Chandigarh University world university Raning ਵਿੱਚੋਂ ਆਈ ਪਹਿਲੇ ਨੰਬਰ ਤੇ:- Satnam Sandhu (ਵੀਡੀਓ ਵੀ ਦੇਖੋ)
- Narinder Modi ਨੇ ਸਿੱਖਿਆ ਖੇਤਰ ਵਿੱਚ ਕੀਤੇ ਕਈ ਅਹਿਮ ਬਦਲਾਊਂ
ਹਰਜਿੰਦਰ ਸਿੰਘ ਭੱਟੀ
- ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗ 2024 ਹੋਈ ਜਾਰੀ - ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਪਹਿਲੇ ਨੰਬਰ 'ਤੇ
- ਚੰਡੀਗੜ੍ਹ ਯੂਨੀਵਰਸਿਟੀ ਇੱਕ ਵਾਰ ਫੇਰ ਭਾਰਤ ਦੀਆਂ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਪਛਾੜ ਕੇ ਬਣੀ ਨੰਬਰ 1
- ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਕਰ ਰਹੀ ਹੈ ਅਗਵਾਈ
- ਚੰਡੀਗੜ੍ਹ ਯੂਨੀਵਰਸਿਟੀ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅੰਤਰਰਾਸ਼ਟਰੀ ਫੈਕਲਟੀ ਮਾਪਦੰਡਾਂ ਵਿੱਚ ਦੂਜੀ-ਸਰਬੋਤਮ ਭਾਰਤੀ ਯੂਨੀਵਰਸਿਟੀ ਬਣ ਕੇ ਉੱਭਰੀ
ਮੋਹਾਲੀ: 28 ਜੂਨ 2023 ਨੂੰ ਜਾਰੀ ਹੋਈ ਕੁਐਕਕੁਆਰੇਲੀ ਸਾਇਮੰਡਜ਼ (QS) ਵਰਲਡ ਯੂਨੀਵਰਸਿਟੀ ਰੈਂਕਿੰਗ ਵਿੱਚ ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਨੇ, ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਚੋਟੀ ਦਾ ਦਰਜਾ ਪ੍ਰਾਪਤ ਕਰਕੇ ਇੱਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ।
ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗ-2024 ਦੌਰਾਨ ਕੁੱਲ 2963 ਉੱਚ ਸਿੱਖਿਆ ਸੰਸਥਾਵਾਂ ਦਾ ਮੁਲਾਂਕਣ ਕੀਤਾ ਗਿਆ ਸੀ। ਇਸ ਸਾਲ ਚੰਡੀਗੜ੍ਹ ਯੂਨੀਵਰਸਿਟੀ ਨੇ ਪਿਛਲੇ ਸਾਲ ਦੇ ਓਵਰਆਲ ਰੈਂਕ 801-1001 ਦੇ ਮੁਕਾਬਲੇ 771-780 ਦਾ ਓਵਰਆਲ ਰੈਂਕ ਹਾਸਲ ਕੀਤਾ ਹੈ। ਅਤੇ ਇਸ ਸਾਲ ਦੀ ਰੈਂਕਿੰਗ ਵਿੱਚ ਯੂਨੀਵਰਸਿਟੀ ਦਾ ਕੁੱਲ ਸਕੋਰ 15.2 ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ........
