Glucon-D ਨੇ ਫੜਾਈ ਡਾਕੂ ਸੁੰਦਰੀ!
ਲੁਧਿਆਣਾ, 18 ਜੂਨ 2023- Glucon d ਗੇਮ ਪਲਾਨ ਦੇ ਤਹਿਤ ਆਖ਼ਰਕਾਰ ਲੁਧਿਆਣਾ ਲੁੱਟ ਕਾਂਡ ਦੀ ਮਾਸਟਰ ਮਾਈਂਡ ਡਾਕੂ ਸੁੰਦਰੀ ਮੋਨਾ ਪਤੀ ਸਮੇਤ ਫੜੀ ਗਈ। ਲੁਧਿਆਣਾ ਵਿਚ ਕਰੋੜਾਂ ਰੁਪਏ ਦੀ ਲੁੱਟ ਕਰਨ ਤੋਂ ਬਾਅਦ ਸ਼ੁਕਰਾਨੇ ਲਈ ਹੇਮਕੁੰਟ ਸਾਹਿਬ ਮੱਥਾ ਟੇਕਣ ਪਤੀ ਦੇ ਨਾਲ ਗਈ ਡਾਕੂ ਸੁੰਦਰੀ ਮੋਨਾ ਨੂੰ ਬੀਤੇ ਦਿਨ ਪੁਲਿਸ ਨੇ Glucon d ਪਲਾਨ ਤਹਿਤ ਕਾਬੂ ਕੀਤਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
Glucon-D ਨੇ ਫੜਾਈ ਡਾਕੂ ਸੁੰਦਰੀ! (ਵੇਖੋ ਵੀਡੀਓ)
ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਲੁਧਿਆਣਾ ਸੀਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ, ਸਾਨੂੰ ਪਹਿਲਾਂ ਹੀ ਸ਼ੱਕ ਸੀ ਕਿ, ਡਾਕੂ ਸੁੰਦਰੀ ਲੁੱਟ ਨੂੰ ਅੰਜ਼ਾਮ ਦੇਣ ਮਗਰੋਂ ਪੰਜਾਬ ਛੱਡ ਗਈ ਹੈ। ਪੁਲਿਸ ਨੇ ਟੀਮਾਂ ਬਣਾ ਕੇ ਵੱਖੋ ਵੱਖ ਸੂਬਿਆਂ ਵਿੱਚ ਡਾਕੂ ਸੁੰਦਰੀ ਨੂੰ ਫੜਨ ਲਈ ਜਾਲ ਵਿਛਾਇਆ।
ਪੁਲਿਸ ਟੀਮਾਂ ਨੂੰ ਸਿਰਫ਼ ਮੋਨਾ ਦੇ ਬੂਟਾਂ ਦੀ ਹੀ ਪਛਾਣ ਸੀ। ਜਿਆਦਾਤਰ ਸ਼ਰਧਾਲੂਆਂ ਨੇ ਠੰਢ ਕਾਰਨ ਮੂੰਹ ਦੇ ਚੇਹਰੇ ਢਕੇ ਹੋਏ ਸੀ, ਜਿਸ ਕਾਰਨ ਮੋਨਾ ਦੀ ਪਛਾਣ ਕਰਨ ਵਿਚ ਪੁਲਿਸ ਨੂੰ ਮੁਸ਼ਕਲ ਹੋ ਰਹੀ ਸੀ।
ਇਸ ਦੌਰਾਨ ਪੁਲਿਸ ਨੇ ਪਲਾਨ ਬਣਾਇਆ ਕਿ, ਸ਼ਰਧਾਲੂਆਂ ਵਿਚ ਛੁਪੀ ਮੋਨਾ ਦੀ ਕਿਸੇ ਤਰੀਕੇ ਨਾਲ ਪਛਾਣ ਕੀਤੀ ਜਾਵੇ। ਪੁਲਿਸ ਨੇ, ਹੇਮਕੁੰਟ ਸਾਹਿਬ ਨੂੰ ਜਾਂਦੇ ਰਸਤਿਆਂ ਤੇ Glucon d ਪਲਾਨ ਤਹਿਤ ਸ਼ਰਧਾਲੂਆਂ ਵਾਸਤੇ ਐਨੇਰਜ਼ੀ ਡਰਿੰਕਸ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੂੰ ਉਮੀਦ ਸੀ ਕਿ, ਡਾਕੂ ਸੁੰਦਰੀ ਮੋਨਾ ਜ਼ਰੂਰ Glucon d ਲੈਣ ਲਈ ਅੱਗੇ ਆਵੇਗੀ।
ਪੁਲਿਸ ਜਿਵੇਂ ਹੀ Glucon d ਦੇ ਪਾਊਚ ਵੰਡ ਰਹੀ ਸੀ ਤਾਂ, ਨਾਲ ਹੀ ਪੁਲਿਸ ਦਾ ਇੱਕ ਮੁਲਾਜ਼ਮ ਫ਼ੋਟੋਆਂ ਵੀ ਖਿੱਚੀ ਜਾ ਰਿਹਾ ਸੀ। ਮੋਨਾ ਜਿਵੇਂ ਹੀ Glucon d ਦਾ ਪਾਊਚ ਲੈਣ ਲਈ ਅੱਗੇ ਆਈ ਤਾਂ ਪੁਲਿਸ ਮੁਲਾਜ਼ਮ ਨੇ ਫ਼ੋਟੋ ਕਲਿੱਕ ਕਰ ਦਿੱਤੀ। ਪੁਲਿਸ ਨੂੰ ਸ਼ੱਕ ਤਾਂ, ਪੂਰਾ ਸੀ ਕਿ ਇਹੋ ਮੋਨਾ ਹੈ। ਪਰ ਇਸ ਦੇ ਬਾਵਜੂਦ ਕਰੀਬ ਇੱਕ-ਡੇਢ ਕਿਲੋਮੀਟਰ ਤੱਕ ਮੋਨਾ ਦਾ ਪਿੱਛਾ ਕੀਤਾ।
ਪੁਲਿਸ ਨੇ ਮੋਨਾ ਨੂੰ ਰੋਕ ਕੇ ਪਹਿਲਾਂ ਪੁੱਛਗਿੱਛ ਕੀਤੀ ਅਤੇ ਬਾਅਦ ਵਿਚ ਉਹਨੂੰ ਉਹਦੇ ਪਤੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ।