ਅੰਮ੍ਰਿਤਸਰ ਚ ਨਿਹੰਗ ਸਿੰਘ ਬਾਣਾ ਪਾ ਕੇ ਨੌਜਵਾਨ ਕਰ ਰਿਹਾ ਹੈ ਕਿਰਤ (ਵੀਡੀਓ ਵੀ ਦੇਖੋ)
- ਸਾਨੂੰ ਸਾਰਿਆਂ ਨੂੰ ਕੋਲਡ ਡਰਿੰਕ ਤੇ ਸੋਫਟ ਡਰਿੰਕ ਛੱਡ ਕੇ ਆਪਣੇ ਪੁਰਾਤਨ ਪੀਣ ਵਾਲੀਆਂ ਚੀਜ਼ਾਂ ਦਾ ਕਰਨਾ ਚਾਹੀਦਾ ਹੈ ਇਸਤਮਾਲ
- ਨਿਹੰਗ ਸਿੰਘ ਹਮੇਸ਼ਾਂ ਹੀ ਲੋਕਾਂ ਦੀ ਕਰਦਾ ਹੈ ਰੱਖਿਆ ਨਾ ਕਿ ਕਿਸੇ ਤੇ ਹਮਲਾ - ਸ਼ਹਿਰ ਵਾਸੀ
- ਪੰਜਾਬ ਦੇ ਨੌਜਵਾਨਾਂ ਨੂੰ ਇਸ ਨਿਹੰਗ ਸਿੰਘ ਬਾਣੇ ਵਿੱਚ ਮਜੂਦ ਨੌਜਵਾਨ ਤੋਂ ਲੈਣੀ ਚਾਹੀਦੀ ਹੈ ਸਿੱਖ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 25 ਮਈ 2023 - ਇੱਕ ਪਾਸੇ ਜਿੱਥੇ ਪੰਜਾਬ ਵਿੱਚ ਤਾਪਮਾਨ ਆਪਣਾ ਜ਼ੋਰ ਵਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਲਗਾਤਾਰ ਵੀ ਗਰਮੀ ਵਧਦੀ ਹੋਈ ਨਜ਼ਰ ਆ ਰਹੀ ਹੈ ਅਤੇ ਗਰਮੀ ਤੋਂ ਨਿਜਾਤ ਪਾਉਣ ਵਾਸਤੇ ਜਿਥੇ ਨੌਜਵਾਨ ਅਤੇ ਸ਼ਹਿਰਵਾਸੀ ਠੰਡੀਆਂ ਚੀਜਾਂ ਦਾ ਸੇਵਨ ਕਰ ਰਹੇ ਹਨ, ਉੱਥੇ ਹੀ ਹੁਣ ਅੰਮ੍ਰਿਤਸਰ ਦੇ ਵਿੱਚ ਇੱਕ ਨਿਹੰਗ ਸਿੰਘ ਵੱਲੋਂ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਨਜ਼ਦੀਕ ਪੁਰਾਤਨ ਤਰੀਕੇ ਦੇ ਨਾਲ ਅਸਰਦਾਰ ਇਲਾਜ ਹੋਣ ਦੀ ਸ਼ੁਰੂਆਤ ਕੀਤੀ ਗਈ ਹੈ। ਓਥੇ ਹੀ ਇਸ ਸਰਦਾਈ ਨੂੰ ਪੀਣ ਵਾਸਤੇ ਅੰਮ੍ਰਿਤਸਰ ਦੇ ਅਲਗ ਅਲਗ ਜਗਾ ਅੰਮ੍ਰਿਤਸਰ ਦੇ ਲੋਕ ਇਸ ਨਿਹੰਗ ਸਿੰਘ ਨਾਲ ਮਿਲ ਕੇ ਪਹੁੰਚ ਰਹੇ ਹਨ ਅਤੇ ਸਰਦਾਈ ਦਾ ਲੁਤਫ ਵੀ ਉਠਾ ਰਹੇ ਹਨ ਅਤੇ ਦੂਸਰੇ ਪਾਸੇ ਇਸ ਨਿਹੰਗ ਸਿੰਘ ਦੀ ਤਰੀਫ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਅੰਮ੍ਰਿਤਸਰ ਚ ਨਿਹੰਗ ਸਿੰਘ ਬਾਣਾ ਪਾ ਕੇ ਨੌਜਵਾਨ ਕਰ ਰਿਹਾ ਹੈ ਕਿਰਤ (ਵੀਡੀਓ ਵੀ ਦੇਖੋ)
ਪੰਜਾਬ ਦੀ ਬਹੁਤਾਤ ਨੌਜਵਾਨ ਪੀੜ੍ਹੀ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਕੈਰੀਅਰ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਜੇਕਰ ਆਪਣੇ ਦੇਸ਼ ਵਿਚ ਰਹਿ ਕੇ ਆਪਣੇ ਆਪ ਨੂੰ ਕਿਸੇ ਮੁਕਾਮ ਤੱਕ ਪਹੁੰਚਾਉਣਾ ਹੈ ਤਾਂ ਇਸ ਨਿਹੰਗ ਸਿੰਘ ਤੋਂ ਆ ਸਕਦਾ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਬਾਹਰ ਬੈਠਾ ਇਹ ਨਿਹੰਗ ਸਿੰਘ ਇੱਕ ਅਲੱਗ ਹੀ ਮਿਸਾਲ ਪੇਸ਼ ਕਰ ਰਿਹਾ ਹੈ। ਇਕ ਪਾਸੇ ਜਿਥੇ ਇਸ ਨਿਹੰਗ ਸਿੰਘ ਵੱਲੋਂ ਪੂਰਾ ਬਾਣਾ ਪਾ ਕੇ ਸਰਬ ਲੋਹੇ ਦੇ ਸਰਦਾਈ ਦੀ ਪਿਆਉਣ ਦੀ ਗੱਲ ਕੀਤੀ ਜਾ ਰਹੀ ਹੈ ਉਥੇ ਹੀ ਅੰਮ੍ਰਿਤਸਰ ਤੋਂ ਅਲਗ ਅਲਗ ਜਗਾ ਤੇ ਪਹੁੰਚੇ ਲੋਕ ਵੀ ਇਸ ਦੀ ਸ਼ਰਦਾਈ ਦੀ ਤਾਰੀਫ਼ ਕਰਦੇ ਹੋਏ ਨਹੀਂ ਥਕ ਰਹੇ ਹਨ।
ਉਥੇ ਹੀ ਆਮ ਲੋਕਾਂ ਦੀ ਮੰਨੀ ਜਾਵੇ ਤਾਂ ਸਾਨੂੰ ਸਾਰਿਆਂ ਨੂੰ ਵੈਸਟਰਨ ਖਾਣ-ਪੀਣ ਨੂੰ ਛੱਡ ਕੇ ਆਪਣਾ ਵਿਰਾਸਤੀ ਖਾਣ-ਪੀਣ ਹੀ ਕਰਨਾ ਚਾਹੀਦਾ ਹੈ ਉਥੇ ਹੀ ਉਨ੍ਹਾਂ ਨੇ ਕਿਹਾ ਕਿ ਸ਼ਰਦਾਈ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ। ਉੱਥੇ ਗਰਮੀ ਤੋਂ ਨਿਜਾਤ ਪਾਉਣ ਵਾਸਤੇ ਵੀ ਬਹੁਤ ਵਧੀਆ ਕਾਰਗਰ ਤਰੀਕਾ ਸਿੱਧ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਆਪਣੇ ਬਜ਼ੁਰਗਾਂ ਤੋਂ ਪੁੱਛਦੇ ਹਾਂ ਤਾਂ ਉਸ ਵੇਲੇ ਸੱਤੂ ਦੇ ਪਾਣੀ ਜਿਸ ਨੂੰ ਜਿਉਂ ਦਾ ਪਾਣੀ ਕਿਹਾ ਜਾਂਦਾ ਹੈ। ਜ਼ਿਆਦਾਤਰ ਪਿੰਡਾਂ ਵਿੱਚ ਉਸ ਨੂੰ ਇਸਤੇਮਾਲ ਕੀਤਾ ਜਾਂਦਾ ਸੀ ਲੇਕਿਨ ਹੁਣ ਅਸੀਂ ਹੋਰ ਵੀ ਖਾਣ ਪੀਣ ਵਾਲਾ ਵਧਦੇ ਜਾ ਰਹੇ ਹਾਂ। ਜਿਸ ਨਾਲ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਮ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਇੱਕ ਵਾਰ ਆ ਕੇ ਇਸ ਨੌਜਵਾਨ ਤੋਂ ਸਰਬ ਲੋਹੇ ਦੀ ਸ਼ਰਦਾਈ ਪੀਣੀ ਚਾਹੀਦੀ ਹੈ ਤਾਂ ਜੋ ਕਿ ਇਸ ਦਾ ਹੋਰ ਵੀ ਨੌਜਵਾਨਾਂ ਦਾ ਮਨੋਬਲ ਵਧੇ ਅਤੇ ਇਸ ਨੂੰ ਵੇਖ ਕੇ ਕਈ ਹੋਰ ਨੌਜਵਾਨ ਵੀ ਇਸ ਤੋਂ ਪਰੇਰਨਾ ਲੈਣ ਉਥੇ ਹੀ ਕਈ ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਤਾਂ ਸ਼ਰਦਾਈ ਹੁੰਦੇ ਹੀ ਰਹਿੰਦੇ ਹਨ ਲੇਕਿਨ ਇਥੇ ਆ ਕੇ ਜੋ ਖੁਸ਼ਬੂ ਅਤੇ ਸ਼ਰਦਾਈ ਦਾ ਐਸਾ ਅਸਰ ਨਜ਼ਰ ਆ ਰਿਹਾ ਹੈ ਉਹ ਕਿਸੇ ਹੋਰ ਚੀਜ਼ ਵਿਚ ਨਜ਼ਰ ਨਹੀ ਆ ਰਿਹਾ ਇਸ ਸ਼ਰਦਾਈ ਦੇ ਨਾਲ ਲੋਕ ਕਈ ਨਿਸ਼ਾਨ ਵੀ ਛੱਡ ਸਕਦੇ ਹਨ।
ਉਥੇ ਹੀ ਦੂਸਰੇ ਪਾਸੇ ਨਿਹੰਗ ਸਿੰਘ ਦੇ ਬਾਣੇ ਵਿੱਚ ਮਜੂਦ ਇਸ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਕਦੀ ਵੀ ਇਹ ਭਰੋਸਾ ਨਹੀਂ ਸੀ ਕਿ ਉਸ ਦਾ ਕੰਮ ਇਨ੍ਹਾਂ ਵਧੀਆ ਚੱਲ ਸਕਦਾ ਹੈ ਉਸ ਨੇ ਇਸ ਪਿੱਛੇ ਸਾਰੇ ਮੀਡੀਆ ਕਰਮਚਾਰੀਆਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਉਸ ਦੀ ਖ਼ਬਰ ਨੂੰ ਨਸ਼ਰ ਕੀਤਾ ਸੀ ਅੱਗੇ ਬੋਲਦੇ ਹੋਏ ਹਨ ਨਿਹੰਗ ਸਿੰਘ ਬਾਣੇ ਵਿੱਚ ਮਜੂਦ ਨੌਜਵਾਨ ਦਾ ਕਹਿਣਾ ਹੈ ਕਿ ਓਹ ਨੇ ਪਹਿਲੇ ਦਿਨ ਤੋਂ ਹੀ ਸੋਚਿਆ ਸੀ ਕੀ ਉਹ ਕਦੀ ਵੀ ਲੋਕਾਂ ਦੇ ਬੱਚਿਆਂ ਨੂੰ ਅਤੇ ਲੋਕਾਂ ਨੂੰ ਜ਼ਹਿਰ ਨਹੀਂ ਭਰੋਸਿਆਂ ਅਤੇ ਜੋ ਉਹ ਸਰਦਾਈ ਪਿਆ ਰਹੇ ਹੈ ਉਹ ਸਾਰੀ ਵਧੀਆ ਢੰਗ ਨਾਲ ਤਿਆਰ ਕੀਤੀ ਗਈ ਹੈ।
ਜਿਸ ਵਿੱਚ ਬਦਾਮ ਖਸਖਸ ਕਾਲੀ ਮਿਰਚ ਹਰੀ ਇਲੈਚੀ ਹੈ ਹੋਰ ਬਹੁਤ ਕੁੱਝ ਪਾ ਕੇ ਤਿਆਰ ਕੀਤਾ ਜਾ ਰਿਹਾ ਹੈ ਉਸਨੇ ਬੋਲਿਆ ਕਿ ਇਸ ਦਾ ਸਭ ਤੋਂ ਵੱਡਾ ਸੁਆਦ ਦਾ ਕਾਰਨ ਇਸ ਦਾ ਖੂੰਡਾ ਅਤੇ ਕੜਕਦੀ ਹੈ ਜੋ ਕੀ ਇਸ ਦੇ ਸਵਾਦ ਨੂੰ ਹੋਰ ਵੀ ਜ਼ਿਆਦਾ ਸਵਾਦ ਬਣਾ ਰਹੀ ਹੈ ਅੱਗੇ ਬੋਲਦੇ ਹੋਏ ਕਿਹਾ ਕਿ ਨਿਹੰਗ ਸਿੰਘ ਕਦੀ ਵੀ ਕਿਸੇ ਮਜ਼ਲੂਮ ਅਤੇ ਜਿਨ ਜੋ ਲੋਕ ਮੁਸੀਬਤ ਹੱਕ ਵਿੱਚ ਹਨ ਉਨ੍ਹਾਂ ਤੇ ਹਮਲਾ ਨਹੀਂ ਕਰਦੇ ਉਨ੍ਹਾਂ ਨੇ ਕਿਹਾ ਕਿ ਨਿਹੰਗ ਸਿੰਘ ਹਮੇਸ਼ਾ ਹੀ ਮਜ਼ਲੂਮ ਲੋਕਾਂ ਦੀ ਮਦਦ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ ਅੱਗੇ ਬੋਲਦੇ ਹੋਏ ਕਿਹਾ ਕਿ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਦੋ ਤਰ੍ਹਾਂ ਦੀ ਸ਼ਰਦਾਈ ਤਿਆਰ ਕੀਤੀ ਜਾਂਦੀ ਹੈ ਇਕ ਤਾਂ ਉਹ ਲੋਕ ਜਿਹਨਾਂ ਨੂੰ ਸ਼ੂਗਰ ਹੈ ਅਤੇ ਦੂਸਰੀ ਜਿਨ੍ਹਾਂ ਨੂੰ ਸ਼ੂਗਰ ਕੀ ਹੈ ਉਹ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਹਰ ਇੱਕ ਸੂਬੇ ਵਿਚ ਲੋਕ ਆਪਣੇ ਪੁਰਾਤਨ ਨਾ ਪੀਣ ਵਾਲੀਆਂ ਚੀਜ਼ਾਂ ਦੇ ਨਾਲ ਜੁੜਨਾ ਤਾਂ ਜੋ ਕਿ ਬਿਮਾਰੀਆਂ ਤੋਂ ਦੂਰ ਰਹਿ ਸਕਣ।