਦੀ ਖਿੱਚ ਦਾ ਕੇਂਦਰ ਰਹੀ ਹੈ ਜਦ ਕਿ ਪਠਾਨਕੋਟ ਤੋਂ ਆਈ 10 ਫੁੱਟੀ ਸ੍ਰੀ ਹਲੁਮਾਨ ਜੀ ਦੀ ਮੂਰਤੀ ਦੀ ਸ਼ੋਭਾ ਯਾਤਰਾ ਦਾ ਅਕਰਸ਼ਨ ਵਧਾ ਰਹੀ ਸੀ। ਸ੍ਰੀ ਹਨੂੰਮਾਨ ਜੀ ਦੀ ਮੂਰਤੀ ਤੋਂ ਪਿੱਛੇ ਸ੍ਰੀ ਹਨੂੰਮਾਨ ਜੀ ਦਾ ਰੱਥ ਬਿਰਾਜਮਾਨ ਸੀ ਜਦ ਕਿ ਉਸ ਤੋਂ ਪਿਛੇ ਲਗਾਈ ਗਈ ਵੱਡੀ ਐਲ ਈ ਡੀ ਸਕਰੀਨ ਧੀ ਨਿਰੰਤਰ ਚੱਲ ਰਹੇ ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ ਦਾ ਵੀ ਸ਼ੋਭਾ ਯਾਤਰਾ ਵਿੱਚ ਸ਼ਾਮਲ ਸੰਗਤ ਝੂਮਦੇ ਹੋਏ ਆਨੰਦ ਮਾਣ ਰਹੀ ਸੀ। ਕੁੱਲ ਮਿਲਾ ਕੇ ਇਸ ਢਾਈ ਘੰਟੇ ਦੀ ਸ਼ੋਭਾ ਯਾਤਰਾ ਦੌਰਾਨ ਸ਼ਹਿਰ ਦਾ ਮਾਹੌਲ ਪੂਰੀ ਤਰ੍ਹਾਂ ਧਾਰਮਿਕ ਅਤੇ ਭਗਵਾ ਰੰਗ ਵਿੱਚ ਰੰਗਿਆ ਰਿਹਾ।
ਸਨਾਤਨ ਜਾਗਰਣ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਅਤੇ ਅਜੇ ਸੂਰੀ ਨੇ ਦੱਸਿਆ ਕਿ ਸ਼ੋਭਾ ਯਾਤਰਾ ਵਿਚ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਦਾ ਸਹਿਯੋਗ ਮਿਲਿਆ ਹੈ। ਉਨ੍ਹਾਂ ਸ਼ੋਭਾ ਯਾਤਰਾ ਦੇ ਸਹਿਯੋਗੀਆਂ ਅਤੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਸੰਗਤ ਖਾਸਕਰ ਨੀਲੇ ਜਾਮੇ ਇਲਾਕਿਆਂ ਤੋਂ ਆਈ ਸੰਗਤ ਦਾ ਧੰਨਵਾਦ ਵੀ ਕੀਤਾ। ਸ਼ੋਭਾ ਯਾਤਰਾ ਦੇ ਵਿਸ਼ਰਾਮ ਲੈਣ ਤੋਂ ਲੰਗਰ ਵਰਤਾਉਣ ਵਿਚ ਸੁਨੀਲ ਮਹਾਜਨ ਲਾਲ ਦਾ ਵਿਸ਼ੇਸ਼ ਸਹਿਯੋਗ ਰਿਹਾ।
ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸ਼ਿਵਵੀਰ ਸਿੰਘ ਰਾਜਨ, ਨੌਜਵਾਨ ਭਾਜਪਾ ਆਗੂ ਬਘੇਲ ਸਿੰਘ, ਵਪਾਰ ਮੰਡਲ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਮਹਾਜਨ, ਸ੍ਰੀ ਕ੍ਰਿਸ਼ਨ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਉੱਘੇ ਉਦਯੋਗਪਤੀ ਬਾਲਕ੍ਰਿਸ਼ਨ ਮਿੱਤਲ, ਸ਼ਿਵ ਸੈਨਾ ਬਾਲਠਾਕਰੇ ਦੇ ਪੰਜਾਬ ਮੀਤ ਪ੍ਰਧਾਨ ਹਰਵਿੰਦਰ ਸੋਨੀ,ਰਾਮ ਨਵਮੀ ਉਤਸਵ ਕਮੇਟੀ੍ ਅਹੁਦੇਦਾਰ ਅਤੇ ਮਸ਼ਹੂਰ ਜੋਤਸ਼ੀ ਪੰਡਿਤ ਵੀ ਕੇ ਸ਼ਰਮਾ, ਬ੍ਰਾਹਮਣ ਸਭਾ ਦੇ ਪ੍ਰਧਾਨ ਅਰੁਣ ਕੁਮਾਰ ਸ਼ਰਮਾ, ਸਬਜੀ ਮੰਡੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਮਹਾਜਨ ਆਦਿ ਵਿਸ਼ੇਸ਼ ਤੇ ਹਾਜ਼ਰ ਹੋਏ।