ਸ਼ਨੀਵਾਰ ਸ਼ਾਮ ਨੂੰ ਕਰਤਾਰਪੁਰ ਦੇ ਮੁੱਖ ਮਾਰਗ ਦੀ ਜਾਂਚ ਤੋਂ ਬਾਅਦ ਖੋਲ੍ਹਿਆ ਜਾ ਸਕਦਾ ਹੈ ਕਰਤਾਰਪੁਰ ਸਾਹਿਬ ਦਾ ਲਾਂਘਾ - ਧਾਲੀਵਾਲ
ਗੁਰਪ੍ਰੀਤ ਸਿੰਘ
- ਰਵੀ ਦੇ ਹੜਾਂ ਨੂੰ ਲੈ ਕੇ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਤਾ ਬਿਆਨ ਵਿੱਚ ਸਥਿਤੀ ਹੈ ਪੂਰੀ ਤਰ੍ਹਾਂ ਨਾਲ ਪੰਜਾਬ ਸਰਕਾਰ ਅਤੇ ਅਧਿਕਾਰੀਆਂ ਹੱਥ ਵਿੱਚ
- ਰਾਹਤ ਸਮਾਨ ਦੇ ਨਾਲ-ਨਾਲ ਜੇਕਰ ਕਿਸੇ ਹੋਰ ਚੀਜ਼ ਦੀ ਹੋਵੇਗੀ ਜ਼ਰੂਰਤ ਤਾਂ ਕੀਤੀ ਜਾਵੇਗੀ ਪੂਰੀ : ਕੁਲਦੀਪ ਸਿੰਘ ਧਾਲੀਵਾਲ
ਅੰਮ੍ਰਿਤਸਰ, 21 ਜੁਲਾਈ 2023 - ਰਾਵੀ ਦਰਿਆ ਦੇ ਵਿੱਚ ਢਾਈ ਲੱਖ ਅਕੁਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਪੰਜਾਬ ਦੇ ਮਾਝਾ ਖੇਤਰ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਦੇ ਆਉਣ ਦੀ ਸੰਭਾਵਨਾ ਨੂੰ ਵੇਖਣ ਤੋਂ ਬਾਅਦ ਪੰਜਾਬ ਦੇ ਕੈਬਿਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਖੁਦ ਮੋਰਚਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਸਾਂਭਿਆ ਗਿਆ ਸੀ ਅਤੇ ਆਪਣੀ ਨਜ਼ਰ ਹੜ੍ਹਾਂ ਦੇ ਉੱਤੇ ਲਗਾਈ ਰੱਖੀ ਗਈ ਸੀ ਜਿਸ ਤੋਂ ਬਾਅਦ ਹੁਣ ਰਾਵੀ ਦਰਿਆ ਦੇ ਵਿਚ ਪਾਣੀ ਦਾ ਮਿਆਰ ਹੁਣ ਘਟਨਾ ਸ਼ੁਰੂ ਹੋ ਚੁੱਕਾ ਹੈ। ਹੁਣ ਇੱਕ ਵਾਰ ਫੇਰ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨ ਹਿਮਾਂਸ਼ੂ ਅਗ ਵਲੋਂ ਅੰਮ੍ਰਿਤਸਰ ਦੇ ਗੋਨਿਆਲਾ ਪਿੰਡ ਦੇ ਵਿੱਚ ਪਹੁੰਚ ਕੇ ਪਿੰਡ ਵਾਲੇ ਲੋਕਾਂ ਦੀ ਸਾਰ ਲਈ ਗਈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ..........
