ਰਾਜਧਾਨੀ ਦਿੱਲੀ 'ਚ ਭਾਰੀ ਗੱਡੀਆਂ ਦੇ ਦਾਖਲੇ 'ਤੇ ਪਾਬੰਦੀ
ਗੁਰਦਾਸਪੁਰ, 13 ਜੁਲਾਈ 2023 - ਹਰਿਆਣਾ ਦੇ ਹਥਨੀ ਕੁੰਡ ਬੈਰਾਜ ਤੋਂ ਪਾਣੀ ਛੱਡਣ ਤੋਂ ਬਾਅਦ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਦਿੱਲੀ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਵੀਰਵਾਰ ਦੁਪਹਿਰ 2 ਵਜੇ ਤੱਕ ਯਮੁਨਾ ਦਾ ਜਲ ਪੱਧਰ 208.62 ਮੀਟਰ ਤੱਕ ਪਹੁੰਚ ਗਿਆ। ਇਹ ਖਤਰੇ ਦਾ ਨਿਸ਼ਾਨ 205 ਮੀਟਰ ਤੋਂ 3 ਮੀਟਰ ਜ਼ਿਆਦਾ ਹੈ।
ਕਈ ਇਲਾਕੇ ਪਾਣੀ ਵਿੱਚ ਡੁੱਬ ਗਏ ਹਨ। 5 ਤੋਂ 6 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ। ਯਮੁਨਾ ਨਦੀ ਦੇ ਕੰਢੇ ਸਥਿਤ ਨੀਵੇਂ ਇਲਾਕਿਆਂ ਤੋਂ 16,000 ਤੋਂ ਵੱਧ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ........
ਦਿੱਲੀ 'ਚ ਭਾਰੀ ਗੱਡੀਆਂ ਦੇ ਦਾਖਲੇ 'ਤੇ ਪਾਬੰਦੀ ? ਦਿੱਲੀ ਜਾਣ ਵਾਲੇ ਖਬਰਦਾਰ -ਕਿਹੜੇ ਰਸਤੇ ਖੁੱਲ੍ਹੇ ? ਕੀ ਹੈ ਪੰਜਾਬ ਦਾ ਹਾਲ ? ਕਿੱਥੇ ਹੈ ਪਾਣੀ ਦਾ ਲੈਵਲ ? (ਵੀਡੀਓ ਵੀ ਦੇਖੋ)
ਦਿੱਲੀ ਸਰਕਾਰ ਨੇ ਇੱਕ ਐਡਵਾਈਜ਼ਰੀ ਵਿੱਚ ਕਿਹਾ ਕਿ ਬਾਹਰੀ ਰਾਜਾਂ ਦੇ ਲੋਕ ਦਿੱਲੀ ਵਿੱਚ ਦਾਖਲ ਨਾ ਹੋਣ। ਸਿੰਘੂ ਬਾਰਡਰ, ਬਦਰਪੁਰ ਬਾਰਡਰ, ਲੋਨੀ ਬਾਰਡਰ ਅਤੇ ਚਿੱਲਾ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਹੈ। ਭਾਰੀ ਮਾਲ ਗੱਡੀਆਂ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਛੋਟੇ ਵਾਹਨਾਂ ਦੀ ਐਂਟਰੀ ਜਾਰੀ ਰਹੇਗੀ। ਦਿੱਲੀ ਸਰਕਾਰ ਨੇ ਐਤਵਾਰ ਤੱਕ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਹਨ।