ਐਲਟਰੋਜ਼ ਆਈ ਸੀ ਐਨ ਜੀ ਦੀ ਸ਼ੁਰੂਆਤ ਦੇ ਨਾਲ ਟਾਟਾ ਮੋਟਰਜ਼ ਸੀ ਐਨ ਜੀ ਮਾਰਕੀਟ ਵਿੱਚ ਬਦਲਾਅ ਲਿਆਂਦਾ
- ਪ੍ਰੀਮੀਅਮ ਹੈਚ ਵਿੱਚ ਉੱਨਤ ਵਿਸ਼ੇਸ਼ਤਾਵਾਂ ਹਨ ਅਤੇ ਭਾਰਤ ਦਾ ਪਹਿਲਾ ਟਵਿਨ ਸਿਲੰਡਰ ਸੀ ਐਨ ਜੀ ਤਕਨੀਕ ਦਾ ਇਸਤੇਮਾਲ ਕਰਦਾ ਹੈ ਅਤੇ ਬੂਟ ਸਪੇਸ ਦੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਗਿਆ ਹੈ
ਚੰਡੀਗੜ੍ਹ, 7 ਜੂਨ 2023: ਟਾਟਾ ਮੋਟਰਜ਼, ਜੋ ਕਿ ਭਾਰਤ ਦਾ ਪ੍ਰਮੁੱਖ ਵਾਹਨ ਨਿਰਮਾਤਾ ਹੈ, ਉਸਨੇ ਅੱਜ ਐਲਟਰੋਜ਼ ਆਈ ਸੀ ਐਨ ਜੀ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਭਾਰਤ ਦੀ ਪਹਿਲੀ ਟਵਿਨ ਸਿਲੰਡਰ ਸੀ ਐਨ ਜੀ ਤਕਨੀਕ ਦੀ ਸ਼ੁਰੂਆਤੀ ਕੀਮਤ 7.55 ਲੱਖ ਰੁਪਏ ਹੈ (ਆਲ ਇੰਡੀਆ, ਐਕਸ-ਸ਼ੋ ਰੂਮ)। ਉਸਦੇ ਗਾਹਕ ਦੀਆਂ ਲੋੜਾਂ ਦੀ ਡੂੰਘੀ ਸਮਝ ਦੇ ਨਾਲ, ਟਾਟਾ ਮੋਟਰਜ਼ ਨੇ ਇੰਡਸਟਰੀ ਫਰਸਟ ਸੀ ਐਨ ਜੀ ਤਕਨੀਕ ਨੂੰ ਬਣਾਇਆ ਹੈ, ਜੋ ਕਿ ਐਲਟਰੋਜ਼ ਆਈ ਸੀ ਐਨ ਜੀ ਹੈ, ਜੋ ਕਿ ਬੂਟ ਸਪੇਸ ਦੇ ਨਾਲ ਸਮਝੌਤਾ ਨਹੀਂ ਕਰਦਾ ਹੈ ਅਤੇ ਜਿਸ ਵਿੱਚ ਉੱਤਮ ਵਿਸ਼ੇਸ਼ਤਾਵਾਂ ਹਨ ਜੋ ਕਿ ਇਹ ਯਕੀਨੀ ਬਣਾਉਂਦੀਆਂ ਹਨ ਕਿ ਗਾਹਕ ਆਰਾਮ ਅਤੇ ਪ੍ਰੀਮੀਅਮ ਹੈਚਬੈਕ ਦਾ ਆਨੰਦ ਲੈਂਦੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
ਐਲਟਰੋਜ਼ ਆਈ ਸੀ ਐਨ ਜੀ ਦੀ ਸ਼ੁਰੂਆਤ ਦੇ ਨਾਲ ਟਾਟਾ ਮੋਟਰਜ਼ ਸੀ ਐਨ ਜੀ ਮਾਰਕੀਟ ਵਿੱਚ ਬਦਲਾਅ ਲਿਆਂਦਾ (ਵੀਡੀਓ ਵੀ ਦੇਖੋ)