ਸ਼ਨੀਵਾਰ ਸ਼ਾਮ ਨੂੰ ਕਰਤਾਰਪੁਰ ਦੇ ਮੁੱਖ ਮਾਰਗ ਦੀ ਜਾਂਚ ਤੋਂ ਬਾਅਦ ਖੋਲ੍ਹਿਆ ਜਾ ਸਕਦਾ ਹੈ ਕਰਤਾਰਪੁਰ ਸਾਹਿਬ ਦਾ ਲਾਂਘਾ - ਧਾਲੀਵਾਲ (ਵੀਡੀਓ ਵੀ ਦੇਖੋ)
ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਦੀਪ ਸਿੰਘ ਧਾਰੀਵਾਲ ਨੇ ਬੋਲਿਆ ਕਿ ਮਾਝੇ ਉੱਤੇ ਜੋ ਹੜ੍ਹ ਦਾ ਖਤਰਾ ਸੀ ਉਹ ਪੂਰੀ ਤਰ੍ਹਾਂ ਨਾਲ ਖਤਮ ਹੋ ਚੁੱਕਾ ਹੈ ਕਿਉਂਕਿ ਡੇਢ ਲੱਖ ਅਕੂਸਿਕ ਦੇ ਕਰੀਬ ਪਾਣੀ ਹੀ ਹੁਣ ਰਾਵੀ ਵੀ ਵੱਗ ਰਾਖਾ ਹੈ ਓਥੇ ਹੀ ਇਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਦੋਂ ਓਹਨਾ ਨੂੰ ਦੀ ਰਾਤ ਸੂਚਨਾ ਮਿਲੀ ਕੀ ਕਈ ਪਿੰਡਾਂ ਦੇ ਵਿੱਚ ਹੁਣ ਦੁਬਾਰਾ ਤੋਂ ਪਾਣੀ ਆਉਣਾ ਸ਼ੁਰੂ ਹੋ ਚੁੱਕਾ ਤਦ ਓਹਨਾ ਵੱਲੋ ਪਤਾ ਲੱਗਾ ਕਿ ਇਹ ਰਾਵੀ ਦਰਿਆ ਪਾਣੀ ਵਾਪਸ ਧੂਸੀਆਂ ਵੱਲ ਵੱਧ ਰਿਹਾ ਹੈ।
ਬਾਅਦ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕਾਂ ਨੂੰ ਤੁਰੰਤ ਹੀ ਉੱਚੀ ਜਗ੍ਹਾ ਤੇ ਪਹੁੰਚਾਇਆ ਗਿਆ ਤਾਂ ਜੋ ਕਿ ਉਹਨਾਂ ਦੀ ਜਾਨ ਅਤੇ ਮਾਲ ਦੀ ਰੱਖਿਆ ਕੀਤੀ ਜਾ ਸਕੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨਾਂ ਨੂੰ ਇਹ ਵੀ ਆਸਵਾਸ਼ਨ ਦਿੱਤਾ ਕਿ ਜਦੋਂ ਹੜ੍ਹ ਦਾ ਪਾਣੀ ਪਿੰਡਾਂ ਦੇ ਵਿੱਚੋਂ ਖ਼ਤਮ ਹੋ ਜਾਵੇਗਾ ਤਾਂ ਅਸੀਂ ਗਰਦੋਰੀ ਕਰਵਾਉਣ ਤੋਂ ਬਾਅਦ ਉਚਿਤ ਮੁਆਵਜ਼ਾ ਵੀ ਕਿਸਾਨਾਂ ਨੂੰ ਜ਼ਰੂਰ ਦਵਾਂਗੇ।
ਉਹਨਾਂ ਵੱਲੋਂ ਰਵੀਕਰਨ ਸਿੰਘ ਕਾਹਲੋ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਤੁਹਾਨੂੰ ਲੋਕਾਂ ਨੇ ਚੋਣਾਂ ਹਰਾਉਣ ਤੋਂ ਬਾਅਦ ਘਰ ਬਿਠਾ ਦਿੱਤਾ ਹੈ ਤੁਸੀਂ ਸਿਰਫ਼ ਆਪਣਾ ਖ਼ਿਆਲ ਰੱਖੋ। ਤੁਸੀ ਪੰਜਾਬ ਦੀ ਚਿੰਤਾ ਨਾ ਕਰੋ ਅਸੀਂ ਖੁਦ ਕੰਮ ਕਰ ਰਹੇ ਹਾਂ ਦੂਸਰੇ ਪਾਸੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਨਾਲ ਕੰਟਰੋਲ ਵਿੱਚ ਹੈ। ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਰਸਤੇ ਠੀਕ ਹੋਏ ਤਾਂ ਯਾਤਰਾ ਨੂੰ ਸੰਗਤਾਂ ਵਾਸਤੇ ਖੋਲ ਦਿੱਤਾ ਜਾਵੇਗਾ।