ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਲੱਗੇ ਜੈਮਰ, ਨੇੜਲੇ ਇਲਾਕਾ ਵਾਸੀਆਂ ਨੂੰ 2 ਮਹੀਨੇ ਤੋਂ ਆ ਰਹੀ ਹੈ ਨੈਟਵਰਕ ਦੀ ਮੁਸ਼ਕਲ
ਗੁਰਪ੍ਰੀਤ ਸਿੰਘ
- ਜੇਲ੍ਹ ਦੇ ਨਜ਼ਦੀਕ ਰਹਿਣ ਵਾਲੇ ਇਲਾਕਾ ਵਾਸੀਆਂ ਵੱਲੋਂ ਕੀਤਾ ਗਿਆ ਜੇਲ੍ਹ ਦੇ ਬਾਹਰ ਤੇਜ ਬਾਰਿਸ਼ ਚ ਕੀਤਾ ਰੋਸ ਪ੍ਰਦਰਸ਼ਨ
- ਇਲਾਕਾ ਵਾਸੀਆਂ ਦੇ ਹੱਕ ਵਿਚ ਆਈਆਂ ਕਿਸਾਨ ਜਥੇਬੰਦੀਆਂ ਜੇਲ੍ਹ ਦੇ ਬਾਹਰ ਕੀਤਾ ਗਿਆ ਧਰਨਾ ਪ੍ਰਦਰਸ਼ਨ
ਅੰਮ੍ਰਿਤਸਰ, 5 ਜੁਲਾਈ 2023 - ਇੱਕ ਪਾਸੇ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਗੈਂਗਸਟਰ ਨਿਜੀ ਚੈਨਲਾਂ ਨਾਲ ਇੰਟਰਵਿਊ ਕਰ ਰਹੇ ਹਨ ਉਥੇ ਹੀ ਇਸ ਇੰਟਰਵੀਊ ਤੋਂ ਬਾਅਦ ਹੁਣ ਪੰਜਾਬ ਦੀ ਕਈ ਜੇਲਾਂ ਦੇ ਵਿਚ ਜੈਮਰ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਇਸ ਵਿੱਚ ਸਭ ਤੋਂ ਪਹਿਲਾ ਨਾਮ ਅੰਮ੍ਰਿਤਸਰ ਦੀ ਕੇਂਦਰੀ ਸੁਧਾਰ ਘਰ ਦਾ ਆਇਆ ਹੈ ਜਿਸ ਵਿੱਚ ਜੈਮਰ ਲਗਾ ਦਿਤਾ ਗਿਆ ਹੈ ਜਿਸ ਨਾਲ ਹੁਣ ਉਸ ਇਲਾਕੇ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਨੂੰ ਖਾਸੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਵੱਲੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨ ਲਈ ਵੀ ਸਮਾਂ ਦਿਤਾ ਜਾ ਰਿਹਾ ਹੈ ਅਤੇ ਲਗਾਤਾਰ ਹੀ ਦੋ ਮਹੀਨੇ ਤੋਂ ਵਾਸੀਆਂ ਵੱਲੋਂ ਜੇਲ੍ਹ ਦੇ ਬਾਹਰ ਧਰਨੇ ਪ੍ਰਦਰਸ਼ਨ ਕਰਕੇ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ........
