ਪੰਜਾਬ ਪੁਲਸ ਅਤੇ NIA ਵੱਲੋਂ ਗੈਂਗਸਟਰਾਂ ਦੇ 142 ਟਿਕਾਣਿਆਂ ਤੇ ਪੰਜਾਬ ਚ ਕੀਤੀ ਗਈ ਰੇਡ - ਅਰਪਿਤ ਸ਼ੁਕਲਾ ਏਡੀਜੀਪੀ
ਗੁਰਪ੍ਰੀਤ ਸਿੰਘ
- ਸਰਹੱਦੀ ਇਲਾਕਿਆਂ ਵਿੱਚ ਹਨ ਨਸ਼ਾਂ ਤਸਕਰਾਂ ਦੀ ਜਾਣਕਾਰੀ ਦੇਣ ਵਾਲੇ ਨੂੰ ਪੰਜਾਬ ਪੁਲਿਸ ਦਵੇਗੀ ਇੱਕ ਲੱਖ ਰੁਪਏ ਦਾ ਇਨਾਮ - ਅਰਪਿਤ ਸ਼ੁਕਲਾ ਏਡੀਜੀਪੀ
ਅੰਮ੍ਰਿਤਸਰ, 17 ਮਈ 2023 - ਪੰਜਾਬ ਵਿੱਚ ਵੱਧ ਰਿਹਾ ਲਗਾਤਾਰ ਨਸ਼ੇ ਨੂੰ ਰੋਕਣ ਲਈ ਜਿੱਥੇ ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ, ਉੱਥੇ ਹੀ ਸਰਹੱਦੀ ਇਲਾਕਿਆਂ ਵਿੱਚ ਨਸ਼ੇ ਨੂੰ ਰੋਕਣ ਲਈ ਬੀਐਸਐਫ ਲਗਾਤਾਰ ਹੀ ਸਰਚ ਆਪਰੇਸ਼ਨ ਕਰ ਰਹੀ ਹੈ, ਜਿਸਦੇ ਚੱਲਦੇ ਅੱਜ ਪੰਜਾਬ ਪੁਲੀਸ ਤੇ ਬੀਐਸਐਫ ਦੇ ਅਧਿਕਾਰੀ ਅਤੇ ਕਈ ਖੁਫੀਆ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਉਹਨਾਂ ਵੱਲੋਂ ਇਹਨਾਂ ਮੁੱਦਿਆਂ ਦੇ ਉਤੇ ਵਿਚਾਰ ਕੀਤੀ ਗਈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਪੰਜਾਬ ਪੁਲਸ ਅਤੇ NIA ਵੱਲੋਂ ਗੈਂਗਸਟਰਾਂ ਦੇ 142 ਟਿਕਾਣਿਆਂ ਤੇ ਪੰਜਾਬ ਚ ਕੀਤੀ ਗਈ ਰੇਡ - ਅਰਪਿਤ ਸ਼ੁਕਲਾ ਏਡੀਜੀਪੀ (ਵੀਡੀਓ ਵੀ ਦੇਖੋ)
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ADGP ਲਾਅ ਏਨ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਬੀਐਸਐਫ ਦੇ ਉਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਗਈ ਹੈ ਤਾਂ ਜੋ ਕਿ ਸਰਹੱਦੀ ਇਲਾਕਿਆਂ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਬੀਐਸਐਫ ਨਾਲ ਤਾਲਮੇਲ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਆ ਰਹੇ ਲਗਾਤਾਰ ਇਹ ਨਸ਼ੇ ਨੂੰ ਰੋਕਣ ਦੇ ਲਈ ਅਗਰ ਉਸ ਦੀ ਕੋਈ ਜਾਣਕਾਰੀ ਪੁਲਸ ਨੂੰ ਦਿੰਦਾ ਹੈ ਤਾਂ ਪੁਲਸ ਉਸ ਨੂੰ ਇੱਕ ਲੱਖ ਰੁਪਏ ਦਾ ਇਨਾਮ ਦੇ ਦੇਵੇਗੀ।
ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਬਾਰਡਰ ਦੀ ਸੁਰੱਖਿਆ ਦੇ ਲਈ 20 ਕਰੋੜ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਹੈ ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਗਰ ਕੋਈ ਡਰੋਨ ਦੀ ਜਾਣਕਾਰੀ ਦੇਵੇਗਾ ਤਾਂ ਪੁਲਸ ਵੀ ਉਸਨੂੰ ਇਨਾਮ ਦੇਵੇਗੀ ਅਤੇ ਬੀ ਐਸ ਐਫ ਵੀ ਉਸਨੂੰ ਇਨਾਮ ਦੇਵੇਗੀ। ਅੱਗੇ ਬੋਲਦੇ ਹੋਏ ਓਹਨਾ ਨੇ ਕਿਹਾ ਕਿ ਅੱਜ NIA ਦੀ ਟੀਮ ਅਤੇ ਪੰਜਾਬ ਪੁਲਸ ਦੀਆਂ ਟੀਮਾਂ ਵੱਲੋਂ ਮਿਲ ਕੇ ਗੈਂਗਸਟਰ ਦੇ 100 ਤੋਂ ਵੱਧ ਤੋਂ ਵੱਧ ਟਿਕਾਣਿਆਂ ਦੇ ਉਪਰ ਰੇਡ ਕੀਤਾ ਗਿਆ ਹੈ ਤੇ ਨਾਲ ਹੀ ਆਖ਼ਰ ਵਿਚ ਉਹਨਾਂ ਨੇ ਕਿਹਾ ਕਿ 2019 ਵਿਚ ਡਰੋਨ ਫੜਨ ਵਿੱਚ ਪੁਲੀਸ ਅਤੇ BSF ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਲੇਕਿਨ ਹੁਣ ਕਿਸੇ ਵੀ ਤਰੀਕੇ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ ਤੇ ਰਹਿਣ ਵਾਲੇ ਲੋਕਾਂ ਦਾ ਸਾਥ ਮੰਗਿਆ।