ਸਿਆਸੀ ਗੱਠਜੋੜ ਟੁੱਟਣ ਨਾਲ ਰਿਸ਼ਤੇ ਨਹੀਂ ਟੁੱਟਦੇ- ਰਾਜਨਾਥ ਬੋਲੇ ਅਕਾਲੀ ਬੀਜੇਪੀ ਸਬੰਧਾਂ ਬਾਰੇ, ਬਾਦਲ ਦੀ ਕੀਤੀ ਭਰਵੀਂ ਤਾਰੀਫ਼
- ਗਵਰਨਰ ਦੇ ਸੰਵਿਧਾਨਿਕ ਅਹੁਦੇ ਤੇ ਕਿੰਤੂ ਪ੍ਰੰਤੂ ਕਰਨਾ ਠੀਕ ਨਹੀਂ- ਰਾਜਨਾਥ
- ਪੰਜਾਬ ਦਾ ਅਮਨ ਕਾਨੂੰਨ ਠੀਕ ਰੱਖਣ ਸੂਬਾ ਸਰਕਾਰ ਦਾ ਕੇਂਦਰ ਨਾਲ ਸਹਿਯੋਗ ਜ਼ਰੂਰੀ
ਚੰਡੀਗੜ੍ਹ, 24 ਜੂਨ 2023- ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਕਾਲੀ ਦਲ ਪ੍ਰਤੀ ਆਪਗਵਰਨਰ ਦੇ ਅਹੁਦੇ ਦੀ ਭੂ ਨਰਮ ਵਤੀਰੇ ਦਾ ਇਜ਼ਹਾਰ ਕਰਦਿਆਂ ਜਿਥੇ ਇੱਕ ਪਾਸੇ ਸਵ. ਪ੍ਰਕਾਸ਼ ਸਿੰਘ ਬਾਦਲ ਦੀ ਭਰਵੀਂ ਤਾਰੀਫ਼ ਕੀਤੀ, ਉਥੇ ਉਨ੍ਹਾਂ ਇਹ ਵੀ ਕਿਹਾ ਕਿ, ਬੇਸ਼ੱਕ ਅਕਾਲੀ ਬੀਜੇਪੀ ਗੱਠਜੋੜ ਟੁੱਟ ਗਿਆ, ਪਰ ਆਪਸੀ ਰਿਸ਼ਤੇ ਖ਼ਤਮ ਨਹੀਂ ਹੋਏ। ਉਨ੍ਹਾਂ ਅਗਾਮੀ ਲੋਕ ਸਭਾ ਚੋਣਾਂ ਲਈ ਅਕਾਲੀ ਬੀਜੇਪੀ ਗੱਠਜੋੜ ਹੋਣ ਦੀ ਸੰਭਾਵਨਾ ਬਾਰੇ ਸਵਾਲਾਂ ਨੂੰ ਬੇਸ਼ੱਕ ਟਾਲਿਆ ਅਤੇ ਕਿਹਾ ਕਿ ਉਹ ਇਸ ਬਾਰੇ ਕੁੱਝ ਨਹੀਂ ਕਹਿ ਸਕਦੇ,ਕਿਉਂਕਿ ਇਸ ਬਾਰੇ ਫ਼ੈਸਲਾ ਪਾਰਟੀ ਨੇ ਕਰਨਾ ਹੈ, ਪਰ ਉਨ੍ਹਾਂ ਇਹ ਸਪੱਸ਼ਟ ਕਿਹਾ ਕਿ, ਰਿਸ਼ਤੇ ਕਦੇ ਖ਼ਤਮ ਨਹੀਂ ਹੁੰਦੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ........
