ਗੱਡੀ ਦੀ ਖੋਹ ਕਰਣ ਵਾਲੇ ਦੋ ਲੋਕਾਂ ਨੂੰ Mohali ਪੁਲਿਸ ਨੇ ਕੀਤਾ ਕਾਬੂ (ਵੀਡੀਓ ਵੀ ਦੇਖੋ)
ਹਰਜਿੰਦਰ ਸਿੰਘ ਭੱਟੀ
- ਕਾਰ ਖੋਹਣ ਵਾਲੇ 02 ਵਿਅਕਤੀ ਕਾਰ ਸਮੇਤ ਕਾਬੂ
ਐੱਸ ਏ ਐੱਸ ਨਗਰ, 06 ਮਈ 2023 - ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 03.05.2023 ਨੂੰ ਰਾਮ ਚੰਦ ਪੁੱਤਰ ਮੋਘ ਰਾਜ ਵਾਸੀ ਮਕਾਨ ਨੰਬਰ 3063, ਸੈਕਟਰ 89, ਮੋਹਾਲੀ, ਜਿਲ੍ਹਾ ਐਸ.ਏ.ਐਸ ਨਗਰ ਆਪਣੀ ਕਾਰ ਨੰਬਰੀ ਸੀ.ਐਚ-01 ਸੀ.ਏ-6686 ਮਾਰਕਾ ਸਵਿਫਟ ਡਿਜਾਇਰ ਪਰ ਆਪਣੇ ਘਰ ਮੋਹਾਲੀ ਨੂੰ ਆ ਰਿਹਾ ਸੀ। ਜਦੋਂ ਰਾਮ ਚੰਦ ਲਾਂਡਰਾਂ ਬਨੂੰੜ ਰੋਡ ' ਤੇ ਰੁਕਿਆ ਤਾਂ ਉੱਥੇ 02 ਵਿਅਕਤੀ ਆਏ। ਜਿਹਨਾਂ ਨੇ ਉਸ ਨਾਲ ਹੱਥੋਪਾਈ ਕਰਦੇ ਹੋਏ ਤਲਵਾਰ ਨਾਲ ਹਮਲਾ ਕੀਤਾ ਅਤੇ ਉਸ ਪਾਸੋਂ ਉਸ ਦੀ ਕਾਰ, ਪਰਸ ਅਤੇ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਜਿਸ ਪਰ ਮੁਕੱਦਮਾ ਨੰਬਰ: 143 ਮਿਤੀ 03-05-2023 ਅਧ 323, 324, 379-ਬੀ, 34 ਭ:ਦ ਥਾਣਾ ਸੋਹਾਣਾ, ਮੋਹਾਲੀ ਬਰਖਿਲਾਫ ਨਾਮਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ ਗਈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਗੱਡੀ ਦੀ ਖੋਹ ਕਰਣ ਵਾਲੇ ਦੋ ਲੋਕਾਂ ਨੂੰ Mohali ਪੁਲਿਸ ਨੇ ਕੀਤਾ ਕਾਬੂ (ਵੀਡੀਓ ਵੀ ਦੇਖੋ)
ਇਸ ਸਬੰਧੀ ਡਾ: ਗਰਗ ਨੇ ਦੱਸਿਆ ਕਿ ਮੁਕੱਦਮਾ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਵੇਖਦੇ ਹੋਏ ਸ੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ੍ਰੀ ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ, ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਅਤੇ ਇਸ. ਸੁਮਿਤ ਮੁੱਖ ਅਫਸਰ ਥਾਣਾ ਸੋਹਾਣਾ, ਐਸ.ਏ.ਐਸ ਨਗਰ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ।
ਮੁਕੱਦਮੇ ਦੀ ਤਫਤੀਸ਼ ਵਿਗਿਆਨਿਕ ਤਰੀਕੇ ਨਾਲ ਅਮਲ ਵਿੱਚ ਲਿਆਂਦੀ ਗਈ। ਜਿਸ ਪਰ ਮੋਹਾਲੀ ਪੁਲਿਸ ਨੇ ਉਕਤ ਵਾਰਦਾਤ ਨੂੰ ਹੱਲ ਕਰਨ ਵਿੱਚ ਉਸ ਸਮੇਂ ਅਹਿਮ ਸਫਲਤਾ ਹਾਸਲ ਹੋਈ ਜਦੋਂ ਮੁਕੱਦਮਾ ਉਕਤ ਦੇ ਦੋਸ਼ੀਆਨ ਦਵਿੰਦਰ ਸਿੰਘ ਵਾਸੀ ਪਿੰਡ ਸ਼ਰੀਹਾਂਵਾਲਾ ਬਰਾੜ, ਥਾਣਾ ਗੁਰੂ ਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ ਅਤੇ ਪਰਮਿੰਦਰ ਸਿੰਘ ਨੰਨੂ ਵਾਸੀ ਵਾਰਡ ਨੰਬਰ 3, ਨੇੜੇ ਸ਼ਿਵ ਮੰਦਰ ਅਤੇ ਰੇਲਵੇ ਫਾਟਕ ਸਰਹਿੰਦ, ਜਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਪਿੰਡ ਸ਼ਰੀਹਵਾਲਾ ਬਰਾੜ, ਥਾਣਾ ਗੁਰੂ ਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ ਤੋਂ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਮੁਕੱਦਮਾ ਉਕਤ ਵਿੱਚ ਖੋਹ ਕੀਤੀ ਕਾਰ ਸਵਿਫਟ ਡਿਜ਼ਾਇਰ ਰੰਗ ਚਿੱਟਾ ਨੰਬਰ ਸੀ.ਐੱਚ. 01-ਸੀ.ਏ.- 6686 ਅਤੇ ਇੱਕ ਕਿਰਪਾਨ ਬ੍ਰਾਮਦ ਕੀਤੀ ਗਈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।