ਕਟਾਰੂਚੱਕ ਨੇ ਘਿਨੌਣਾ ਅਪਰਾਧ ਕੀਤਾ, ਉਸਨੂੰ ਕੈਬਨਿਟ ’ਚ ਰਹਿਣ ਦਾ ਕੋਈ ਨਹੀਂ, ਮੁੱਖ ਮੰਤਰੀ ਕਾਰਵਾਈ ਕਰਨ: ਰਾਜਪਾਲ
ਚੰਡੀਗੜ੍ਹ, 1 ਜੂਨ, 2023:
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਹੈ ਕਿ ਪੰਜਾਬ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਘਿਨੌਣਾ ਅਪਰਾਧ ਕੀਤਾ ਹੈ ਅਤੇ ਉਹਨਾਂ ਨੂੰ ਮੰਤਰੀ ਮੰਡਲ ਵਿਚ ਰਹਿਣ ਦਾ ਕੋਈ ਹੱਕ ਨਹੀਂ ਹੈ ਤੇ ਮੁੱਖ ਮੰਤਰੀ ਨੂੰ ਉਹਨਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ। ਉਹ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਉਹਨਾਂ ਕਿਹਾ ਕਿ ਉਹ ਮੀਡੀਆ ਰਾਹੀਂ ਮੁੱਖ ਮੰਤਰੀ ਨੂੰ ਇਹ ਅਪੀਲ ਕਰਦੇ ਹਨ ਕਿ ਉਹ ਕਟਾਰੂਚੱਕ ਖਿਲਾਫ ਤੁਰੰਤ ਕਾਰਵਾਈ ਕਰਨ ਕਿਉਂਕਿ ਉਹਨਾਂ ਦਾ ਅਪਰਾਧ ਮੁਆਫ ਨਹੀਂ ਕੀਤਾ ਜਾ ਸਕਦਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਕਟਾਰੂਚੱਕ ਨੇ ਘਿਨੌਣਾ ਅਪਰਾਧ ਕੀਤਾ, ਉਸਨੂੰ ਕੈਬਨਿਟ ’ਚ ਰਹਿਣ ਦਾ ਕੋਈ ਨਹੀਂ, ਮੁੱਖ ਮੰਤਰੀ ਕਾਰਵਾਈ ਕਰਨ: ਰਾਜਪਾਲ (ਵੀਡੀਓ ਵੀ ਦੇਖੋ)