ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ: ਪੰਜਾਬ ਨੂੰ ਬਣਾਵਾਂਗੇ ਬਿਜਲੀ ਸਰਪਲਸ ਸੂਬਾ (ਵੇਖੋ ਵੀ ਵੀਡੀਓ)
ਚੰਡੀਗੜ੍ਹ, 2 ਜੁਲਾਈ 2023- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਵੱਡਾ ਐਲਾਨ ਕਰਦਿਆਂ ਕਿਹਾ ਕਿ, ਪੰਜਾਬ ਨੂੰ ਬਹੁਤ ਜਲਦ ਸਰਪਲੱਸ ਸੂਬਾ ਬਣਾਇਆ ਜਾਵੇਗਾ। ਪੰਜਾਬੀਆਂ ਨੂੰ 1 ਜੁਲਾਈ 2022 ਹਮੇਸ਼ਾ ਯਾਦ ਰਹੇਗੀ, ਕਿਉਂਕਿ ਇਸ ਦਿਨ ਸੂਬਾ ਵਾਸੀਆਂ ਨੂੰ ਮੁਫ਼ਤ ਬਿਜਲੀ ਮਿਲਣੀ ਸ਼ੁਰੂ ਹੋਈ ਸੀ। ਮਾਨ ਨੇ ਕਿਹਾ ਕਿ, ਹਰ ਮਹੀਨੇ ਲੋਕਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਇਸ ਵਾਰ ਨਹਿਰੀ ਪਾਣੀ ਐਨਾ ਹੈ ਕਿ, ਕਿਸਾਨਾਂ ਨੂੰ ਟਿਊਬਵੈੱਲ ਬੰਦ ਕਰਕੇ ਝੋਨਾ ਲਾਉਣਾ ਪੈ ਰਿਹਾ ਹੈ। ਮਾਨ ਨੇ ਕਿਹਾ ਕਿ, ਇਸ ਵੇਲੇ ਪੰਜਾਬ ਦੇ ਕਿਸਾਨਾਂ ਨੂੰ 10 ਤੋਂ 14 ਘੰਟੇ ਬਿਜਲੀ ਦੀ ਸਪਲਾਈ ਮਿਲ ਰਹੀ ਹੈ। ਇਸ ਦੇ ਨਾਲ ਹੀ ਮਾਨ ਨੇ ਵੱਡਾ ਐਲਾਨ ਕੀਤਾ ਕਿ, ਅਸੀਂ ਬਹੁਤ ਜਲਦ ਇੱਕ ਥਰਮਲ ਪਲਾਂਟ ਖ਼ਰੀਦ ਰਹੇ ਹਾਂ। ਮਾਨ ਨੇ ਕਿਹਾ ਕਿ, ਰਣਜੀਤ ਸਾਗਰ ਡੈਮ ਦੇ ਨੇੜੇ ਨਵਾਂ ਡੈਮ ਬਣਾ ਰਹੇ ਹਾਂ।
ਵੇਖੋ ਵੀ ਵੀਡੀਓ- https://fb.watch/lwYU3hburG/