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਲੱਗੇ ਜੈਮਰ, ਨੇੜਲੇ ਇਲਾਕਾ ਵਾਸੀਆਂ ਨੂੰ 2 ਮਹੀਨੇ ਤੋਂ ਆ ਰਹੀ ਹੈ ਨੈਟਵਰਕ ਦੀ ਮੁਸ਼ਕਲ (ਵੀਡੀਓ ਵੀ ਦੇਖੋ)
ਉਥੇ ਹੀ ਗੱਲਬਾਤ ਕਰਦੇ ਹੋਏ ਫਤਾਹਪੁਰ ਇਲਾਕੇ ਦੇ ਨਿਵਾਸੀ ਨੇ ਦੱਸਿਆ ਕਿ ਜਦੋਂ ਦਾ ਜੇਲ ਦੇ ਨਜ਼ਦੀਕ ਜੇਮਰ ਲਗਾਇਆ ਗਿਆ ਹੈ ਉਸ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਦਾ ਉਨ੍ਹਾਂ ਨੂੰ network ਸਬੰਧੀ ਆ ਰਹੀਆਂ ਹਨ ਅਤੇ ਇਸੇ ਕਰਕੇ ਹੀ ਉਨ੍ਹਾਂ ਵੱਲੋਂ ਅੱਜ ਜੇਲ੍ਹ ਦੇ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਅੱਗੇ ਬੋਲਦੇ ਹੋਏ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਉਹ ਜੇਲ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰਾਂ ਦੀ ਕੁਤਾਹੀ ਨਹੀਂ ਵਰਤਣਾ ਚਾਹੁੰਦੇ ਲੇਕਿਨ ਉਨ੍ਹਾਂ ਦੇ ਘਰਾਂ ਦੇ ਵਿੱਚ ਨੈੱਟਵਰਕ ਨਾ ਆਉਣ ਕਰਕੇ ਉਨ੍ਹਾਂ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈ ਅਤੇ ਅਸੀਂ ਜੇਲ਼ ਪ੍ਰਸ਼ਾਸ਼ਨ ਨੂੰ ਅਪੀਲ ਕਰਦੇ ਹਾਂ ਕਿ ਇਸ ਦੀ ਰੇਂਜ ਥੋੜੀ ਜੀ ਘਟਾਈ ਜਾਵੇ ਤਾਂ ਜੋ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰ ਸਕੇ।
ਇਸ ਮੌਕੇ ਕੇਂਦਰੀ ਜੇਲ੍ਹ ਦੇ ਉੱਚ ਅਧਿਕਾਰੀਆਂ ਨੇ ਇਲਾਕਾ ਵਾਸੀਆਂ ਤੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਵਿਸ਼ਵਾਸ਼ ਦੁਆਇਆ ਕਿ ਜੋ ਇਲਾਕਾ ਵਾਸੀਆਂ ਵੱਲੋਂ ਮੰਗ ਪੱਤਰ ਉਹਨਾਂ ਨੂੰ ਦਿੱਤਾ ਗਿਆ ਹੈ ਉਸ ਨੂੰ ਉਹ ਆਪਣੇ ਉੱਚ ਅਧਿਕਾਰੀਆਂ ਤੇ ਸਰਕਾਰ ਪਾਸ ਭੇਜ ਦਿੱਤੇ ਜਾਣਗੇ ਦੱਸਿਆ ਕਿ ਜੋ ਕੇਂਦਰੀ ਜੇਲ੍ਹ ਦੇ ਵਿਚ ਜੈਮਲ ਲੱਗਿਆ ਇਹ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਾਏ ਗਏ ਹਨ ਸਚਿਨ ਇਲਾਕਾ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਦੀ ਰੇਂਜ ਘੱਟ ਕੀਤੀ ਜਾਵੇਗੀ।
ਇਥੇ ਜ਼ਿਕਰਯੋਗ ਹੈ ਅਤੇ ਮੋਬਾਇਲ ਦੇ ਨੈਟਵਰਕ ਨਾ ਆਣ ਕਰਕੇ ਕਾਫੀ ਮੁਸ਼ਕਿਲਾਂ ਦਾ ਲੋਕਾਂ ਨੂੰ ਸਾਹਮਣਾ ਵੀ ਕਰਨਾ ਪੈਂਦਾ ਹੈ ਓਥੇ ਹੀ ਫਤਾਹਪੁਰ ਜੇਲ ਦੇ ਵਿਚ ਜਦੋਂ ਦੇ ਜੈਮਰ ਲੱਗੇ ਹਨ ਉਸ ਤੋਂ ਬਾਅਦ ਲਗਾਤਾਰ ਫਤਾਹਪੁਰ ਤੇ ਇਲਾਕਾ ਵਾਸੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਲਾਕਾ ਵਸਿਆ ਵਲੋ ਹੁਣ ਜੇਮਰ ਦੀ ਰੇਂਜ ਘਟਾਉਣ ਵਾਸਤੇ ਵੀ ਗੁਜ਼ਾਰਿਸ਼ ਕੀਤੀ ਜਾ ਰਹੀ ਸੀ।