Chandigarh University world university Raning ਵਿੱਚੋਂ ਆਈ ਪਹਿਲੇ ਨੰਬਰ ਤੇ:- Satnam Sandhu (ਵੀਡੀਓ ਵੀ ਦੇਖੋ)
ਕਿਊਐਸ ਰੈਂਕਿੰਗ ਦੇ 20ਵੇਂ ਐਡੀਸ਼ਨ ਵਿੱਚ ਕੁੱਲ 45 ਭਾਰਤੀ ਯੂਨੀਵਰਸਿਟੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਹਨਾਂ 45 ਸਰਕਾਰੀ ਅਤੇ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਵਿੱਚੋਂ ਚੰਡੀਗੜ੍ਹ ਯੂਨੀਵਰਸਿਟੀ ਦਾ ਆਲ-ਇੰਡੀਆ ਰੈਂਕ 20 ਰਿਹਾ ਅਤੇ ਸੀਯੂ ਏਸ਼ੀਆ ਵਿੱਚ 233ਵੇਂ ਸਥਾਨ 'ਤੇ ਰਹੀ।
ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗ-2024 ਦੌਰਾਨ ਜਿੱਥੇ ਇੱਕ ਪਾਸੇ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਵਿੱਚੋਂ ਚੰਡੀਗੜ੍ਹ ਯੂਨੀਵਰਸਿਟੀ ਵਿੱਚੋਂ ਟਾੱਪ ‘ਤੇ ਰਹੀ, ਉੱਥੇ ਹੀ ਦੂਜੇ ਪਾਸੇ ਸਰਕਾਰੀ ਸਿੱਖਿਆ ਸੰਸਥਾਵਾਂ ਵਿੱਚੋਂ ਆਈ.ਆਈ.ਟੀ ਬੰਬੇ ਨੰਬਰ 1 ‘ਤੇ ਰਹੀ।
ਜਿਕਰਯੋਗ ਹੈ ਕਿ ਇਸੇ ਸਾਲ ਦੀ ਸ਼ੁਰੂਆਤ ਵਿੱਚ ਕਿਊਐਸ ਵਰਲਡ ਯੂਨੀਵਰਸਿਟੀ ਸਬਜੈਕਟ ਰੈਂਕਿੰਗ - 2023 ਜਾਰੀ ਕੀਤੀ ਗਈ, ਜਿਸ ਵਿੱਚ ਸੀਯੂ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਸੀ। ਆਪਣੀ ਪਹਿਲੀ ਹੀ ਪਾਰੀ ‘ਚ ਸੀਯੂ ਨੇ ਹੋਸਪਿਟੈਲਿਟੀ ਮੈਨੇਜਮੈਂਟ ਯਾਨਿ ਪ੍ਰਾਹੁਣਚਾਰੀ ਪ੍ਰਬੰਧਨ ਵਿੱਚ ਭਾਰਤ ਵਿੱਚ ਪਹਿਲਾ ਸਥਾਨ, ਇੰਜੀਨੀਅਰਿੰਗ ਅਤੇ ਤਕਨਾਲੋਜੀ, ਕੰਪਿਊਟਰ ਵਿਗਿਆਨ ਅਤੇ ਸੂਚਨਾ ਪ੍ਰਣਾਲੀਆਂ ਦੇ ਖੇਤਰ ਵਿੱਚ ਭਾਰਤ ਵਿੱਚ 11ਵਾਂ, ਮਕੈਨੀਕਲ ਇੰਜੀਨੀਅਰਿੰਗ ਵਿੱਚ 12ਵਾਂ ਅਤੇ ਬਿਜ਼ਨਸ ਮੈਨੇਜਮੈਂਟ ਸਟ੍ਡੀਜ਼ ਯਾਨਿ ਵਪਾਰ ਅਤੇ ਪ੍ਰਬੰਧਨ ਵਿੱਚ ਭਾਰਤ ਵਿੱਚ 16ਵਾਂ ਸਥਾਨ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਇਹ ਵੀ ਦੱਸਣਯੋਗ ਹੈ ਕਿ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਜਾਰੀ ਨਿਰਫ਼ ਰੈਂਕਿੰਗਜ਼-2023 ਵਿੱਚ ਭਾਰਤ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ 27ਵਾਂ ਰੈਂਕ ਹਾਸਲ ਕੀਤਾ ਹੈ।
ਪਿਛਲੇ ਸਾਲ, ਸੀਯੂ ਵੱਕਾਰੀ ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼-2023 ਵਿੱਚ ਡੈਬਿਊ ਕਰਨ ਵਾਲੀ ਦੁਨੀਆ ਦੀ ਸਭ ਤੋਂ ਯੰਗ (ਨਵੀਂ) ਯੂਨੀਵਰਸਿਟੀ ਸੀ।
ਮਾਪਦੰਡਾਂ ਅਨੁਸਾਰ ਰੈਂਕਿੰਗ
ਸੀਯੂ ਨੂੰ ਇੱਕ ਪਾਸੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅੰਤਰਰਾਸ਼ਟਰੀ ਫੈਕਲਟੀ ਦੇ ਮਾਪਦੰਡਾਂ ਵਿੱਚ ਦੂਜੀ-ਸਰਬੋਤਮ ਭਾਰਤੀ ਯੂਨੀਵਰਸਿਟੀ ਐਲਾਨਿਆ ਗਿਆ ਹੈ, ਤਾਂ ਉੱਥੇ ਹੀ ਰੁਜ਼ਗਾਰਦਾਤਾ ਦੀ ਪ੍ਰਤਿਸ਼ਠਾ ਵਿੱਚ ਭਾਰਤ ਵਿੱਚ 6ਵਾਂ ਦਰਜਾ ਦਿੱਤਾ ਗਿਆ ਹੈ।
ਰੁਜ਼ਗਾਰਦਾਤਾ ਦੀ ਪ੍ਰਤਿਸ਼ਠਾ ਦਾ ਸੂਚਕ ਰੁਜ਼ਗਾਰਦਾਤਾ ਦੇ ਮਹੱਤਵਪੂਰਨ ਹਿੱਸੇ ਅਤੇ ਰੁਜ਼ਗਾਰਦਾਤਾਵਾਂ ਵਿੱਚ ਸੰਸਥਾ ਦੀ ਸਾਖ ਨੂੰ ਪਰਿਭਾਸ਼ਿਤ ਕਰਦਾ ਹੈ। ਸੀਯੂ ਅਕਾਦਮਿਕ ਪ੍ਰਤਿਸ਼ਠਾ ਵਿੱਚ ਭਾਰਤ ਵਿੱਚ 16ਵੇਂ ਸਥਾਨ 'ਤੇ ਹੈ ਅਤੇ QS ਰੈਂਕਿੰਗ ਦੇ ਅਨੁਸਾਰ, ਫੈਕਲਟੀ-ਵਿਦਿਆਰਥੀ ਅਨੁਪਾਤ ਵਿੱਚ ਇਹ ਭਾਰਤ ਵਿੱਚ 13ਵੇਂ ਸਥਾਨ 'ਤੇ ਹੈ। ਖਾਸ ਤੌਰ 'ਤੇ, ਦੇਸ਼ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ, ਚੰਡੀਗੜ੍ਹ ਯੂਨੀਵਰਸਿਟੀ ਰੁਜ਼ਗਾਰਦਾਤਾ ਦੀ ਸਾਖ ਵਿੱਚ ਪਹਿਲੇ ਨੰਬਰ 'ਤੇ ਹੈ ਅਤੇ ਅਕਾਦਮਿਕ ਵੱਕਾਰ ਵਿੱਚ ਦੂਜੇ ਸਥਾਨ 'ਤੇ ਹੈ। ਇਹ ਸਥਿਰਤਾ ਵਿੱਚ, CU ਛੇਵੇਂ ਸਥਾਨ 'ਤੇ ਹੈ।
ਵੱਖ-ਵੱਖ ਮਾਪਦੰਡਾਂ ਦੇ ਅੰਤਰਗਤ ਸਕੋਰ
ਯੂਨੀਵਰਸਿਟੀ ਨੇ ਰੈਂਕਿੰਗ ਵਿੱਚ ਦਿੱਤੇ ਗਏ ਜ਼ਿਆਦਾਤਰ ਮਾਪਦੰਡਾਂ 'ਤੇ ਆਪਣੇ ਸਕੋਰ ਵਿੱਚ ਸੁਧਾਰ ਕੀਤਾ ਹੈ। ਇੰਮਪਲੋਇਰ ਰੈਪੁਟੇਸ਼ਨ ਯਾਨਿ ਰੁਜ਼ਗਾਰਦਾਤਾ ਦੀ ਪ੍ਰਤਿਸ਼ਠਾ ਮਾਪਦੰਡ ਦੇ ਤਹਿਤ ਪਿਛਲੇ ਐਡੀਸ਼ਨ ਦੇ 31.8 ਦੇ ਮੁਕਾਬਲੇ ਇਸ ਸਾਲ ਇਸਦਾ ਸਕੋਰ 43.4 ਹੋ ਗਿਆ ਹੈ। ਇਸੇ ਤਰ੍ਹਾਂ ਅੰਤਰਰਾਸ਼ਟਰੀ ਫੈਕਲਟੀ ਅਨੁਪਾਤ ਮਾਪਦੰਡ ਦੇ ਤਹਿਤ ਇਸਦਾ ਸਕੋਰ ਪਿਛਲੇ ਸਾਲ ਦੇ 24.6 ਦੇ ਸਕੋਰ ਤੋਂ ਛਾਲ ਮਾਰ ਕੇ 34.1 ਹੋ ਗਿਆ ਹੈ ਅਤੇ ਫੈਕਲਟੀ-ਸਟੂਡੈਂਟ ਅਨੁਪਾਤ ਦੇ ਅੰਕ ਪਿਛਲੇ ਸਾਲ ਦੇ 18.7 ਦੇ ਦੇ ਮੁਕਾਬਲੇ ਇਸ ਸਾਲ 21.1 ‘ਤੇ ਪਹੁੰਚ ਗਏ ਹਨ। ਅਕਾਦਮਿਕ ਪ੍ਰਤਿਸ਼ਠਾ ਮਾਪਦੰਡ ਦੇ ਅੰਤਰਗਤ ਵੀ ਯੂਨੀਵਰਸਿਟੀ ਦਾ ਸਕੋਰ ਪਿਛਲੇ ਸਾਲ ਦੇ 8.6 ਦੇ ਮੁਕਾਬਲੇ ਇਸ ਸਾਲ 11.5 ਹੋ ਗਿਆ ਹੈ। ਇਸੇ ਤਰ੍ਹਾਂ, ਅੰਤਰਰਾਸ਼ਟਰੀ ਵਿਦਿਆਰਥੀ ਅਨੁਪਾਤ ਵਿੱਚ ਅੰਕ ਵੀ ਪਿਛਲੇ ਸਾਲ 11.2 ਦੇ ਮੁਕਾਬਲੇ ਇਸ ਸਾਲ 15.1 ਹੋ ਗਏ ਹਨ।
