Cobra Snake: 17 ਕੋਬਰਾ ਸੱਪ ਮਿਲੇ ਇੱਕੋ ਘਰ 'ਚੋਂ, ਫਿਰ ਕੀ ਹੋਇਆ?
ਰੋਹਿਤ ਗੁਪਤਾ
ਗੁਰਦਾਸਪੁਰ, 5 ਅਗਸਤ 2023 - ਗੁਰਦਾਸਪੁਰ ਬਹਿਰਾਮਪੁਰ ਰੋਡ ਸਥਿਤ ਦੁਰਗਾ ਕਲੋਨੀ ਦੇ ਇਕ ਘਰ 'ਚੋਂ 17 ਕੋਬਰਾ ਸੱਪ ਨਿਕਲੇ ਹਨ। ਹਾਲਾਂਕਿ ਇਹ ਬੱਚੇ ਹਨ ਪਰ ਜ਼ਹਿਰੀਲੀ ਨਸਲ ਦੇ ਹੋਣ ਕਾਰਨ ਇਲਾਕੇ 'ਚ ਦਹਿਸ਼ਤ ਫੈਲ ਗਈ ਹੈ। ਸੱਪ ਫੜਨ ਵਾਲੇ ਬਿੱਟ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ 'ਚ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਘਰ ' ਚੋਂ ਏਨੀ ਵੱਡੀ ਗਿਣਤੀ 'ਚ ਕੈਂਬਰਾ ਵਰਗੇ ਖ਼ਤਰਨਾਕ ਸੱਪ ਫੜੇ ਗਏ ਹੋਣ। ਸੱਪ ਫੜਨ ਵਾਲੇ ਬਿੱਟੂ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ 'ਤੇ ਬਹਿਰਾਮਪੁਰ ਰੋਡ ਸਥਿਤ ਦੁਰਗਾ ਕਲੋਨੀ ਦੇ ਇਕ ਘਰ 'ਚ ਸੱਪ ਹੋਣ ਦੀ ਸੂਚਨਾ ਮਿਲੀ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ........
Cobra Snake: 17 ਕੋਬਰਾ ਸੱਪ ਮਿਲੇ ਇੱਕੋ ਘਰ 'ਚੋਂ, ਫਿਰ ਕੀ ਹੋਇਆ ? (ਵੀਡੀਓ ਵੀ ਦੇਖੋ)
ਉਨ੍ਹਾਂ ਨੇ ਉੱਥੇ ਜਾ ਕੇ ਪ੍ਰੈਕਟੀਕਲ ਕੋਬਰਾ ਨਸਲ ਦਾ ਇਕ ਸੱਪ ਫੜ੍ਹ ਕੇ ਸੁਰੱਖਿਅਤ ਥਾਂ 'ਤੇ ਛੱਡ ਦਿੱਤਾ ਤੇ ਘਰ ਆ ਗਏ ਪਰ ਘਰ ਪਹੁੰਚਦੇ ਹੀ ਇਕ ਹੋਰ ਸੱਪ ਦਿਖਾਈ ਦੇਣ ਦੀ ਸੂਚਨਾ ਮਿਲੀ ਅਤੇ ਦੁਬਾਰਾ ਉਸ ਘਰ ਗਏ ਤਾਂ ਦੇਖਿਆ ਕਿ ਸੱਪਾਂ ਦੀ ਗਿਣਤੀ ਇਕ ਤੋਂ ਵੱਧ ਹੈ। ਇਸ 'ਤੇ ਉਨ੍ਹਾਂ ਨੇ ਜੰਗਲਾਤ ਵਿਭਾਗ ਨਾਲ ਸੰਪਰਕ ਕੀਤਾ ਤਾਂ ਜੰਗਲਾਤ ਵਿਭਾਗ ਨੇ ਆਪਣੇ ਮੁਲਾਜ਼ਮ ਰੋਹਿਤ ਨੂੰ ਮੌਕੇ 'ਤੇ ਤੇਜ ਦਿੱਤਾ। ਉਨ੍ਹਾਂ ਦੋਵਾਂ ਨੇ ਇਕ ਇਕ ਕਰਕੇ 17 ਕੋਬਰਾ ਬੱਚੇ ਰੈਸਕਿਉ ਕੀਤੇ। ਬਿੱਟੂ ਸ਼ਰਮਾ ਨੇ ਦੱਸਿਆ ਕਿ ਉਹ ਪਿਛਲੇ 33 ਸਾਲਾਂ ਤੋਂ ਸੱਪ ਫੜ ਰਹੇ ਹਨ ਪਰ ਪਹਿਲੀ ਵਾਰ ਉਸ ਨੇ ਇੰਨੀ ਵੱਡੀ ਗਿਣਤੀ 'ਚ ਪ੍ਰੈਕਟੀਕਲ ਕੋਬਰਾ ਨਸਲ ਦੇ ਸੱਪ ਫੜੇ ਹਨ।