ਛੁੱਟੀ ਵਾਲੇ ਦਿਨ ਸਿਹਤ ਮੰਤਰੀ ਨੇ ਖੰਨਾ ਦੇ ਸਰਕਾਰੀ ਹਸਪਤਾਲ ਦੀ ਕੀਤੀ ਅਚਨਚੇਤ ਚੈਕਿੰਗ
ਰਵਿੰਦਰ ਢਿੱਲੋਂ
ਖੰਨਾ 30 ਅਪੈ੍ਲ 2023 - ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਛੁੱਟੀ ਵਾਲੇ ਦਿਨ ਖੰਨਾ ਦੇ ਸਰਕਾਰੀ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ। ਜਿਸ ਨਾਲ ਸਟਾਫ਼ ਨੂੰ ਭਾਜੜਾਂ ਪੈ ਗਈਆਂ। ਮੰਤਰੀ ਨੇ ਟਰਾਮਾ ਸੈਂਟਰ, ਐਮਰਜੈਂਸੀ ਅਤੇ ਜਨਰਲ ਵਾਰਡਾਂ ਚ ਜਾ ਕੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ। ਹਸਪਤਾਲ ਦੀ ਕਾਰਜਸ਼ੈਲੀ ਬਾਰੇ ਵੀ ਜਾਣਕਾਰੀ ਲਈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਛੁੱਟੀ ਵਾਲੇ ਦਿਨ ਸਿਹਤ ਮੰਤਰੀ ਨੇ ਖੰਨਾ ਦੇ ਸਰਕਾਰੀ ਹਸਪਤਾਲ ਦੀ ਕੀਤੀ ਅਚਨਚੇਤ ਚੈਕਿੰਗ (ਵੀਡੀਓ ਵੀ ਦੇਖੋ)
ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਡਾਕਟਰਾਂ ਨੂੰ ਕੋਈ ਛੁੱਟੀ ਨਹੀਂ ਹੁੰਦੀ। ਓਹ ਖੁਦ ਵੀ ਡਾਕਟਰ ਹਨ। ਇਸ ਕਰਕੇ ਓਹਨਾਂ ਨੂੰ ਵੀ ਕੋਈ ਛੁੱਟੀ ਨਹੀਂ ਹੈ। ਅੱਜ ਸਰਕਾਰੀ ਹਸਪਤਾਲ ਖੰਨਾ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ ਹੈ। ਹਸਪਤਾਲ ਦੀ ਬਿਲਡਿੰਗ ਦੇ ਕੁੱਝ ਹਿੱਸੇ ਦੀ ਮੁਰੰਮਤ ਹੋਣ ਵਾਲੀ ਹੈ ਜਿਸ ਸੰਬੰਧੀ ਤੁਰੰਤ ਆਦੇਸ਼ ਜਾਰੀ ਕੀਤੇ ਜਾਣਗੇ। ਇਹ ਹਸਪਤਾਲ ਨੈਸ਼ਨਲ ਹਾਈਵੇ ਉਪਰ ਹੈ ਇਸਦੇ ਟਰਾਮਾ ਸੈਂਟਰ ਚ ਕਾਫੀ ਜਰੂਰਤਾਂ ਬਾਕੀ ਹਨ ਜੋਕਿ ਪੂਰੀਆਂ ਕੀਤੀਆਂ ਜਾਣਗੀਆਂ। ਸੂਬੇ ਦੇ ਸਿਹਤ ਢਾਂਚੇ ਚ ਹੋਰ ਬਹੁਤ ਸੁਧਾਰ ਕੀਤੇ ਜਾਣਗੇ।