ਵੀਡੀਓ: Daddu Majra ਵਿੱਚ ਬਣ ਰਹੇ Garbage Processing Plant ਬਾਰੇ ਕੀ ਬੋਲੇ Malwinder Kang ਸੁਣੋ
ਚੰਡੀਗੜ੍ਹ, 14 ਜੂਨ 2023 - ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
ਵੀਡੀਓ: Daddu Majra ਵਿੱਚ ਬਣ ਰਹੇ Garbage Processing Plant ਬਾਰੇ ਕੀ ਬੋਲੇ Malwinder Kang ਸੁਣੋ
- ਕਾਂਗਰਸ ਅਤੇ ਭਾਜਪਾ ਨੇ ਡੱਡੂ ਮਾਜਰਾ ਵਿਖੇ ਕੂੜੇ ਦੇ ਢੇਰ ਨੂੰ ਕੁਰੱਪਸ਼ਨ ਦੇ ਢੇਰ ਵਿੱਚ ਬਦਲਿਆ, ਕੀਤਾ ਕਰੋੜਾਂ ਦਾ ਭ੍ਰਿਸ਼ਟਾਚਾਰ- ਮਲਵਿੰਦਰ ਕੰਗ
- ਕੂੜੇ ਦਾ ਢੇਰ ਖਤਰਨਾਕ ਪੱਧਰ ਤੱਕ ਫ਼ੈਲਿਆ, ਪਰ ਭਾਜਪਾ ਅਤੇ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਦਾ ਮਕਸਦ ਇਸਦਾ ਹੱਲ ਕਰਨਾ ਨਹੀਂ ਬਲਕਿ ਇਸਤੋਂ ਮੁਨਾਫ਼ਾ ਕਮਾਉਣਾ- ਕੰਗ
ਚੰਡੀਗੜ੍ਹ ਵਾਸੀਆਂ ਦੀ ਸਿਹਤ ਲਈ ਲੜ੍ਹ ਰਹੇ ‘ਆਪ ਕੌਂਸਲਰਾਂ ਨੂੰ ਭਾਜਪਾ ਸਾਂਸਦ ਕਿਰਨ ਖੇਰ ਨੇ ਕੱਢੀਆਂ ਗਾਲ੍ਹਾਂ, ਕੌਂਸਲਰ ਜਸਵੀਰ ਸਿੰਘ ਲਾਡੀ ਦੇ ਗੁਰਸਿੱਖ ਸਰੂਪ ਉੱਪਰ ਕੀਤੀਆਂ ਭੱਦੀਆਂ ਟਿੱਪਣੀਆਂ- ਕੰਗ
ਚੰਡੀਗੜ੍ਹ, 14 ਮਈ 2023 - ਡੱਡੂ ਮਾਜਰਾ ਵਿਖੇ ਸਥਿਤ ਕੂੜੇ ਦਾ ਢੇਰ ਅੱਜ ਖਤਰਨਾਕ ਪੱਧਰ ਤੱਕ ਫ਼ੈਲ ਚੁੱਕਾ ਹੈ। ਇਸਦੇ ਆਸ-ਪਾਸ ਰਹਿਣ ਵਾਲੇ ਲੋਕ ਲਗਾਤਾਰ ਇਸਦੀ ਵਜ੍ਹਾ ਕਾਰਨ ਚਮੜੀ ਅਤੇ ਸਾਹ ਦੇ ਰੋਗਾਂ ਸਮੇਤ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੀ ਲਪੇਟ ਵਿੱਚ ਆ ਰਹੇ ਹਨ। ਪਰ ਪਿਛਲੇ 17 ਸਾਲਾਂ ਤੋਂ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਬਣਾਉਣ ਵਾਲੀਆਂ ਪਾਰਟੀਆਂ ਭਾਜਪਾ ਅਤੇ ਕਾਂਗਰਸ ਨੇ ਇਸ ਗੰਭੀਰ ਮਸਲੇ ਵੱਲ ਕੋਈ ਧਿਆਨ ਨਹੀਂ ਦਿੱਤਾ ਸਗੋਂ ਵਾਰ-ਵਾਰ ਕੂੜੇ ਦਾ ਢੇਰ ਚੁਕਵਾਉਣ ਦੇ ਨਾਮ ‘ਤੇ ਆਪਣੀਆਂ ਮਨਪਸੰਦ ਕੰਪਨੀਆਂ ਨੂੰ ਠੇਕਾ ਦੇ ਕੇ ਕਰੋੜਾਂ ਰੁਪਏ ਦਾ ਘਪਲਾ ਕੀਤਾ। ਚੰਡੀਗੜ ਦੇ ਮੌਜੂਦਾ ਭਾਜਪਾ ਮੇਅਰ ਅਤੇ ਪ੍ਰਸ਼ਾਸ਼ਕ ਵੱਲੋਂ ਇੱਕ ਵਾਰ ਫ਼ਿਰ ਭਾਜਪਾਈ ਪਿੱਠਭੂਮੀ ਵਾਲੀ ਨਾਗਪੁਰ ਦੀ ‘ਨੀਰੀ ‘ਕੰਪਨੀ ਨੂੰ ਨਵਾਂ ਠੇਕਾ ਦੇ ਕੇ ਕੁਰੱਪਸ਼ਨ ਦੀ ਕਾਰਵਾਈ ਦੁਹਰਾਈ ਜਾ ਰਹੀ ਹੈ।
ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਵਿਖੇ ਸਥਿਤ ਮੁੱਖ ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ‘ਆਪ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਡੱਡੂ ਮਾਜਰਾ ਡੰਮਪਿੰਗ ਗਰਾਊਂਡ ਵਿਖੇ ਫ਼ੈਲੇ ਕੂੜੇ ਦੇ ਵਿਸ਼ਾਲ ਢੇਰ ਨੂੰ ਚੁਕਵਾਉਣ ਦੇ ਨਾਮ 'ਤੇ ਹੋਏ ਭ੍ਰਿਸ਼ਟਾਚਾਰ ਨੂੰ ਉਜਾਗਰ ਕੀਤਾ। ਕੰਗ ਨੇ ਦੱਸਿਆ ਕਿ ਕਿਵੇਂ ਪਿਛਲੇ 17 ਸਾਲਾਂ ਤੋਂ ਚੰਡੀਗੜ੍ਹ ਮੇਅਰ ਦੀ ਕੁਰਸੀ 'ਤੇ ਕਾਬਜ਼ ਹੁੰਦੀ ਆ ਰਹੀ ਕਾਂਗਰਸ ਅਤੇ ਭਾਜਪਾ ਵੱਲੋਂ ਇਸ ਕੂੜੇ ਦੇ ਢੇਰ ਨੂੰ ਕੁਰੱਪਸ਼ਨ ਦੇ ਅੱਡੇ ਵਿੱਚ ਤਬਦੀਲ ਕਰਦਿਆਂ ਲੋਕਾਂ ਦੇ ਕਰੋੜਾਂ ਰੁਪਏ ਡਕਾਰ ਲਏ ਗਏ।
ਆਪਣੇ ਸੰਬੋਧਨ ਵਿੱਚ ਮਲਵਿੰਦਰ ਕੰਗ ਨੇ ਕਿਹਾ ਕਿ ਡੱਡੂ ਮਾਜਰਾ ਡੰਮਪਿੰਗ ਗਰਾਊਂਡ ਜਿੱਥੇ ਸਿਟੀ ਬਿਊਟੀਫੁੱਲ ਦੇ ਮੱਥੇ 'ਤੇ ਕਲੰਕ ਹੈ, ਉੱਥੇ ਇਸਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਚਮੜੀ ਅਤੇ ਸਾਹ ਦੀਆਂ ਗੰਭੀਰ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਖ਼ਤਰਨਾਕ ਪੱਧਰ ਤੱਕ ਫ਼ੈਲ ਚੁੱਕੇ ਇਸ ਕੂੜੇ ਦੇ ਢੇਰ ਕਾਰਨ ਜਿੱਥੇ ਇਲਾਕੇ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ, ਉੱਥੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਵੀ ਫ਼ੈਲ ਰਹੀ ਹੈ।