ਐਲਟਰੋਜ਼ ਆਈ ਸੀ ਐਨ ਜੀ ਦੇ ਵਿੱਚ ਉੱਨਤ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ ਵੋਇਸ - ਅਸਿਸਟਿਡ ਇਲੈਕਟ੍ਰਿਕ ਸਨ ਰੂਫ, ਵਾਇਰ ਲੈਸ ਚਾਰਜਰ ਅਤੇ ਏਅਰ ਪਿਊਰੀਫਾਇਰ। ਟਿਆਗੋ ਅਤੇ ਤਿਗੋਰ ਦੇ ਵਿੱਚ ਆਈ ਸੀ ਐਨ ਜੀ ਦੀ ਸਫਲਤਾ ਤੋਂ ਬਾਅਦ, ਐਲਟਰੋਜ਼ ਆਈ ਸੀ ਐਨ ਜੀ ਨਿੱਜੀ ਖੇਤਰ ਦੇ ਵਿੱਚ ਤੀਜੀ ਸੀ ਐਨ ਜੀ ਪੇਸ਼ਕਸ਼ ਹੈ। ਨੌਜਵਾਨ ਗੱਡੀ ਦੇ ਖ੍ਰੀਦਾਰਾਂ ਦੇ ਲਈ ਸੀ ਐਨ ਜੀ ਨੂੰ ਇੱਕ ਨਵਾਂ ਪ੍ਰਸ੍ਤਾਵ ਬਣਾ ਕੇ, ਕੰਪਨੀ ਨੇ OMG! its CNG (hyperlink) ਮੁਹਿੰਮ ਨੂੰ ਰੋਲ ਆਊਟ ਕੀਤਾ ਹੈ ਤਾਂ ਜੋ ਐਲਟਰੋਜ਼ ਆਈ ਸੀ ਐਨ ਜੀ ਦੀਆਂ ਵਿਸ਼ੇਸ਼ਤਾਵਾਂ ਦਾ ਤਜਰਬਾ ਦਿੱਤਾ ਹੈ।
ਸ਼ੁਰੂਆਤ ਤੇ ਟਿੱਪਣੀ ਕਰਦੇ ਹੋਏ, ਸ਼੍ਰੀ ਸ਼ੈਲੇਸ਼ ਚੰਦਰ, ਮੈਨੇਜਿੰਗ ਡਾਇਰੈਕਟਰ, ਟਾਟਾ ਪੈਸੰਜਰ ਵਹੀਕਲ ਲਿਮਿਟਿਡ ਅਤੇ ਟਾਟਾ ਪੈਸੰਜਰ ਇਲੈਕਟ੍ਰਿਕ ਮੋਬਿਲਿਟੀ ਲਿਮਿਟਿਡ, ਨੇ ਕਿਹਾ, "ਗਾਹਕ ਵੱਧ ਤੋਂ ਵੱਧ ਵੱਖਰੇ ਬਾਲਣ ਵਿਕਲਪ ਚਾਹੁੰਦੇ ਹਨ ਜੋ ਕਿ ਕਿਫਾਇਤੀ ਅਤੇ ਨਾਲ ਹੀ ਵਾਤਾਵਰਨ ਦੇ ਅਨੁਕੂਲ ਹੈ। ਇੱਕ ਬਾਲਣ ਵਜੋਂ ਸੀ ਐਨ ਜੀ ਵਿਆਪਕ ਤੌਰ ਤੇ ਮੌਜੂਦ ਹੈ ਅਤੇ ਪਹੁੰਚ ਯੋਗ ਹੈ ਅਤੇ ਇਸਨੂੰ ਕਾਫੀ ਲੋਕਾਂ ਨੇ ਸਵੀਕਾਰ ਕੀਤਾ ਹੈ। ਹਾਲਾਂਕਿ, ਇੱਕ ਸੀ ਐਨ ਜੀ ਨੂੰ ਅਪਨਾਉਣ ਦਾ ਮਤਲਬ ਹੈ ਕਿ ਇੱਛੁਕ ਵਿਸ਼ੇਸ਼ਤਾਵਾਂ ਦੇ ਨਾਲ ਸਮਝੌਤਾ ਕਰਨਾ ਅਤੇ ਮੁੱਖ ਤੌਰ ਤੇ ਬੂਟ ਸਪੇਸ ਨੂੰ ਛੱਡ ਦੇਣਾ। ਜਨਵਰੀ 2022 ਦੇ ਵਿੱਚ, ਅਸੀਂ ਪਹਿਲੇ ਸਮਝੌਤੇ ਨੂੰ ਸੰਬੋਧਿਤ ਕੀਤਾ ਜੋ ਕਿ ਟਿਆਗੋ ਅਤੇ ਤਿਗੋਰ ਦੇ ਵਿੱਚ ਉੱਨਤ ਆਈ ਸੀ ਐਨ ਜੀ ਤਕਨੀਕ ਨੂੰ ਸ਼ੁਰੂ ਕਰਕੇ ਹੋਇਆ ਸੀ, ਜੋ ਕਿ ਉੱਤਮ ਪ੍ਰਦਰਸ਼ਨ ਅਤੇ ਮੁੱਖ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਦਾ ਹੈ। ਅੱਜ, ਅਸੀਂ ਐਲਟਰੋਜ਼ ਆਈ ਸੀ ਐਨ ਜੀ ਦੀ ਸ਼ੁਰੂਆਤ ਕਰਕੇ ਖੁਸ਼ ਹਾਂ, ਜੋ ਕਿ ਇੰਡਸਟਰੀ ਫਰਸਟ ਪੇਸ਼ਕਸ਼ ਹੈ ਜੋ ਕਿ ਬੂਟ ਸਪੇਸ ਤੇ ਮੁੱਖ ਚਿੰਤਾ ਨੂੰ ਸੰਬੋਧਿਤ ਕਰਕੇ ਸੀ ਐਨ ਜੀ ਮਾਰਕੀਟ ਨੂੰ ਮੁੜ ਪਰਿਭਾਸ਼ਿਤ ਕਰੇਗਾ।“
"ਐਲਟਰੋਜ਼ ਆਈ ਸੀ ਐਨ ਜੀ ਗਾਹਕ ਦੀ ਲੋੜ ਸੰਬੰਧੀ ਅਤੇ ਸਾਡੇ ਇੰਜੀਨੀਅਰਿੰਗ ਪਹਿਲੂ ਬਾਰੇ ਸਾਡੀ ਡੂੰਘੀ ਸਮਝ ਦਾ ਸਬੂਤ ਹੈ।ਟਵਿਨ ਸਿਲੰਡਰ ਸੀ ਐਨ ਜੀ ਤਕਨੀਕ ਅਤੇ ਉੱਨਤ ਵਿਸ਼ੇਸ਼ਤਾਵਾਂ ਦੇ ਪਹਿਲੂ ਦੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਹੋਰ ਨਿੱਜੀ ਖੇਤਰ ਦੇ ਖਰੀਦਾਰ ਇਸਨੂੰ ਪਸੰਦ ਕਰਦੇ ਹਨ ਅਤੇ ਇਸ ਵਿਕਲਪ ਨੂੰ ਚੁਣਦੇ ਹਨ। ਸਾਡੀ ਮਲਟੀ ਪਾਵਰ ਟਰੇਨ ਰਣਨੀਤੀ ਦੇ ਨਾਲ, ਐਲਟਰੋਜ਼ ਪੋਰਟਫੋਲੀਓ ਅੱਜ ਪੈਟਰੋਲ, ਡੀਜ਼ਲ, ਆਈ ਟਰਬੋ ਅਤੇ ਆਈ ਸੀ ਐਨ ਜੀ ਨੂੰ ਪੇਸ਼ ਕਰਦਾ ਹੈ ਅਤੇ ਅਸੀਂ ਗਾਹਕਾਂ ਨੂੰ ਚੁਨਣ ਲਈ ਵਿਕਲਪ ਦੇ ਰਹੇ ਹਾਂ। ਐਲਟਰੋਜ਼ ਆਈ ਸੀ ਐਨ ਜੀ ਸਾਡੀ ਵਿਆਪਕ ਨਿਊ ਫਾਰਐਵਰ ਸ਼੍ਰੇਣੀ ਨੂੰ ਚਾਰ ਚੰਨ ਲਾਏਗਾ ਅਤੇ ਪੈਸੰਜਰ ਗੱਡੀਆਂ ਦੇ ਵਿੱਚ ਸਾਡੇ ਵਿਕਾਸ ਦੀ ਗਤੀ ਨੂੰ ਕਾਇਮ ਰੱਖਣਾ ਜਾਰੀ ਰੱਖੇਗਾ।
