ਅੰਧ ਵਿਸ਼ਵਾਸ ਨੇ ਲਈ ਇਕ ਹੋਰ ਕੁੜੀ ਦੀ ਬਲੀ
- ਕਾਰੋਬਾਰ ਚਲਾਉਣ ਲਈ ਤਾਂਤਰਿਕ ਦੇ ਕਹਿਣ ’ਤੇ ਰਿਸ਼ਤੇਦਾਰਾਂ ਨੇ ਹੀ ਦਿੱਤੀ ਬੱਚੀ ਦੀ ਬਲੀ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 18 ਜੁਲਾਈ, 2023: ਅੰਮ੍ਰਿਤਸਰ ਦੇ ਪਿੰਡ ਮੂਧਲ ਵਿਖੇ 10 ਸਾਲਾ ਬੱਚੀ ਸੁਖਮਨਦੀਪ ਕੌਰ ਉਰਫ਼ ਗੁਡੀਆ ਪਿਛਲੇ ਦਿਨੀ ਪਿੰਡ ਵਿੱਚ ਹੀ ਕਤਲ ਹੋਇਆ ਸੀ ਅਤੇ ਪਿੰਡ ਦੇ ਵਿੱਚੋਂ ਹੀ ਉਸਦੀ ਲਾਸ਼ ਬਰਾਮਦ ਹੋਈ ਸੀ। ਉਸ ਤੋਂ ਬਾਅਦ ਪੁਲਿਸ ਨੇ ਕੁਝ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਸੀ ਅਤੇ ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਮਾਸੂਮ ਬੱਚੀ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.......
ਅੰਧ ਵਿਸ਼ਵਾਸ ਨੇ ਲਈ ਇਕ ਹੋਰ ਕੁੜੀ ਦੀ ਬਲੀ (ਵੀਡੀਓ ਵੀ ਦੇਖੋ)
ਪੁਲਿਸ ਨੇ ਦੱਸਿਆ ਕਿ ਮਾਸੂਮ ਬੱਚੀ ਦਾ ਕਤਲ ਉਸ ਦੇ ਰਿਸ਼ਤੇਦਾਰਾਂ ਨੇ ਹੀ ਕੀਤਾ ਹੈ ਅਤੇ ਕਤਲ ਕਰਨ ਦਾ ਮਕਸਦ ਰਿਸ਼ਤੇਦਾਰਾਂ ਵਲੋਂ ਮੰਦੇ 'ਚ ਚੱਲ ਰਹੇ ਕਾਰੋਬਾਰ 'ਚ ਸੁਧਾਰ ਖਾਤਰ ਤਾਂਤਰਿਕ ਦੇ ਕਹੇ ਅਨੁਸਾਰ ਬਲੀ ਦਿੱਤੇ ਜਾਣ ਦਾ ਨਿਕਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਬੱਚੀ ਦਾ ਚਾਚਾ ਜਿਸਦਾ ਨਾਮ ਦਲਬੀਰ ਸਿੰਘ ਹੈ ਤੇ ਜੋ ਹਲਵਾਈ ਦਾ ਕੰਮ ਕਰਦਾ ਹੈ, ਜਿਸ ਨੇ ਲੰਘੇ ਮਹੀਨੇ ਵਿਚ ਆਪਣੇ ਇਕ ਸਹਿਯੋਗੀ ਡਾਕਟਰ ਨਾਲ ਭਾਈਵਾਲੀ ਕਰਕੇ ਪਿੰਡ ਨੇੜੇ ਇਕ ਮੈਰਿਜ ਪੈਲੇਸ 9 ਲੱਖ 50 ਹਜ਼ਾਰ ਰੁਪਏ ਵਿਚ ਕਿਰਾਏ 'ਤੇ ਲਿਆ ਸੀ, ਜੋ ਕੋਈ ਬੁਕਿੰਗ ਨਾ ਹੋਣ ਕਾਰਣ ਘਾਟੇ ਵਿਚ ਜਾ ਰਿਹਾ ਸੀ।
ਜਿਸ ਦੇ ਚੱਲਦਿਆਂ ਦਲਬੀਰ ਸਿੰਘ ਸਮੇਤ ਉਸਦੇ ਸਾਰੇ ਪਰਿਵਾਰ ਇਕ ਤਾਂਤਰਿਕ ਕੋਲ ਆਉਣਾ ਜਾਣਾ ਸੀ। ਕਾਰੋਬਾਰ ਸੰਬੰਧੀ ਔਰਤਾਂ ਉਸ ਤਾਂਤਰਿਕ ਕੋਲ ਗਈਆਂ ਤਾਂ ਤਾਂਤਰਿਕ ਨੇ ਕਿਹਾ ਕਿ ਸ਼ੈਤਾਨ ਨੂੰ ਖੁਸ਼ ਕਰਨ ਲਈ ਕਿਸੇ ਮਾਸੂਮ ਬੱਚੇ ਦੀ ਬਲੀ ਦੇਣੀ ਪਵੇ ਜਿਸ ਦੇ ਚਲਦੇ ਮ੍ਰਿਤਕ ਬੱਚੀ ਦੇ ਚਾਚੇ ਨੇ ਹੀ ਸੁਖਮਨਪ੍ਰੀਤ ਗੋਰ ਦਾ ਪਰਿਵਾਰ ਦੇ ਨਾਲ ਮਿਲ ਕੇ ਕਤਲ ਕਰ ਦਿੱਤਾ। ਲਾਸ਼ ਨੂੰ ਖੰਡ ਵਾਲੀ ਬੋਰੀ ’ਚ ਪਾ ਕੇ ਹਵੇਲੀ ਵਿੱਚ ਸੁੱਟਿਆ ਜਿਸ ਨੂੰ ਸ਼ੱਕ ਹੋਣ ’ਤੇ ਪੁਲਿਸ ਨੇ ਡੋਗ ਸਕਵੈਡ ਦੀ ਮਦਦ ਦੇ ਨਾਲ ਗ੍ਰਿਫਤਾਰ ਕੀਤਾ ਗਿਆ
ਪੁਲਿਸ ਮੁਦਲ ਨਿਵਾਸੀ ਦਲਬੀਰ ਸਿੰਘ, ਉਸ ਦੀ ਪਤਨੀ ਜਸਬੀਰ ਕੌਰ, ਪੁੱਤਰ ਸੂਰਜ ਸਿੰਘ ਤੇ ਨੂੰਹ ਪਵਨਦੀਪ ਕੌਰ ਤੋਂ ਪੁੱਛਗਿੱਛ ਕਰ ਰਹੀ ਹੈ। ਇੰਸਪੈਕਟਰ ਹਰਸੰਦੀਪ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਇੰਸਪੈਕਟਰ ਹਰਸੰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਤਾਂਤਰਿਕ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਉਸ ਦੀ ਪਛਾਣ ਵੀ ਨਹੀਂ ਹੋ ਸਕੀ। ਫਿਲਹਾਲ ਪੁਲਿਸ ਮੁਲਜ਼ਮ ਦੀ ਪਛਾਣ ਕਰਨ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