ਸਿਆਸੀ ਗੱਠਜੋੜ ਟੁੱਟਣ ਨਾਲ ਰਿਸ਼ਤੇ ਨਹੀਂ ਟੁੱਟਦੇ- ਰਾਜਨਾਥ ਬੋਲੇ ਅਕਾਲੀ-ਬੀਜੇਪੀ ਸਬੰਧਾਂ ਬਾਰੇ, ਬਾਦਲ ਦੀ ਕੀਤੀ ਭਰਵੀਂ ਤਾਰੀਫ਼ (ਵੀਡੀਓ ਵੀ ਦੇਖੋ)
ਚੰਡੀਗੜ੍ਹ ਬੀਜੇਪੀ ਦਫ਼ਤਰ ਵਿਚ ਚੋਣਵੇਂ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਰਾਜਨਾਥ ਸਿੰਘ ਨੇ ਭਾਰਤ ਵਿਚ ਸਿੱਖਾਂ ਦੀ ਭੂਮਿਕਾ ਅਤੇ ਸਿੱਖ ਇਤਿਹਾਸ ਦੀ ਬਹੁਤ ਸ਼ਲਾਘਾ ਕੀਤੀ। ਪੰਜਾਬ ਦੀ ਭਗਵੰਤ ਸਰਕਾਰ ਵੱਲੋਂ ਲਾਏ ਗਏ ਇਹ ਦੋਸ਼ ਕਿ ਬੀਜੇਪੀ ਦੀ ਕੇਂਦਰ ਸਰਕਾਰ ਗੈਰ ਭਾਜਪਾ ਸਰਕਾਰਾਂ ਵਾਲੇ ਸੂਬਿਆਂ ਦੇ ਰਾਜਪਾਲਾਂ ਨੂੰ ਇਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਖ਼ਰਾਬ ਕਰਨ ਲਈ ਵਰਤ ਰਹੀ ਹੈ ਤਾਂ, ਉਨ੍ਹਾਂ ਜਵਾਬ ਦਿੱਤਾ ਕਿ ਰਾਜਪਾਲ ਦੇ ਸੰਵਿਧਾਨਿਕ ਅਹੁਦੇ ਬਾਰੇ ਕਿੰਤੂ ਪ੍ਰੰਤੂ ਨਹੀਂ ਕਰਨੇ ਚਾਹੀਦੇ।
ਇੱਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਇਹ ਵੀ ਸੰਕੇਤ ਦਿੱਤੇ ਕਿ ਯੂਨੀਵਰਸਿਟੀਆਂ ਦੀ ਚਾਂਸਲਰ ਦੀ ਪੋਸਟ ਗਵਰਨਰ ਦੀ ਥਾਂ ਮੁੱਖ ਮੰਤਰੀ ਨੂੰ ਦਿੱਤੇ ਜਾਣ ਸਬੰਧੀ ਪਾਸ ਕੀਤਾ ਗਿਆ ਬਿੱਲ ਸਹੀ ਨਹੀਂ ਹੈ। ਉਨ੍ਹਾਂ ਇਸ ਦੀ ਮਿਸਾਲ ਦਿੰਦਿਆਂ ਕਿਹਾ ਕਿ, ਬੰਗਾਲ ਵਿਚ ਵੀ ਅਜਿਹਾ ਕਰਨ ਦੀ ਕੋਸਿਸ਼ ਕੀਤੀ ਗਈ ਸੀ, ਪਰ ਰਾਜਪਾਲ ਨੇ ਉਸ ਬਿੱਲ ਨੂੰ ਮਨਜ਼ੂਰੀ ਨਹੀਂ ਦਿੱਤੀ। ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਦੀ ਹਾਲਤ ਬਾਰੇ ਪੁੱਛੇ ਗਏ ਸਵਾਲ ਬਾਰੇ ਰਾਜਨਾਥ ਸਿੰਘ ਨੇ ਕਿਹਾ ਕਿ, ਇਹ ਠੀਕ ਨਹੀਂ ਹੈ ਅਤੇ ਅਮਨ ਕਾਨੂੰਨ ਦੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੈ, ਪਰ ਬਾਰਡਰ ਸਟੇਟ ਹੋਣ ਕਰਕੇ ਕੇਂਦਰ ਸਰਕਾਰ ਨਾਲ ਸੂਬਾ ਸਰਕਾਰ ਨੂੰ ਸਹਿਯੋਗ ਕਰਨਾ ਚਾਹੀਦਾ ਹੈ।