ਐਲਟਰੋਜ਼ ਆਈ ਸੀ ਐਨ ਜੀ ਦੇ ਛੇ ਵੇਰੀਏਂਟ ਹਨ, XE, XM+, XM+(S), XZ, XZ+(S) ਅਤੇ XZ+O(S), ਅਤੇ ਇਸਦੇ ਚਾਰ ਰੰਗਾਂ ਦੇ ਵਿਕਲਪ ਹਨ, ਓਪੇਰਾ ਬਲੂ, ਡਾਊਨਟਾਊਨ ਰੇਡ, ਆਰਕੇਡ ਗਰੇ ਅਤੇ ਐਵੇਨਿਊ ਵਾਈਟ। ਐਲਟਰੋਜ਼ ਆਈ ਸੀ ਐਨ ਜੀ ਕੁੱਲ ਮਲਕੀਅਤ ਦੀ ਲਾਗਤ ਨੂੰ ਘਟਾਉਂਦਾ ਹੈ ਅਤੇ 3 ਸਾਲਾਂ / 100000 ਦੀ ਮਾਣਕ ਵਾਰੰਟੀ ਦਿੰਦਾ ਹੈ।
ਐਲਟਰੋਜ਼ ਆਈ ਸੀ ਐਨ ਜੀ ਦੇ ਬਾਰੇ
ਹਾਏ ਰੱਬਾ! ਇਹ ਸੁਰੱਖਿਅਤ ਹੈ
ਐਲਟਰੋਜ਼ ਪੋਰਟਫੋਲੀਓ ਏ ਐਲ ਐਫ ਏ (ਉੱਤਮ, ਹਲਕਾ, ਲਚਕਦਾਰ ਅਤੇ ਉੱਨਤ) ਆਰਕੀਟੈਕਚਰ ਪਲੇਟਫਾਰਮ 'ਤੇ ਬਣਾਇਆ ਗਿਆ ਹੈ।
ਅਤਿ-ਉੱਚ ਤਾਕਤ ਵਾਲੇ ਸਟੀਲ ਅਤੇ ਮਜਬੂਤ ਭੌਤਿਕ ਬਣਤਰ ਦੀ ਵਰਤੋਂ ਕਾਰ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ ਅਤੇ ਇਸਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ।
ਅਲਟਰੋਜ਼ ਆਈ ਸੀ ਐਨ ਜੀ ਵਿੱਚ ਸੁਰੱਖਿਆ ਮਾਈਕ੍ਰੋ-ਸਵਿੱਚ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਸੰਬੰਧਿਤ ਹੈ ਤਾਂ ਜੋ ਕਾਰ ਨੂੰ ਤੇਲ ਭਰਨ ਦੇ ਸਮੇਂ ਬੰਦ ਰੱਖਿਆ ਜਾ ਸਕੇ।
ਥਰਮਲ ਇੰਸੀਡੈਂਟ ਸੁਰੱਖਿਆ ਇੰਜਣ ਨੂੰ ਸੀ ਐਨ ਜੀ ਸਪਲਾਈ ਨੂੰ ਕੱਟ ਦਿੰਦੀ ਹੈ ਅਤੇ ਸੁਰੱਖਿਆ ਦੇ ਮਾਪ ਵਜੋਂ ਵਾਯੂਮੰਡਲ ਵਿੱਚ ਗੈਸ ਛੱਡਦੀ ਹੈ।
ਸਮਾਨ ਖੇਤਰ ਦੇ ਹੇਠਾਂ ਸਥਿਤ ਦੋ ਸਿਲੰਡਰ ਸਭ ਤੋਂ ਸੁਰੱਖਿਅਤ ਹੱਲ ਪੇਸ਼ ਕਰਦੇ ਹਨ ਕਿਉਂਕਿ ਵਾਲਵ ਅਤੇ ਪਾਈਪਾਂ ਨੂੰ ਲੋਡ ਫਲੋਰ ਦੇ ਹੇਠਾਂ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਸੰਭਾਵੀ ਨੁਕਸਾਨ ਦੇ ਜੋਖਮ ਨੂੰ ਘੱਟ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸੀ ਐਨ ਜੀ ਟੈਂਕਾਂ ਲਈ ਵਿਸਤ੍ਰਿਤ ਰੀਅਰ ਬਾਡੀ ਸਟ੍ਰਕਚਰ ਅਤੇ 6 ਪੁਆਇੰਟ ਮਾਊਂਟਿੰਗ ਸਿਸਟਮ ਐਲਟਰੋਜ਼ ਆਈ ਸੀ ਐਨ ਜੀ ਲਈ ਵਾਧੂ ਰੀਅਰ ਕਰੈਸ਼ ਸੁਰੱਖਿਆ ਪ੍ਰਦਾਨ ਕਰਦਾ ਹੈ।
ਹਾਏ ਰੱਬਾ! ਇਹ ਪ੍ਰਭਾਵਸ਼ਾਲੀ ਹੈ!
ਐਲਟਰੋਜ਼ ਆਈ ਸੀ ਐਨ ਜੀ ਦੇ ਵਿੱਚ ਨਵੀਆਂ ਵਿਸ਼ੇਸ਼ਤਾਵਾਂ ਦਾ ਸੰਯੋਜਨ ਹੈ ਜਿਵੇਂ ਕਿ ਵੌਇਸ-ਸਹਾਇਕ ਇਲੈਕਟ੍ਰਿਕ ਸਨਰੂਫ, ਵਾਇਰਲੈੱਸ ਚਾਰਜਰ ਅਤੇ ਏਅਰ ਪਿਊਰੀਫਾਇਰ।
ਇਸ ਵਿੱਚ ਬਹੁਤ ਸਾਰੀਆਂ ਪ੍ਰੀਮੀਅਮ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ ਪ੍ਰੋਜੈਕਟਰ ਹੈੱਡਲੈਂਪਸ, ਐਲ ਈ ਡੀ ਈ ਆਰ ਐਲ, R16 ਡਾਇਮੰਡ ਕੱਟ ਅਲੌਏ ਵ੍ਹੀਲਜ਼, ਐਂਡਰਾਇਡ ਆਟੋ™ ਅਤੇ ਐਪਲ ਕਾਰ ਪਲੇ™ ਕਨੈਕਟੀਵਿਟੀ ਦੇ ਨਾਲ ਹਰਮਨ ਦੁਆਰਾ ਇੱਕ 8-ਸਪੀਕਰ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਪ੍ਰੀਮੀਅਮ ਲੇਥਰੇਟ ਸੀਟਾਂ, ਫੁਲੀ ਆਟੋਮੈਟਿਕ ਕਲਾਈਮੇਟ ਕੰਟਰੋਲ, ਰੀਅਰ ਏਸੀ ਵੈਂਟਸ, ਹਾਈਟ ਐਡਜਸਟੇਬਲ ਡਰਾਈਵਰ ਸੀਟ ਅਤੇ ਆਦਿ।
