ਭਗਤ ਪੂਰਨ ਸਿੰਘ ਦੇ 119ਵੇਂ ਜਨਮ ਦਿਹਾੜੇ ਮੌਕੇ ਪਿੰਗਲਵਾੜਾ ਲਿਖਿ ਪਹੁੰਚੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ
ਗੁਰਪ੍ਰੀਤ ਸਿੰਘ
- ਨੋਬਲ ਪੁਰਸਕਾਰ ਦੇ ਹੱਕਦਾਰ ਸੀ ਭਗਤ ਪੂਰਨ ਸਿੰਘ - ਸਪੀਕਰ ਕੁਲਤਾਰ ਸਿੰਘ ਸੰਧਵਾਂ
- ਸਰਕਾਰ ਵਿੱਚ ਮੰਤਰੀਆਂ ਦੇ ਅਸਤੀਫੇ ਲੈਣਾ ਆਮ ਗਲ ਹੈ ਲੇਕਿਨ ਆਪ ਸਰਕਾਰ ਆਪਣਾ ਵਧੀਆ ਰੋਲ ਪੰਜਾਬ ਵਿੱਚ ਅਦਾ ਕਰ ਰਹੀ ਹੈ - ਸਪੀਕਰ ਕੁਲਤਾਰ ਸਿੰਘ ਸੰਧਵਾਂ
- ਕੁਲਤਾਰ ਸਿੰਘ ਸੰਧਵਾਂ ਦੇ ਨਾਲ ਅੰਮ੍ਰਿਤਸਰ ਦੇ ਦੋ ਵਿਧਾਇਕ ਡਾਕਟਰ ਕੁਵਰਵਿਜੇ ਪ੍ਰਤਾਪ ਸਿੰਘ ਅਤੇ ਜੀਵਨਜੋਤ ਕੌਰ ਵੀ ਹੋਏ ਨਤਮਸਤਕ
ਅੰਮ੍ਰਿਤਸਰ, 4 ਜੂਨ 2023 - ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦਾ 119 ਵਾਂ ਜਨਮ ਦਿਹਾੜਾ ਸੰਸਥਾ ਵੱਲੋਂ ਬਹੁਤ ਵਧੀਆ ਢੰਗ ਨਾਲ ਮਨਾਇਆ ਗਿਆ ਜਿਸ ਵਿੱਚ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਅੰਮ੍ਰਿਤਸਰ ਹਲਕਾ ਪੂਰਬੀ ਤੋਂ ਵਿਧਾਇਕ ਜੀਵਨਜੋਤ ਕੌਰ ਹੋਰ ਕਈ ਮਹਾਨ ਸ਼ਖਸੀਅਤਾਂ ਪਹੁੰਚੀਆਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਪਿੰਗਲਵਾੜਾ ਵਿਚ ਰੱਖੇ ਗਏ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ ਪਿੰਗਲਵਾੜੇ ਦੇ ਸਪੈਸ਼ਲ ਅਤੇ ਦੂਜੇ ਬੱਚਿਆਂ ਵਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਦਵਾਰਾ ਕੀਤਾ ਗਿਆ ਇਸ ਤੋਂ ਬਾਅਦ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
ਭਗਤ ਪੂਰਨ ਸਿੰਘ ਦੇ 119ਵੇਂ ਜਨਮ ਦਿਹਾੜੇ ਮੌਕੇ ਪਿੰਗਲਵਾੜਾ ਪਹੁੰਚੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ (ਵੀਡੀਓ ਵੀ ਦੇਖੋ)
ਇਸ ਤੋਂ ਬਾਅਦ ਸਕੂਲਾਂ ਦੇ ਬੱਚਿਆਂ ਨੇ ਭਗਤ ਜੀ ਦੇ ਮਨੁੱਖਤਾ ਅਤੇ ਵਾਤਾਵਰਣ ਲਈ ਕੀਤੇ ਕਾਰਜਾਂ ਤੇ ਚਾਨਣ ਪਾਇਆ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਗਤ ਪੂਰਨ ਸਿੰਘ ਇੱਕ ਪੂਰਨ ਸਿੱਖ ਸੀ ਅਤੇ ਬਹੁਤ ਵੱਡੀ ਸ਼ਖ਼ਸ਼ੀਅਤ ਹੋਏ ਹਨ ਇਸਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੁਣ ਵੀ ਪਿੰਗਲਵਾੜਾ ਸੰਸਥਾ ਭਗਤ ਪੂਰਨ ਸਿੰਘ ਜੀ ਦੀ ਸੋਚ ਤੇ ਸੇਵਾ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਅੱਜ ਉਹਨਾਂ ਕਿਹਾ ਕਿ ਨੋਬਲ ਪੁਰਸਕਾਰ ਦਾ ਹੱਕਦਾਰ ਭਗਤ ਪੂਰਨ ਸਿੰਘ ਜੀ ਸੀ ਅਤੇ ਉਹਨਾਂ ਨੂੰ ਇਹ ਨੋਬਲ ਪੁਰਸਕਾਰ ਜ਼ਰੂਰ ਮਿਲਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅਗਰ ਪਿੰਗਲਵਾੜਾ ਸੰਸਥਾ ਨੂੰ ਪੰਜਾਬ ਸਰਕਾਰ ਦੀ ਕੋਈ ਸਹਾਇਤਾ ਦੀ ਜ਼ਰੂਰਤ ਹੋਵੇਗੀ ਤੇ ਪੰਜਾਬ ਸਰਕਾਰ ਵੀ ਹਰ ਵਕਤ ਪਿੰਗਲਵਾੜਾ ਸੰਸਥਾ ਦੇ ਨਾਲ ਖੜੀ ਹੈ ਤੇ ਨਾਲ ਹੀ ਇੰਦਰਬੀਰ ਸਿੰਘ ਨਿੱਜਰ ਦੇ ਅਸਤੀਫੇ ਤੇ ਬੋਲਦੇ ਹੋਏ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਰਕਾਰ ਦੇ ਮੰਤਰੀਆਂ ਦੇ ਅਸਤੀਫੇ ਲੈਣਾ ਜਾਂ ਮੰਤਰਾਲੇ ਬਦਲ ਨਾ ਕੋਈ ਵੱਡੀ ਗੱਲ ਨਹੀਂ ਬਲਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣਾ ਕੰਮ ਵਧੀਆ ਤਰੀਕੇ ਨਾਲ ਕਰ ਰਹੀ ਹੈ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਦੀ ਪਈ ਜੱਫੀ ਬਾਰੇ ਸਵਾਲ ਪੁੱਛਣ ਤੇ ਕੁਲਤਾਰ ਸਿੰਘ ਸੰਧਵਾਂ ਨੇ ਹੱਸ ਕੇ ਜਵਾਬ ਦਿੱਤਾ ਅਗਰ ਦੋਵੇਂ ਨੇਤਾ ਆਪਸ ਵਿੱਚ ਮਿਲਦੇ ਹਨ ਤਾਂ ਮੀਡੀਆ ਸਵਾਲ ਚੁੱਕਦੀ ਹੈ ਅਗਰ ਨਹੀਂ ਮਿਲਦੇ ਤਾਂ ਵੀ ਮੀਡੀਆ ਹੀ ਸਵਾਲ ਚੁੱਕਦੀ ਹੈ।