ਗ੍ਰਿਫਤਾਰੀ ਦਾ ਵੀ ਖ਼ਦਸ਼ਾ, ਕਤਲ ਦਾ ਵੀ ਖ਼ਦਸ਼ਾ ਜ਼ਾਹਿਰ ਕੀਤਾ ਲੱਖੇ ਸਿਧਾਣੇ ਨੇ (ਵੀਡੀਓ ਵੀ ਦੇਖੋ)
ਭਗਵੰਤ ਸਰਕਾਰ ਤੇ ਲਾਇਆ ਧੱਕੇਸ਼ਾਹੀ ਦਾ ਦੋਸ਼
ਲੋਕਾਂ ਨੂੰ ਵਿਰੋਧ ਕਰਨ ਦਾ ਦਿੱਤਾ ਸੱਦਾ
ਰਵੀ ਜੱਖੂ
ਚੰਡੀਗੜ੍ਹ, 11 ਜੂਨ 2023- ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਲੱਖਾ ਸਿਧਾਣਾ ਨੇ ਖ਼ਦਸ਼ਾ ਪ੍ਰਗਟਾਇਆ ਕਿ, ਉਹਨੂੰ ਜਾਨ ਤੋਂ ਮਾਰਿਆ ਜਾ ਸਕਦਾ ਹੈ। ਲੱਖੇ ਨੇ ਭਗਵੰਤ ਸਰਕਾਰ ਤੇ ਦੋਸ਼ ਲਗਾਇਆ ਕਿ, ਪੰਜਾਬ ਸਰਕਾਰ ਵਾਰ ਵਾਰ ਪੁਰਾਣੇ ਪਰਚੇ ਜਿਹੜੇ ਪੁਲਸ ਵਲੋਂ ਕੈਂਸਲ ਰਿਪੋਰਟ ਕਰ ਖਤਮ ਕਰਨ ਲਈ ਕਚਹਿਰੀ ਵਿਚ ਦਾਖਲ ਕੀਤੇ ਜਾ ਚੁੱਕੇ ਸਨ ਉਹ ਵੀ ਦੁਬਾਰਾ ਖੋਲ੍ਹਿਆ ਜਾ ਰਿਹਾ ਹੈ। ਲੱਖੇ ਨੇ ਤਿੰਨ ਪਰਚਿਆਂ ਦਾ ਵੇਰਵਾ ਦਿੰਦੇ ਹੋਏ ਦੋਸ਼ ਲਗਾਇਆ ਕਿ, ਸਰਕਾਰ ਦਾ ਮਕਸਦ ਉਹਨਾਂ ਦੀ ਅਵਾਜ਼ ਨੂੰ ਬੰਦ ਕਰਾਉਣ ਦਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
ਵੀਡੀਓ: Lakha Sidhana ਨੇ ਲਾਏ ਦੋਸ਼-ਮੇਰੇ ਖਤਮ ਹੋਏ ਕੇਸ ਖੋਲ੍ਹੇ ਗਏ ਨੇ ...
ਲੱਖੇ ਨੇ ਦੋਸ਼ ਲਗਾਉਂਦੇ ਹੋਏ ਖ਼ਦਸ਼ਾ ਪ੍ਰਗਟਾਇਆ ਕਿ, ਅਗਰ ਉਹ ਅੱਗੇ ਵੀ ਪੰਜਾਬ ਅਤੇ ਪੰਜਾਬੀਅਤ ਦੇ ਹੱਕ ਵਿੱਚ ਬੋਲਦੇ ਰਹੇ ਅਤੇ ਮੌਜੂਦਾ ਸਰਕਾਰ ਦੇ ਗ਼ਲਤ ਕਾਰਨਾਮਿਆਂ ਨੂੰ ਨੰਗੇ ਕਰ ਪੰਜਾਬੀਆਂ ਅੱਗੇ ਲੈਕੇ ਆਉਂਦੇ ਰਹੇ ਤਾਂ, ਹੋ ਸਕਦਾ ਸਰਕਾਰ ਉਹਨਾਂ ਨੂੰ ਕਿਸੇ ਝੂਠੇ ਪਰਚੇ ਤਹਿਤ ਗ੍ਰਿਫਤਾਰ ਕਰ ਹਿਰਾਸਤ ਦੌਰਾਨ ਉਹਦਾ ਕਤਲ ਕਰਵਾ ਦੇਵੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
ਵੀਡੀਓ: Amitoj Mann ਨੇ Bhagwant Mann ਨੂੰ ਦਿੱਤਾ ਉਲਾਭਾ ਨਾਲੇ ਦਿੱਤੀ ਸਲਾਹ
ਲੱਖਾ ਸਿਧਾਣਾ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਡਰ ਤੇ ਖੌਫ ਦਾ ਮਹੌਲ ਸਿਰਜਿਆ ਜਾ ਰਿਹਾ ਹੈ। ਪ੍ਰੈਸ ਅਤੇ ਮੀਡਿਆ ਦੀ ਢਰਾ ਧਮਕਾ ਕੇ ਅਵਾਜ਼ ਬੰਦ ਕੀਤੀ ਜਾ ਚੁੱਕੀ ਹੈ। ਸਰਕਾਰ ਸਮੂਹ ਪੰਜਾਬੀਆਂ ਤੇ ਮਨੋ ਵਿਗਿਆਨਕ ਹਮਲੇ ਕਰ ਰਹੀ ਹੈ। ਇਸ ਮੌਕੇ ਅਮਿਤੋਜ ਮਾਨ, ਅਜੇਪਾਲ ਸਿੰਘ ਬਰਾੜ ਅਤੇ ਹੋਰਨਾ ਨੇ ਆਵਦੇ ਵਿਚਾਰ ਸਾਂਝੇ ਕੀਤੇ ਅਤੇ ਭਗਵੰਤ ਮਾਨ ਨੂੰ ਆਵਦਾ ਰਾਜ ਧਰਮ ਨੀਭਾਉਣ ਦੀ ਅਪੀਲ ਕੀਤੀ। ਮਾਨ ਨੂੰ ਇਹ ਡਰ ਅਤੇ ਖੌਫ ਦਾ ਮਹੌਲ ਖਤਮ ਕਰਨ ਲਈ ਕਿਹਾ।