ਵੀਡੀਓ: Punjab Minister Chetan Jauramajra ਤੇ ਜੈ ਇੰਦਰ ਕੌਰ ਵਿਚਕਾਰ ਕਿਸ਼ਤੀ ਨੂੰ ਲੈਕੇ ਹੋਇਆ ਤਕਰਾਰ
ਜਗਤਾਰ ਸਿੰਘ
ਪਟਿਆਲਾ 13 ਜੁਲਾਈ 2023: ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਤੇ ਭਾਰਤੀ ਜਨਤਾ ਪਾਰਟੀ ਦੀ ਸੂਬਾ ਮੀਤ ਪ੍ਰਧਾਨ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਬੀਬਾ ਜੈ ਇੰਦਰ ਕੌਰ ਹੜ੍ਹ ਦੀ ਲਪੇਟ ਵਿਚ ਆਏ ਲੋਕਾਂ ਤੱਕ ਰਾਸ਼ਨ ਲੈ ਕੇ ਜਾਣ ਲਈ ਹੋਏ ਆਹਮੋ-ਸਾਹਮਣੇ ।
ਹੜ੍ਹ ਪੀੜਤ ਲੋਕ ਜਿੱਥੇ ਪਿੰਡ ਵਿਚ ਰਾਹਤ ਸਮੱਗਰੀ ਦੀ ਉਡੀਕ ਕਰ ਰਹੇ ਸਨ, ਉਥੇ ਦੋਵੇਂ ਲੀਡਰ ਕਿਸ਼ਤੀ ਲਈ ਬਹਿਸਬਾਜ਼ੀ ਕਰਦੇ ਰਹੇ ਤੇ ਕੁਝ ਸਮੇਂ ਬਾਅਦ ਦੋਵੇਂ ਹੀ ਪੈਦਲ ਪਿੰਡ ਵੱਲ ਤੁਰ ਪਏ। ਘਟਨਾ ਵੀਰਵਾਰ ਦੁਪਹਿਰ ਸਮੇਂ ਪਿੰਡ ਸੱਸ ਨਵਾਂ ਗਾਓਂ ਵਿਖੇ ਵਾਪਰੀ, ਜਿਥੇ ਟਰੈਕਟਰ ਵਿਚ ਲੱਦੀਆਂ ਕਿਸ਼ਤੀਆਂ ਰਾਹੀਂ ਲੋਕਾਂ ਕੋਲ ਰਾਹਤ ਸਮੱਗਰੀ ਲਈ ਦੋਵੇਂ ਲੀਡਰ ਤੂੰ-ਤੂੰ ਮੈਂ-ਮੈਂ ਕਰਨ ਲੱਗੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ........
ਵੀਡੀਓ: Punjab Minister Chetan Jauramajra ਤੇ ਜੈ ਇੰਦਰ ਕੌਰ ਵਿਚਕਾਰ ਕਿਸ਼ਤੀ ਨੂੰ ਲੈਕੇ ਹੋਇਆ ਤਕਰਾਰ
ਇਸ ਦੌਰਾਨ ਮੰਤਰੀ ਜੌੜਾਮਾਜਰਾ ਨੇ ਕਿਸ਼ਤੀ ਦੇਣ ਤੋਂ ਇਨਕਾਰ ਕਰਦਿਆਂ ਟਰੈਕਟਰ ਨੂੰ ਵੀ ਅੱਗੇ ਜਾਣ ਤੋਂ ਰੋਕ ਦਿੱਤਾ। ਬਹਿਸਬਾਜ਼ੀ ਤੋਂ ਬਾਅਦ ਜੈਇੰਦਰ ਕੌਰ ਸਿਰ ’ਤੇ ਪਾਣੀਆਂ ਦੀਆਂ ਪੇਟੀਆਂ ਸਿਰ ਤੇ ਧਰ ਕੇ ਪਿੰਡ ਵੱਲ ਤੁਰ ਪਏ ਤੇ ਮੰਤਰੀ ਵੀ ਪੈਦਲ ਹੀ ਪਿੰਡ ਵਿਚ ਪੁੱਜੇ। ਜੈਇੰਦਰ ਕੌਰ ਨੂੰ ਵਾਪਸ ਪੈਦਲ ਹੀ ਪਰਤਣਾ ਪਿਆ ਜਦੋਂਕਿ ਮੰਤਰੀ ਨੂੰ ਕਿਸ਼ਤੀ ਰਾਹੀਂ ਪਿੰਡ ਤੋਂ ਬਾਹਰ ਲਿਆਂਦਾ ਗਿਆ।