ਕਾਂਗਰਸ-ਭਾਜਪਾ ਨੂੰ ਕਰੜੇ ਹੱਥੀ ਲੈਂਦਿਆਂ ਕੰਗ ਨੇ ਦੱਸਿਆ ਕਿ ਕਿਵੇਂ ਇਸ ਗੰਭੀਰ ਮਾਮਲੇ 'ਤੇ ਦੋਵੇਂ ਇੱਕ ਦੂਜੇ ਉੱਪਰ ਦੋਸ਼ ਲਾਉਣ ਦੀ ਖੇਡ ਖੇਡਦਿਆਂ ਚੰਡੀਗੜ੍ਹ ਵਾਸੀਆਂ ਨੂੰ ਬੁੱਧੂ ਬਣਾਉਂਦੇ ਰਹੇ। ਹੁਣ ਫ਼ਿਰ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਇੱਕ ਵਾਰ ਫ਼ਿਰ ਭਾਜਪਾਈ ਪਿੱਠਭੂਮੀ ਵਾਲੀ ਨਾਗਪੁਰ ਦੀ 'ਨੀਰੀ' ਕੰਪਨੀ ਨੂੰ ਇਸਦਾ ਠੇਕਾ ਦਿੱਤੇ ਜਾਣ ਦੇ ਚੰਡੀਗੜ੍ਹ ਨਿਗਮ ਦੇ ਤਾਨਾਸ਼ਾਹੀ ਫ਼ੈਸਲੇ ਨੂੰ ਲਾਗੂ ਕਰਵਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ। ਇਸ ਵਿੱਚ ਚੰਡੀਗੜ੍ਹ ਤੋਂ ਭਾਜਪਾ ਸਾਂਸਦ ਕਿਰਨ ਖੇਰ ਵੀ ਸ਼ਾਮਿਲ ਹੈ।
ਮਲਵਿੰਦਰ ਕੰਗ ਨੇ ਬੀਤੇ ਦਿਨੀਂ ਸਦਨ ਵਿੱਚ ਕਿਰਨ ਖ਼ੇਰ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਪਾਸ ਕੀਤੇ ਜਾ ਰਹੇ ਮਤੇ ਦਾ ਵਿਰੋਧ ਕਰ ਰਹੇ 'ਆਪ ਕੌਂਸਲਰਾਂ ਲਈ ਭੱਦੀ ਸ਼ਬਦਾਵਲੀ ਵਰਤਣ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਇਹ ਚੰਡੀਗੜ੍ਹ ਵਾਸੀਆਂ ਦੀ ਤ੍ਰਾਸਦੀ ਹੈ ਕਿ ਉਨ੍ਹਾਂ ਨੇ ਤਾਂ ਇਸ ਵਾਰ 'ਆਪ ਦੇ 14 ਕੌਂਸਲਰਾਂ ਨੂੰ ਅਗਵਾਈ ਲਈ ਚੁਣਿਆ ਪਰ ਭਾਜਪਾ ਨੇ ਸਾਮ-ਦਾਮ-ਦੰਡ-ਭੇਦ ਵਰਤਕੇ ਲੋਕਾਂ ਨਾਲ ਧੋਖਾ ਕੀਤਾ।
ਮਲਵਿੰਦਰ ਕੰਗ ਨੇ ਜ਼ੋਰ ਦੇ ਕੇ ਕਿਹਾ ਲੋਕਾਂ ਲਈ ਬਿਮਾਰੀਆਂ ਦਾ ਘਰ ਬਣ ਰਹੇ ਡੱਡੂ ਮਾਜਰਾ ਡੰਮਪਿੰਗ ਗਰਾਊਂਡ ਵਿਖੇ ਫ਼ੈਲ ਰਹੇ ਕੂੜੇ ਦੇ ਢੇਰ ਨੂੰ ਚੁਕਵਾਉਣਾ ਜ਼ਰੂਰੀ ਹੈ। ਇਸ ਲਈ ਕੰਪਨੀ ਨੂੰ ਠੇਕਾ ਦੇਣ ਦੀ ਕਵਾਇਦ ਪੂਰੀ ਪਾਰਦਰਸ਼ਤਾ ਅਤੇ ਸਦਨ ਵਿੱਚ ਵੋਟਿੰਗ ਨਾਲ ਹੋਣੀ ਚਾਹੀਦੀ ਹੈ। ਇਸ ਲਈ ਚੰਡੀਗੜ੍ਹ 'ਆਪ ਇਹ ਮੰਗ ਕਰਦੀ ਹੈ ਕਿ ਨਗਰ ਨਿਗਮ ਸਦਨ ਦਾ ਇੱਕ ਸਪੈਸ਼ਲ ਸ਼ੈਸ਼ਨ ਬੁਲਾਇਆ ਜਾਵੇ ਤਾਂ ਜੋ ਸਮੂਹ ਕੌਂਸਲਰਾਂ ਦੀ ਹਾਜ਼ਰੀ ਵਿੱਚ ਚੰਡੀਗੜ੍ਹ ਲਈ ਮੁਸੀਬਤ ਬਣੇ ਇਸ ਮਸਲੇ ਦਾ ਸਸਤਾ ਅਤੇ ਢੁੱਕਵਾਂ ਹੱਲ ਲੱਭਿਆ ਜਾ ਸਕੇ। ਇਸ ਮੌਕੇ ਮਲਵਿੰਦਰ ਕੰਗ ਦੇ ਨਾਲ ਚੰਡੀਗੜ੍ਹ ਦੇ ਕੌਂਸਲਰਾਂ ਸਮੇਤ ਸੀਨੀਅਰ ਲੀਡਰ ਪ੍ਰਦੀਪ ਛਾਬੜਾ ਅਤੇ ਪ੍ਰੇਮ ਗਰਗ ਵੀ ਹਾਜ਼ਿਰ ਸਨ।