"ਤੇਰਾ ਤੇਰਾ ਹੱਟੀ " ਚੋ ਮਿਲਦੇ ਹਨ ਮਹਿਜ 13 ਰੁਪਏ ਵਿੱਚ ਜ਼ਰੂਰਤਮੰਦਾਂ ਨੂੰ ਕੱਪੜੇ
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 30 ਮਈ 2023 - ਜੇਕਰ ਦੇਸ਼ ਵਿੱਚ ਸਮਾਜ ਸੇਵੀ ਨਾ ਹੋਣ ਤਾਂ ਬੇਸਹਾਰਾ ਲੋਕਾਂ ਲਈ ਕੌਣ ਮਸੀਹਾ ਬਣੇਗਾ? ਗੁਰਦਾਸਪੁਰ ਦੇ ਬਟਾਲਾ ਵਿੱਖੇ ਇਕ ਸੰਸਥਾ ਵੱਲੋ “ਤੇਰਾ ਤੇਰਾ ਹੱਟੀ “ ਦੇ ਨਾਮ ਉੱਤੇ ਇੱਕ ਸਟੋਰ ਚਲਾਇਆ ਜਾ ਰਿਹਾ ਹੈ ਜਿਥੇ ਲੋੜਵੰਦ ਬੇਸਹਾਰਾ ਲੋਕਾਂ ਨੂੰ ਸਿਰਫ 13 ਰੁਪਏ ਵਿੱਚ ਗਰਮੀ ਅਤੇ ਸਰਦੀ ਦੇ ਹਰ ਤਰ੍ਹਾਂ ਦੇ ਕੱਪੜੇ ਦਿੱਤੇ ਜਾਂਦੇ ਹਨ। ਇਸ ਵੱਖ ਤਰ੍ਹਾਂ ਦੇ ਮੋਦੀਖਾਨੇ ਚ ਬੇਸਹਾਰਾ ਲੋੜਵੰਦ ਲੋਕਾਂ ਨੂੰ ਕੱਪੜੇ ਦਿਤੇ ਜਾ ਰਹੇ ਹਨ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
"ਤੇਰਾ ਤੇਰਾ ਹੱਟੀ " ਚੋ ਮਿਲਦੇ ਹਨ ਮਹਿਜ 13 ਰੁਪਏ ਵਿੱਚ ਜ਼ਰੂਰਤਮੰਦਾਂ ਨੂੰ ਕੱਪੜੇ (ਵੀਡੀਓ ਵੀ ਦੇਖੋ)
ਮੋਦੀਖਾਨੇ ਨੂੰ ਚਲਾ ਰਹੀ ਸੰਸਥਾ ਦੀ ਮੈਂਬਰ ਨਵਨੀਤ ਕੌਰ ਦਾ ਕਹਿਣਾ ਹੈ ਕਿ ਆਪਣੇ ਪਰਿਵਾਰ ਲਈ ਕੰਮ ਕਰਨ ਤੋਂ ਵੱਧ ਉਹਨਾਂ ਨੂੰ ਇਥੇ ਲੋਕਾਂ ਦੀ ਮਦਦ ਕਰ ਇਕ ਵੱਖ ਤਰ੍ਹਾਂ ਦਾ ਸੁੱਖ ਅਤੇ ਖੁਸ਼ੀ ਮਹਿਸੂਸ ਹੁੰਦੀ ਹੈ।ਉਹਨਾਂ ਦੱਸਿਆ ਕਿ ਇਸ ਤੇਰਾ ਤੇਰਾ ਹੱਟੀ ਲਈ ਉਹ ਲੋਕਾਂ ਕੋਲੋਂ ਕੱਪੜੇ ਇਕੱਠੇ ਕਰਦੇ ਹਨ ਅਤੇ ਲੋੜ ਪੈਣ ਤੇ ਮੂੱਲ ਵੀ ਖਰੀਦ ਕੇ ਲੋੜਵੰਦ ਲੋਕਾਂ ਦੀ ਲੋੜ ਪੂਰੀ ਕਰਦੇ ਹਨ। ਜੋ 13 ਰੁਪਏ ਕੱਪੜੇ ਦੇ ਮੁੱਲ ਵਜੋਂ ਲੈਂਦੇ ਹਨ, ਉਹ ਇਕੱਠੇ ਕਰ ਉਹਨਾਂ ਵਿਧਵਾ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਂਦੇ ਹਨ ਜਿਹਨਾਂ ਦਾ ਚੁੱਲ੍ਹਾ ਚਲਾਉਣ ਔਖਾ ਹੈ।ਉਥੇ ਹੀ ਉਹਨਾਂ ਦੱਸਿਆ ਕਿ ਕਈ ਲੋਕ ਵੱਖ ਵੱਖ ਥਾਵਾਂ ਤੋਂ ਉਹਨਾਂ ਨੂੰ ਮਦਦ ਵੀ ਭੇਜ ਰਹੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਆਪਣੇ ਘਰ ਵੀ ਸੇਵਾ ਕਰਦੇ ਹਾਂ ਆਪਣੇ ਪਰਿਵਾਰ ਦੀ ਪਰ ਜਦ ਬਾਹਰ ਬੇਸਹਾਰਾ ਲੋਕਾਂ ਦੀ ਸੇਵਾ ਕਰਦੇ ਹਾਂ ਤਾਂ ਬੁਹਤ ਆਨੰਦ ਆਉਂਦਾ ਹੈ |