ਸੀਯੂ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਇਸ ਨੂੰ ਇੱਕ ਨਵਾਂ ਮੀਲ ਪੱਥਰ ਦੀ ਪ੍ਰਾਪਤੀ ਕਰਾਰ ਦਿੰਦਿਆਂ ਕਿਹਾ ਕਿ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰੈਂਕਿੰਗਾਂ ਵਿੱਚ ਲਗਾਤਾਰ ਸੁਧਾਰ ਇਸ ਦੇ ਫੈਕਲਟੀ ਅਤੇ ਵਿਦਿਆਰਥੀਆਂ ਦੀ ਅਗਵਾਈ ਵਿੱਚ ਅਕਾਦਮਿਕਤਾ ਅਤੇ ਖੋਜ ਵਿੱਚ ਉੱਤਮਤਾ ਪ੍ਰਤੀ ਸੀਯੂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਉਹਨਾਂ ਕਿਹਾ,“ਇਹ ਦਰਜਾਬੰਦੀ ਸਾਡੇ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਨੌਜਵਾਨ ਪੀੜ੍ਹੀ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਉੱਚ ਸਿੱਖਿਆ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਤ ਕਰਨ ਪ੍ਰਤੀ ਵਧੇਰੇ ਵਚਨਬੱਧਤਾ ਨੂੰ ਪ੍ਰੇਰਦੀ ਹੈ। ਯੂਨੀਵਰਸਿਟੀ ਦਾ ਦ੍ਰਿਸ਼ਟੀਕੋਣ ਅਤੇ ਮਿਸ਼ਨ ਨੌਜਵਾਨਾਂ ਨੂੰ ਖੰਭ ਦੇਣਾ, ਉਨ੍ਹਾਂ ਨੂੰ ਉੱਜਵਲ ਭਵਿੱਖ ਲਈ ਤਿਆਰ ਕਰਨਾ ਅਤੇ ਵੱਖ-ਵੱਖ ਖੇਤਰਾਂ ਵਿੱਚ ਦੇਸ਼ ਦੀ ਅਗਵਾਈ ਕਰਨ ਲਈ ਹੁਨਰਾਂ, ਰਵੱਈਏ ਅਤੇ ਮੁੱਲਾਂ ਦਾ ਇੱਕ ਵਿਸ਼ਾਲ ਸਮੂਹ ਪ੍ਰਦਾਨ ਕਰਨਾ ਹੈ।“
ਸਤਨਾਮ ਸਿੰਘ ਸੰਧੂ ਨੇ ਅੱਗੇ ਕਿਹਾ, “ਯੂਨੀਵਰਸਿਟੀ ਨੇ ਵੱਖ-ਵੱਖ ਮਾਪਦੰਡਾਂ ਜਿਵੇਂ ਕਿ ਰੁਜ਼ਗਾਰਦਾਤਾ ਦੀ ਪ੍ਰਤਿਸ਼ਠਾ, ਫੈਕਲਟੀ-ਅਧਿਆਪਕ ਅਨੁਪਾਤ ਅਤੇ ਅਕਾਦਮਿਕ ਵੱਕਾਰ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਇਹ ਸਾਡੇ ਵਿਦਿਆਰਥੀਆਂ ਅਤੇ ਫੈਕਲਟੀ ਦੇ ਨਿਰੰਤਰ ਯਤਨਾਂ ਦੇ ਕਾਰਨ ਹੈ ਜੋ ਸਾਨੂੰ ਹਰ ਖੇਤਰ ਵਿੱਚ ਉੱਤਮ ਹੋਣ ਦੀ ਤਾਕਤ ਦਿੰਦੇ ਹਨ। ਅਸੀਂ ਇਸ ਚਲਣ ਨੂੰ ਅੱਗੇ ਵਧਾਉਣ ਅਤੇ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਵਚਨਬੱਧ ਹਾਂ।”