NRI ਨੇ ਆਪਣੇ ਪਿੰਡ ਵਿੱਚ ਲਗਾ ਦਿੱਤਾ 25 ਕਿਲੋ ਵਾਟ ਦਾ ਸੋਲਰ ਪਲਾਂਟ
ਹੁਣ ਪਿੰਡ ਦੇ ਸਕੂਲ, ਗੁਰਦੁਆਰਾ ਸਾਹਿਬ, ਮਸੀਤ ਆਦਿ ਨੂੰ ਮਿਲੇਗੀ ਮੁਫ਼ਤ ਬਿਜਲੀ
ਜਿਲਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਚ ਟਰੱਸਟ ਵਲੋਂ ਸੋਲਰ ਪਲਾਂਟ ਲਗਾਉਣ ਦਾ ਟੀਚਾ
ਰੋਹਿਤ ਗੁਪਤਾ
ਗੁਰਦਾਸਪੁਰ , 19 ਅਪ੍ਰੈਲ 2023 : ਆਪਣੇ ਦੇਸ਼ ਤੋਂ ਦੂਰ ਹੋ ਕੇ ਵੀ ਐਨ ਆਰ ਆਈ ਵੀਰਾਂ ਦਾ ਆਪਣੇ ਪੰਜਾਬ ਨਾਲ ਪਿਆਰ ਜੁੜਿਆ ਰਹਿੰਦਾ ਹੈ। ਇਸੇ ਲਈ ਤਾਂ ਪੰਜਾਬ ਦੇ ਕਈ ਪਿੰਡਾਂ ਦੀ ਐਨਆਰਆਈ ਆਪਣੇ ਤੌਰ ਤੇ ਨੁਹਾਰ ਬਦਲਣ ਵਿੱਚ ਲੱਗੇ ਹੋਏ ਹਨ। ਐਸੀ ਹੀ ਇਕ ਸੰਸਥਾ "ਸੰਤ ਪਰਿਵਾਰ ਟਰੱਸਟ " ਗੁਰਦਾਸਪੁਰ ਦੇ ਸਰਹੱਦੀ ਪਿੰਡ ਰਤੜ ਛਤੜ ਚ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ ਜਿਸ ਦੇ ਸੰਥਾਪਕ ਹਨ ਸੁਖਵੰਤ ਸਿੰਘ ਜੋਕਿ ਸਵਿਟਜ਼ਰਲੈਂਡ ਦੇ ਸਾਬਕਾ ਐਮਪੀ ਹਨ ਅਤੇ ਪਿੱਛੋਂ ਪੰਜਾਬ ਦੇ ਇਸ ਸਰਹੱਦੀ ਪਿੰਡ ਦੇ ਵਸਨੀਕ ਹਨ ਨੇ ਪਿੰਡ ਦੇ ਹੀ ਸਰਕਾਰੀ ਸਕੂਲ , ਗੁਰੂਦਵਾਰਾ ਸਾਹਿਬ ਅਤੇ ਮਸੀਤ ਲਈ ਇਕ ਐਸੇ ਸੋਲਰ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ ਜੋ ਕਿ ਇਨ੍ਹਾਂ ਥਾਵਾਂ ਤੇ ਬਿਜਲੀ ਅਤੇ ਗੈਸ ਦੀ ਸਪਲਾਈ ਪੂਰੀ ਕਰੇਗਾ।ਲੱਖਾਂ ਰੁਪਏ ਖਰਚ ਕਰ ਅੱਜ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਆਗੂ ਅਤੇ ਡੇਰਾ ਬਾਬਾ ਨਾਨਕ ਹਲਕੇ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ |
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
NRI ਨੇ ਆਪਣੇ ਪਿੰਡ ਵਿੱਚ ਲਗਾ ਦਿੱਤਾ 25 ਕਿਲੋ ਵਾਟ ਦਾ ਸੋਲਰ ਪਲਾਂਟ (ਵੀਡੀਓ ਵੀ ਦੇਖੋ)
ਉਥੇ ਹੀ ਇਸ ਟਰੱਸਟ ਦੇ ਸੰਸਥਾਪਕ ਅਤੇ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਦਾ ਪਹਿਲਾ ਮਕਸਦ ਸਾਂਝੀ ਵਾਲਤਾ ਦਾ ਉਪਦੇਸ਼ ਪੰਜਾਬ ਭਰ ਚ ਪ੍ਰਸਾਰਿਤ ਕਰਨਾ ਹੈ ਅਤੇ ਉਸਦੇ ਨਾਲ ਹੀ ਸੁਖਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਹੈ ਕਿ ਜਿਵੇ ਵਿਦੇਸ਼ਾਂ ਚ ਹਰ ਬੱਚੇ ਅਤੇ ਨੌਜਵਾਨ ਅਤੇ ਬਜ਼ੁਰਗ ਨੂੰ ਹਰ ਸਹੂਲਤ ਮਿਲ ਰਹੀ ਹੈ ਅਤੇ ਹਰ ਵਰਗ ਆਪਣੇ ਲਈ ਸੋਚ ਰਿਹਾ ਹੈ ਉਸੇ ਤਰ੍ਹਾਂ ਆਪਣੇ ਦੇਸ਼ ਆਪਣੇ ਸੂਬੇ ਅਤੇ ਆਪਣੇ ਪਿੰਡ ਲਈ ਵੀ ਸੋਚੇ। ਲੋਕ ਆਪਣੀ ਜ਼ਰੂਰਤ ਅਤੇ ਸਹੂਲਤ ਲਈ ਸਰਕਾਰ ਤੇ ਨਿਰਭਰ ਨਾ ਹੋ ਆਪਣੀਆਂ ਜਰੂਰਤਾਂ ਨੂੰ ਆਪ ਇਕੱਠੇ ਰਲ ਪੂਰਾ ਕਾਰਨ ਦੀ ਕੋਸ਼ਿਸ਼ ਕਰਨ ।ਇਸ ਦੇ ਨਾਲ ਹੀ ਉਹਨਾਂ ਅਤੇ ਹੋਰਨਾਂ ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਉਹਨਾਂ ਦੀ ਪਹਿਲ ਚ ਇਹ ਸੋਲਰ ਪਲਾਂਟ ਦਾ ਪ੍ਰੋਜੈਕਟ ਲਗਾਇਆ ਗਿਆ ਹੈ ਜੋਕਿ 25 ਕਿਲੋਵਾਟ ਦਾ ਹੈ ਅਤੇ ਧਾਰਮਿਕ ਥਾਵਾਂ ਅਤੇ ਸਕੂਲ ਨੂੰ ਬਿਜਲੀ ਉਪਲਬਧ ਹੋਵੇਗੀ।ਇਸ ਦੇ ਨਾਲ ਹੀ ਉਹਨਾਂ ਦਾ ਅੱਗੇ ਨਿਸ਼ਾਨਾ ਹੈ ਕਿ ਐਸੇ ਪ੍ਰੋਜੈਕਟ ਜਿਲਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਹੋਰ ਪਿੰਡਾਂ ਚ ਵੀ ਜਰੂਰਤ ਅਨੁਸਾਰ ਭਲਾਈ ਦੇ ਕਮ ਕੀਤੇ ਜਾਣਗੇ |