ਨਾਇਜੀਰੀਅਨ ਮੂਲ ਦੇ ਕਲਾਕਾਰ Tion Wyane ਪਹੁੰਚੇ ਪਿੰਡ ਮੂਸਾ, ਆਪਣੇ ਨਵੇਂ ਗਾਣੇ ਦੀ ਪਿੰਡ ਮੂਸਾ ਵਿੱਚ ਕੀਤੀ ਸ਼ੂਟਿੰਗ
ਭੀਸ਼ਮ ਗੋਇਲ
- ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਨਾਲ ਮੌਜੂਦ
ਮਾਨਸਾ, 2 ਮਈ 2023 - ਸਿੱਧੂ ਮੂਸੇਵਾਲਾ ਨਾਲ ਪਹਿਲਾਂ ਵੀ Celebrity Killer ਗਾਣੇ ਵਿੱਚ ਕੰਮ ਕਰ ਚੁੱਕੇ ਨਾਈਜੀਰੀਅਨ ਮੂਲ ਦੇ ਕਲਾਕਾਰ Tion Wyane ਵੱਲੋਂ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਪਿੰਡ ਮੂਸਾ ਵਿੱਚ ਕੀਤੀ ਗਈ, ਜਿੱਥੇ ਉਸ ਨਾਲ ਸਿੱਧੂ ਦੇ ਪਿਤਾ ਬਲਕੌਰ ਸਿੰਘ ਵੀ ਮੌਜੂਦ ਰਹੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਨਾਇਜੀਰੀਅਨ ਮੂਲ ਦੇ ਕਲਾਕਾਰ Tion Wyane ਪਹੁੰਚੇ ਪਿੰਡ ਮੂਸਾ, ਆਪਣੇ ਨਵੇਂ ਗਾਣੇ ਦੀ ਸਿੱਧੂ ਦੇ ਪਿੰਡ 'ਚ ਕੀਤੀ ਸ਼ੂਟਿੰਗ (ਵੀਡੀਓ ਵੀ ਦੇਖੋ)
ਸਿੱਧੂ ਮੂਸੇਵਾਲਾ ਦੇ ਪਿਤਾ ਬਲਕਾਰ ਸਿੰਘ ਨੇ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਸਿੱਧੂ ਦੇ ਚਲੇ ਜਾਣ ਤੋਂ ਬਾਅਦ ਵੀ ਉਸ ਵੱਲੋਂ ਚਲਾਇਆ ਕਾਫਲਾ ਜਾਰੀ ਹੈ, ਨਾਲ ਹੀ ਇਸ ਗੱਲ ਦਾ ਦੁੱਖ ਵੀ ਹੈ ਕਿ ਉਹ ਸਾਡੇ ਵਿਚਕਾਰ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਇਹ ਕਲਾਕਾਰ ਨਾਈਜੀਰੀਅਨ ਮੂਲ ਨਾਲ ਸਬੰਧ ਰੱਖਦਾ ਹੈ ਤੇ ਇੰਗਲੈਂਡ ਵਿੱਚ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਿੱਧੂ ਨੇ ਇਸ ਕਲਾਕਾਰ ਨਾਲ ਇੱਕ ਗੀਤ ਸ਼ੂਟ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਕਲਾਕਾਰ ਨੇ ਸਿੱਧੂ ਦੇ ਪਿੰਡ, ਘਰ ਅਤੇ ਖੇਤਾਂ ਨੂੰ ਆਪਣੇ ਗੀਤ ਰਾਹੀਂ ਬਾਹਰਲੇ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਬਾਹਰਲੇ ਦੇਸ਼ਾਂ ਵਿੱਚ ਵੀ ਲੋਕ ਸਿੱਧੂ ਨੂੰ ਬਹੁਤ ਪਿਆਰ ਕਰਦੇ ਹਨ।