ਇਸ ਦੇ ਨਾਲ ਹੀ, ਟਵਿਨ ਸਿਲੰਡਰਾਂ ਦੀ ਸਮਾਰਟ ਪਲੇਸਮੈਂਟ ਸੈਂਟਰ ਆਫ ਗ੍ਰੈਵਿਟੀ ਨੂੰ ਘਟਾਉਂਦੀ ਹੈ ਜੋ ਵਧੇਰੇ ਪਲਾਂਟਡ ਡਰਾਈਵਾਂ ਨੂੰ ਯਕੀਨੀ ਬਣਾਉਂਦਾ ਹੈ
ਹਾਏ ਰੱਬਾ! ਇਹ ਸਮਝਦਾਰ ਲੋਕਾਂ ਦੀ ਚੋਣ ਹੈ
ਲਗੇਜ ਏਰੀਆ ਦੇ ਥੱਲੇ ਟਵਿਨ ਸਿਲੰਡਰਾਂ ਦੀ ਸਮਾਰਟ ਪਲੇਸਮੈਂਟ ਆਈ ਸੀ ਈ ਕਾਰਾਂ ਦੇ ਸਮਾਨ ਬੂਟ ਸਪੇਸ ਨੂੰ ਯਕੀਨੀ ਬਣਾਉਂਦੀ ਹੈ। ਐਲਟਰੋਜ਼ ਆਈ ਸੀ ਐਨ ਜੀ ਦੇ ਵਿੱਚ ਫਸਟ ਇਨ ਇੰਡਸਟਰੀ ਐਡਵਾਂਸਡ ਸਿੰਗਲ ਈ ਸੀ ਯੂ ਹੈ ਅਤੇ ਇਸ ਵਿੱਚ ਸੀ ਐਨ ਜੀ ਮੋਡ ਵਿੱਚ ਡਾਇਰੈਕਟ ਸਟਾਰਟ ਦੀ ਵਿਸ਼ੇਸ਼ਤਾ ਹੈ।
ਸਿੰਗਲ ਈ ਸੀ ਯੂ ਪੈਟਰੋਲ ਅਤੇ ਸੀਐਨ ਜੀ ਮੋਡਾਂ ਵਿਚਕਾਰ ਅਸਾਨੀ ਅਤੇ ਝਟਕੇ ਤੋਂ ਮੁਕਤ ਸ਼ਿਫਟਿੰਗ ਨੂੰ ਯਕੀਨੀ ਬਣਾਉਂਦਾ ਹੈ।
ਸੀ ਐਨ ਜੀ ਮੋਡ ਵਿੱਚ ਡਾਇਰੈਕਟ ਸਟਾਰਟ ਨਾਲ ਗਾਹਕਾਂ ਨੂੰ ਡਰਾਈਵ ਦੇ ਦੌਰਾਨ ਸੀ ਐਨ ਜੀ ਮੋਡ ਵਿੱਚ ਸਵਿਚ ਕਰਨ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਹਾਏ ਰੱਬਾ! ਇਹ ਸ਼ਕਤੀਸ਼ਾਲੀ ਹੈ!
ਐਲਟਰੋਜ਼ ਆਈ ਸੀ ਐਨ ਜੀ ਸ਼ਕਤੀਸ਼ਾਲੀ 1.2L ਰੇਵੋਟ੍ਰੋਨ ਇੰਜਣ ਦੇ ਨਾਲ ਸ਼ਾਨਦਾਰ ਪ੍ਰਦਰਸ਼ਨ ਦਿੰਦੀ ਹੈ।
ਉੱਨਤ ਆਈ ਸੀ ਐਨ ਜੀ ਤਕਨਾਲੋਜੀ 73.5 PS @ 6000 rpm ਦੀ ਪਾਵਰ ਅਤੇ 103 Nm @ 3500 rpm ਦਾ ਟਾਰਕ ਪ੍ਰਦਾਨ ਕਰਕੇ ਇੱਕ ਬੇਮਿਸਾਲ ਪ੍ਰਦਰਸ਼ਨ ਦਿੰਦੀ ਹੈ।
ਐਲਟਰੋਜ਼ ਆਈ ਸੀ ਐਨ ਜੀ ਦੇ ਬਾਰੇ ਹੋਰ ਜਾਣਨ ਲਈ, ਕਿਰਪਾ ਕਰਕੇ ਪ੍ਰੋਡਕਟ ਨੋਟ ਵੇਖੋ ਜਾਂ https://cars.tatamotors.com/cars/altroz/icng ਤੇ ਜਾਓ