ਕੁਲਦੀਪ ਧਾਲੀਵਾਲ ਨੇ ਕਰਤਾਰਪੁਰ ਕੋਰੀਡੋਰ ਪਹੁੰਚ ਕੇ ਰਾਵੀ 'ਚ ਵੱਧ ਰਹੇ ਪਾਣੀ ਦਾ ਲਿਆ ਜਾਇਜ਼ਾ
... ਕਿਸਾਨਾਂ ਦੀਆ ਫ਼ਸਲਾਂ ਦੇ ਨੁਕਸਾਨ ਦਾ ਮੁਆਵਜਾ ਦੇਵੇਗੀ -- ਮੰਤਰੀ ਧਾਲੀਵਾਲ |
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ, 20 ਜੁਲਾਈ 2023 - ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਬੀਤੇ ਕਲ ਤੋਂ ਜਿਲਾ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਰਾਵੀ ਕੰਡੇ ਨਾਲ ਲੱਗਦੇ ਪਿੰਡਾਂ ਚ ਸਥਿਤੀ ਦਾ ਜਿਆਜਾ ਲੈ ਰਹੇ ਹਨ ਉਥੇ ਹੀ ਅੱਜ ਕਰਤਾਰਪੁਰ ਲਾਂਘੇ ਨੇੜੇ ਪਾਕਿਸਤਾਨ ਵਲੋਂ ਆਏ ਪਾਣੀ ਦੇ ਚਲਦੇ ਕੁਲਦੀਪ ਸਿੰਘ ਧਾਲੀਵਾਲ ਮੌਕੇ ਤੇ ਪਹੁਚੇ ਅਤੇ ਉਥੇ ਹੀ ਉਹਨਾਂ ਭਾਰਤ ਪਕਿਸਤਾਨ ਸਰਹੱਦ ਕੰਡਿਆਲੀ ਤਾਰ ਨੇੜੇ ਪਹੁਚ ਜਿਆਜਾ ਲਿਆ|
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਕੁਲਦੀਪ ਧਾਲੀਵਾਲ ਨੇ ਕਰਤਾਰਪੁਰ ਕੋਰੀਡੋਰ ਪਹੁੰਚ ਕੇ ਰਾਵੀ 'ਚ ਵੱਧ ਰਹੇ ਪਾਣੀ ਦਾ ਲਿਆ ਜਾਇਜ਼ਾ (ਵੀਡੀਓ ਵੀ ਦੇਖੋ)
ਉਥੇ ਹੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਹਰ ਤਰਾਂ ਨਾਲ ਤਿਆਰ ਬਰ ਤਿਆਰ ਅਤੇ ਉਹਨਾਂ ਦੱਸਿਆ ਕਿ ਓਝ ਦਰਿਆ ਅਤੇ ਪਾਕਿਸਤਾਨ ਵਲੋਂ ਛੱਡਿਆ ਪਾਣੀ ਮਾਰ ਰਿਹਾ ਮਾਰ,ਭਾਵੇ ਕਿ ਸਥਿਤੀ ਕਾਬੂ ਹੇਠ ਹੈ ਲੇਕਿਨ ਕੁਝ ਖਤਰਾ ਵੀ ਬਰਕਰਾਰ ਉਥੇ ਹੀ ਮੰਤਰੀ ਧਾਲੀਵਾਲ ਦਾ ਕਹਿਣਾ ਸੀ ਕਿ ਉਹਨਾਂ ਦੀ ਸਰਕਾਰ ਹਰ ਸਥਿਤੀ ਨਾਲ ਨਿਬਤਾਨਾ ਲਈ ਤਿਆਰ ਹੈ ਅਤੇ ਉਥੇ ਹੀ ਉਹਨਾਂ ਕਿਹਾ ਕਿ ਜੋ ਇਹਨਾਂ ਸਰਹੱਦੀ ਪਿੰਡਾਂ ਚ ਕਿਸਾਨਾਂ ਦੀਆ ਫ਼ਾਸਲਾ ਪਾਣੀ ਦੀ ਮਾਰ ਹੇਠ ਆਇਆ ਹਨ ਉਹਨਾਂ ਦਾ ਮੁਆਵਜਾ ਵੀ ਸਰਕਾਰ ਉਹਨਾਂ ਨੂੰ ਦੇਵੇਗੀ |