ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਚੋਰਨੀ 'ਤੇ MP ਸਿੰਘ ਨੇ ਡੀਜੀਪੀ ਪੰਜਾਬ ਨੂੰ ਦਿੱਤੀ ਸ਼ਿਕਾਇਤ, ਭਾਰਤ 'ਚ ਗੀਤ ਨੂੰ ਬੈਨ ਕਰਨ ਦੀ ਕੀਤੀ ਅਪੀਲ (ਵੀਡੀਓ ਵੀ ਦੇਖੋ)
- ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਚੋਰਨੀ ਤੇ MP ਸਿੰਘ ਨੇ ਡੀਜੀਪੀ ਪੰਜਾਬ ਨੂੰ ਦਿੱਤੀ ਸਿਕਾਇਤ
- ਭਾਰਤ ਚ ਸਿੱਧੂ ਦੇ ਇਸ ਗੀਤ ਨੂੰ ਬੈਨ ਕਰਨ ਦੀ ਕੀਤੀ ਅਪੀਲ
ਰਾਜੂ ਗੁਪਤਾ
ਜਲੰਧਰ, 8 ਜੂਨ 2023 - ਸਿੱਧੂਮੂਸੇ ਵਾਲਾ ਅਤੇ ਡਿਵਾਈਨ ਦਾ ਨਵਾਂ ਗੀਤ ਚੋਰਨੀ, ਇਸ ਵਕਤ ਵਿਵਾਦਾਂ 'ਚ ਚਲ ਰਿਹਾ ਹੈ। ਜਲੰਧਰ ਦੇ ਰਹਿਣ ਵਾਲੇ MP ਸਿੰਘ ਨੇ ਡੀਜੀਪੀ ਪੰਜਾਬ ਨੂੰ ਸਿੱਧੂ ਦੇ ਨਵੇਂ ਗਾਣੇ ਨੂੰ ਭਾਰਤ ਚ ਬੈਨ ਕਰਨ ਦੀ ਅਪੀਲ ਕੀਤੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਚੋਰਨੀ 'ਤੇ MP ਸਿੰਘ ਨੇ ਡੀਜੀਪੀ ਪੰਜਾਬ ਨੂੰ ਦਿੱਤੀ ਸ਼ਿਕਾਇਤ, ਭਾਰਤ 'ਚ ਗੀਤ ਨੂੰ ਬੈਨ ਕਰਨ ਦੀ ਕੀਤੀ ਅਪੀਲ (ਵੀਡੀਓ ਵੀ ਦੇਖੋ)
ਗੱਲਬਾਤ ਦੌਰਾਨ MP ਸਿੰਘ ਨੇ ਦੱਸਿਆ ਕਿ ਉਹ ਕੋਈ ਸਿੱਧੂ ਦੇ ਵਿਰੋਧ ਵਿਚ ਨਹੀਂ ਨੇ, ਓਹ ਆਪ ਉਹਨਾਂ ਦੇ ਗਾਣੇ ਸੁਣਦੇ ਨੇ, ਪਰ ਜਿਹੜੇ ਗਾਣੇ ਵਿਚ ਸਿੱਧੂ ਵੱਲੋਂ ਜਾਂ ਫਿਰ ਕਿਸੇ ਹੋਰ ਸਿੰਗਰ ਵੱਲੋਂ ਆਪਣੇ ਗਾਣਿਆਂ ਵਿਚ ਗਨ ਕਲਚਰ ਅਤੇ ਗੈਂਗਸਟਰ ਵਾਦ ਨੂੰ ਪਰਮੋਟ ਕੀਤਾ ਜਾ ਰਿਹਾ ਹੋਵੇਗਾ, ਉਹ ਉਸ ਦਾ ਵਿਰੋਧ ਕਰਨਗੇ। ਉਹਨਾਂ ਨੇ ਇਹ ਵੀ ਦਸਿਆ ਕਿ ਸਿੱਧੂ ਪਹਿਲੇ ਨਹੀਂ ਨੇ ਜਿਹਨਾ ਖਿਲਾਫ ਉਹਨਾਂ ਨੇ ਡੀਜੀਪੀ ਨੂੰ ਸਿਕਾਇਤ ਦਿੱਤੀ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਮਨਕੀਰਤ ਔਲਖ ਅਤੇ 2 ਹੋਰ ਸਿੰਗਰਾਂ ਖਿਲਾਫ ਡੀਜੀਪੀ ਸ਼ਿਕਾਇਤ ਦਿੱਤੀ ਹੈ।