ਆਕਾਸ਼ਵਾਣੀ ਦਿੱਲੀ ਅਤੇ ਚੰਡੀਗੜ੍ਹ ਕੇਂਦਰ ਤੋਂ ਪੰਜਾਬੀ ਖਬਰਾਂ ਦੇ ਬੁਲੇਟਿਨਾਂ ਨੂੰ ਬੰਦ ਕਰਨ ਸੰਬੰਧੀ ਜਾਰੀ ਬਿਆਨ ਝੂਠੇ ਤੇ ਗੁੰਮਰਾਹਕੁਨ - ਡਾ. ਸਰਬਜੀਤ ਸਿੰਘ
ਰਵੀ ਜੱਖੂ
ਅੰਮ੍ਰਿਤਸਰਃ- 30 ਮਈ 2023 - ਭਾਰਤੀ ਜਨਤਾ ਪਾਰਟੀ ਇੰਟਲੈਕਚੁਅਲ ਸੈੱਲ ਦੇ ਸੂਬਾ ਕੋ-ਕਨਵੀਨਰ ਪ੍ਰੋਫ਼ੈਸਰ ਡਾਕਟਰ ਸਰਬਜੀਤ ਸਿੰਘ ਨੇ ਆਕਾਸ਼ਵਾਣੀ ਦਿੱਲੀ ਅਤੇ ਚੰਡੀਗੜ੍ਹ ਕੇਂਦਰਾਂ ਤੋਂ ਪੰਜਾਬੀ ਖਬਰਾਂ ਦੇ ਬੁਲੇਟਿਨਾਂ ਨੂੰ ਬੰਦ ਕਰਨ ਸੰਬੰਧੀ ਕੁਛ ਸਿਆਸੀ ਪਾਰਟੀਆਂ ਵਲੋਂ ਜਾਰੀ ਬਿਆਨਾਂ ਨੂੰ ਝੂਠਾ, ਗੁੰਮਰਾਹਕੁਨ ਅਤੇ ਅਸਲੀਅਤ ਤੋਂ ਇਕਦਮ ਪਰੇ ਦੱਸਿਆ ਏ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਆਕਾਸ਼ਵਾਣੀ ਦਿੱਲੀ ਅਤੇ ਚੰਡੀਗੜ੍ਹ ਕੇਂਦਰ ਤੋਂ ਪੰਜਾਬੀ ਖਬਰਾਂ ਦੇ ਬੁਲੇਟਿਨਾਂ ਨੂੰ ਬੰਦ ਕਰਨ ਸੰਬੰਧੀ ਜਾਰੀ ਬਿਆਨ ਝੂਠੇ ਤੇ ਗੁੰਮਰਾਹਕੁਨ - ਡਾ. ਸਰਬਜੀਤ ਸਿੰਘ (ਵੀਡੀਓ ਵੀ ਦੇਖੋ)
ਅੰਮ੍ਰਿਤਸਰ ਤੋਂ ਅੱਜ ਜਾਰੀ ਇਕ ਬਿਆਨ ਵਿੱਚ ਉਨਾਂ ਕਿਹਾ ਕਿ ਖਬਰਾਂ ਦੇ ਬੁਲੇਟਿਨਾਂ ਨੂੰ ਆਕਾਸ਼ਵਾਣੀ ਕੇਂਦਰ ਜਲੰਧਰ ਵਿੱਚ ਸ਼ਿਫਟ ਕੀਤਾ ਗਿਆ ਏ ਨਾ ਕਿ ਬੰਦ ਕੀਤਾ ਗਿਆ ਏ ਅਤੇ ਕੁਝ ਸੌੜੇ ਹਿਤਾਂ ਵਾਲੇ ਲੋਕ ਹੀ ਇਸ ਬਾਰੇ ਤੱਥਾਂ ਦੀ ਘੋਖ ਕੀਤੇ ਬਿਨਾ ਮੀਡੀਆ ਵਿੱਚ ਗਲਤ ਬਿਆਨ ਜਾਰੀ ਕਰ ਰਹੇ ਨੇ । ਡਾਕਟਰ ਸਰਬਜੀਤ ਨੇ ਕਿਹਾ ਕਿ ਨਿਊਜ਼ ਸਰਵਿਸ ਡਵੀਜ਼ਨ ਨਵੀਂ ਦਿੱਲੀ ਨੇ ਖਬਰਾਂ ਨੂੰ ਆਕਾਸ਼ਵਾਣੀ ਕੇਂਦਰ ਜਲੰਧਰ ਸ਼ਿਫਟ ਕਰਨ ਦਾ ਫੈਸਲਾ ਪੰਜਾਬ ਦੇ ਹਿਤ ਨੂੰ ਧਿਆਨ ਵਿੱਚ ਰਖਦਿਆਂ ਹੀ ਲਿਆ ਏ ਅਤੇ ਇਸ ਨੂੰ ਸਿਆਸੀ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ ਏ । ਉਨਾਂ ਕਿਹਾ ਕਿ ਪ੍ਰਸਾਰਣ ਦੀ ਬਿਹਤਰ ਗੁਣਵੱਤਾ, ਬਿਹਤਰ ਤਕਨੀਕੀ ਬੁਨਿਆਦੀ ਢਾਂਚਾ, ਪੰਜਾਬੀ ਜਾਣਨ ਵਾਲੇ ਮਨੁੱਖੀ ਵਸੀਲਿਆਂ ਦੀ ਵਧੇਰੇ ਕੁਸ਼ਲ ਵਰਤੋਂ ਅਤੇ ਸਰਹੱਦ ਪਾਰੋਂ ਹੋਣ ਵਾਲੇ ਕੂੜ ਪ੍ਰਚਾਰ ਦਾ ਬਿਹਤਰ ਢੰਗ ਨਾਲ ਮੁਕਾਬਲਾ ਕਰਨ ਲਈ ਹੀ ਪੰਜਾਬੀ ਦੇ ਬੁਲੇਟਿਨ ਆਕਾਸ਼ਵਾਣੀ ਕੇਂਦਰ ਜਲੰਧਰ ਵਿੱਚ ਸ਼ਿਫਟ ਕੀਤੇ ਗਏ ਨੇ ।
ਡਾਕਟਰ ਸਰਬਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਪੰਜਾਬੀ ਬੁਲੇਟਿਨਾਂ ਦੇ ਪ੍ਰਸਾਰਣ ਸਮੇਂ ਵਿੱਚ ਵੀ ਕੋਈ ਬਦਲਾਵ ਨਹੀਂ ਕੀਤਾ ਗਿਆ ਏ ਅਤੇ ਸਮਾਂ, ਮਿਆਦ ਤੇ ਬਾਰੰਬਾਰਤਾ ਸਭ ਪਹਿਲਾਂ ਵਾਂਗ ਹੀ ਨੇ । ਉਨਾਂ ਕਿਹਾ ਕਿ ਬੁਲੇਟਿਨ ਸ਼ਿਫਟ ਕਰਨਾ ਸਿਰਫ ਇਕ ਤਕਨੀਕੀ ਕਦਮ ਏ ਤਾਂ ਜੋ ਵੱਖ ਵੱਖ ਥਾਵਾਂ ਤੇ ਮਨੁੱਖੀ ਸ਼ਕਤੀ ਅਤੇ ਤਕਨੀਕੀ ਸੈੱਟਅਪ ਵਜੋਂ ਮੌਜੂਦ ਸਰੋਤਾਂ ਦੀ ਵਰਤੋਂ ਹੋਰ ਸੁਚੱਜੇ ਢੰਗ ਨਾਲ ਕੀਤੀ ਜਾ ਸਕੇ । ਡਾਕਟਰ ਸਰਬਜੀਤ ਸਿੰਘ ਨੇ ਕਿਹਾ ਕਿ ਖੇਤਰੀ ਸਮਾਚਾਰ ਯੂਨਿਟ ਜਲੰਧਰ ਵਿੱਚ ਖਬਰਾਂ ਸ਼ਿਫਟ ਹੋਣ ਮਗਰੋਂ ਇਸਨੇ ਪੰਜਾਬੀ ਬੁਲੇਟਿਨਾਂ ਦੀ ਪਹੁੰਚ ਵਿੱਚ ਹੋਰ ਵਾਧਾ ਕੀਤਾ ਏ ।