ਵੱਡੀ ਖ਼ਬਰ: ਰੋਪੜ ਦੇ ਵਿਧਾਇਕ ਨੇ ਦਿੱਤੀ ਸਫ਼ਾਈ, ਕਿਸੇ ਮੁਲਾਜ਼ਮ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ ਇਰਾਦਾ- ਕਰਮਚਾਰੀਆਂ ਨੇ ਹੜਤਾਲ ਲਈ ਵਾਪਸ (ਵੀਡੀਓ ਵੀ ਦੇਖੋ)
ਰੂਪਨਗਰ, 26 ਜੁਲਾਈ 2023: ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਨੇ ਸਪਸ਼ਟ ਕੀਤਾ ਹੈ ਉਨ੍ਹਾਂ ਦਾ ਮੁਲਾਜ਼ਮਾਂ ਦੀ ਚੈਕਿੰਗ ਕਰਨ ਵੇਲੇ ਕਿਸੇ ਨੂ ਠੇਸ ਪੁਚਾਉਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਕਰਮਚਾਰੀਆਂ ਨੂੰ ਕੰਮ ਤੇ ਪਰਤਣ ਦੀ ਅਪੀਲ ਕੀਤੀ ਜਿਸ ਮਗਰੋਂ ਡੀਸੀ ਕਾਮਿਆਂ ਨੇ ਹੜਤਾਲ ਵਾਪਸ ਲੈ ਲਈ ਹੈ। ਜਾਣਕਾਰੀ ਮੁਤਾਬਿਕ, ਜ਼ਿਲ੍ਹਾ ਰੂਪਨਗਰ ਵਿਖੇ ਹੜ੍ਹਾਂ ਦੀ ਸਥਿਤੀ ਤੇ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ, ਡਿਪਟੀ ਕਮਿਸ਼ਨਰ ਦਫਤਰ ਕਰਮਚਾਰੀ ਐਸੋਸੀਏਸ਼ਨ, ਰੂਪਨਗਰ ਨੇ ਸ਼ੁਰੂ ਕੀਤੀ ਗਈ ਕਲਮ ਛੋੜ ਹੜਤਾਲ ਵਾਪਿਸ ਲੈਣ ਦਾ ਫੈਸਲਾ ਲਿਆ ਹੈ। ਹੁਣ ਸਾਰੇ ਮੁਲਾਜ਼ਮ ਵੀਰਵਾਰ ਤੋਂ ਆਪਣੇ ਦਫਤਰਾਂ ਵਿਚ ਵਾਪਿਸ ਕੰਮਾਂ ’ਤੇ ਪਰਤ ਆਉਣਗੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.........
ਵੱਡੀ ਖ਼ਬਰ: ਰੋਪੜ ਦੇ ਵਿਧਾਇਕ ਨੇ ਆਪਣੇ ਵਤੀਰੇ ਤੇ ਜਾਹਰ ਕੀਤਾ ਅਫ਼ਸੋਸ, ਕਰਮਚਾਰੀਆਂ ਨੇ ਹੜਤਾਲ ਲਈ ਵਾਪਸ (ਵੀਡੀਓ ਵੀ ਦੇਖੋ)
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ, ਡਿਪਟੀ ਕਮਿਸ਼ਨਰ ਦਫਤਰ ਕਰਮਚਾਰੀ ਐਸੋਸੀਏਸ਼ਨ, ਰੂਪਨਗਰ ਜਸਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਤਹਿਸੀਲਦਾਰ ਰੂਪਨਗਰ ਦੇ ਦਫਤਰ ਵਿਖੇ ਕੀਤੀ ਗਈ ਅਚਨਚੇਤ ਚੈਕਿੰਗ ਕਰਨ ਉੱਤੇ ਉਹਨਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਣ ਦੇ ਰੋਸ ਵਜੋਂ ਜ਼ਿਲ੍ਹੇ ਰੂਪਨਗਰ ਵਿਖੇ ਕਲਮਛੋੜ ਹੜਤਾਲ ਕੀਤੀ ਗਈ ਸੀ। ਜਿਸ ਸਬੰਧੀ ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਉਹਨਾਂ ਦਾ ਕਰਮਚਾਰੀਆਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਅਤੇ ਇਸ ਸਬੰਧਤ ਵਿਧਾਇਕ ਵਲੋਂ ਸੋਸ਼ਲ ਮੀਡੀਆ ਵਿਖੇ ਵੀਡਿਓ ਅਪਲੋਡ ਕੀਤੀ ਗਈ ਹੈ।
ਜਸਵੀਰ ਸਿੰਘ ਨੇ ਦੱਸਿਆ ਕਿ ਹੁਣ ਜਥੇਬੰਦੀ ਵਲੋਂ ਸਹਿਮਤੀ ਪ੍ਰਗਟਾਈ ਹੈ ਕਿ ਆਮ ਜਨਤਾ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਜ਼ਿਲ੍ਹਾ ਰੂਪਨਗਰ ਵਿਖੇ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ, ਜਥੇਬੰਦੀਆਂ ਵਲੋਂ ਆਪਣੀ ਕਲਮਛੋੜ ਹੜਤਾਲ ਵਾਪਿਸ ਲਈ ਗਈ ਹੈ।
ਉਨ੍ਹਾਂ ਕਿਹਾ ਕਿ ਹੁਣ ਡਿਪਟੀ ਕਮਿਸ਼ਨਰ ਦਫਤਰ ਕਰਮਚਾਰੀ ਐਸੋਸੀਏਸ਼ਨ, ਰੂਪਨਗਰ ਦੇ ਸਾਰੇ ਮੁਲਾਜ਼ਮ ਕੱਲ ਸਵੇਰ ਤੋਂ ਆਪਣੇ ਦਫ਼ਤਰਾਂ ਵਿਖੇ ਡਿਊਟੀ ਨਿਭਾਉਣਗੇ।