ਹਥਿਆਰਾਂ ਦੀ ਸਮਗਲਿੰਗ ਲਈ ਪੰਜਾਬ ਦੇ ਲਿੰਕ ਜੁੜੇ ਕਸ਼ਮੀਰ ਨਾਲ-ਗ੍ਰਿਫ਼ਤਾਰੀਆਂ ਦੇ ਨਾਲ ਨਕਦੀ ਤੇ ਹਥਿਆਰ ਬਰਾਮਦ - DIG Border ਨਰਿੰਦਰ ਭਾਰਗਵ
ਗੁਰਪ੍ਰੀਤ ਸਿੰਘ
- ਫੜੇ ਗਏ ਅਰੋਪੀਆਂ ਕੋਲ ਸਾਢੇ ਗਿਆਰਾਂ ਲੱਖ ਦੇ ਕਰੀਬ ਪੈਸੇ ਅਤੇ ਇੱਕ ਪਸਤੌਲ ਦੇ ਨਾਲ 46 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ
- 5 ਦੇ ਕਰੀਬ ਕਸ਼ਮੀਰੀਆਂ ਨੂੰ ਲਿਆਂਦਾ ਗਿਆ ਪੰਜਾਬ ਹਥਿਆਰਾਂ ਨੂੰ ਲੈ ਕੇ ਡੀ ਆਈ ਜ਼ੀ ਨੇ ਦਿੱਤਾ ਵੱਡਾ ਬਿਆਨ
ਅੰਮ੍ਰਿਤਸਰ, 9 ਅਗਸਤ, 2023 - ਪੰਜਾਬ ਵਿੱਚ ਵਧ ਰਹੇ ਨਸ਼ੇ ਅਤੇ ਨਾਜਾਇਜ਼ ਹਥਿਆਰਾਂ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਸਰਗਰਮ ਨਜ਼ਰ ਆ ਰਹੀ ਹੈ। ਓਥੇ ਹੀ ਡੀ ਆਈ ਜੀ ਬਾਰਡਰ ਰੇਂਜ ਵੱਲੋਂ ਅੱਜ ਇੱਕ ਪ੍ਰੈਸ ਵਾਰਤਾ ਕਰ ਜਾਣਕਾਰੀ ਦਿੱਤੀ ਗਈ ਕਿ ਬੀਤੇ ਸਮੇਂ ਇੱਕ ਦੀ ਖੇਪ ਕੀਤੀ ਗਈ ਸੀ ਅਤੇ ਇਸੇ ਨੂੰ ਲੀਡ ਬਣਾ ਕੇ ਉਨ੍ਹਾਂ ਵੱਲੋਂ ਸਖ਼ਤੀ ਦੇ ਨਾਲ ਪੁੱਛ ਗਿੱਛ ਕੀਤੀ ਗਈ ਤਾਂ ਨਾਜਾਇਜ਼ ਹਥਿਆਰਾਂ ਦਾ ਵੀ ਇਸ ਵਿੱਚ ਜ਼ਿਕਰ ਆਇਆ ਉਨ੍ਹਾਂ ਵੱਲੋਂ ਕਸ਼ਮੀਰ ਜਾ ਕੇ ਜੇਲ੍ਹ ਚ ਬੰਦ ਕਸ਼ਮੀਰੀ ਹਵਾਲਾਤੀਆਂ ਨੂੰ ਵੀ ਪੰਜਾਬ ਵਿੱਚ ਲਿਆਂਦਾ ਗਿਆ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ..........
ਹਥਿਆਰਾਂ ਦੀ ਸਮਗਲਿੰਗ ਲਈ ਪੰਜਾਬ ਦੇ ਲਿੰਕ ਜੁੜੇ ਕਸ਼ਮੀਰ ਨਾਲ-ਗ੍ਰਿਫ਼ਤਾਰੀਆਂ ਦੇ ਨਾਲ ਨਕਦੀ ਤੇ ਹਥਿਆਰ ਬਰਾਮਦ - DIG Border ਨਰਿੰਦਰ ਭਾਰਗਵ (ਵੀਡੀਓ ਵੀ ਦੇਖੋ)
ਡੀ.ਆਈਜੀ ਨੇ ਅੱਗੇ ਜਾਣਕਾਰੀ ਦੱਸਿਆ ਕੀ ਇਹਨਾਂ ਦੇ ਲਿੰਕ ਵਿਦੇਸ਼ੀ ਜਾਂ ਪਾਕਿਸਤਾਨ ਦੇ ਨਾਲ ਜੁੜੇ ਹਨ ਇਸ ਬਾਰੇ ਅਸੀਂ ਪੁੱਛ ਰਹੇ ਹਾਂ ਵਰੰਟ ਤੇ ਅੰਮ੍ਰਿਤਸਰ ਲਿਆਂਦਾ ਹੈ ਅਤੇ ਇਹਨਾਂ ਤੋਂ ਪੁੱਛ ਗਿੱਛ ਕੀਤੀ ਜਾਵੇਗੀ। ਅਤੇ ਇਹਨਾਂ ਦੇ ਨਾਲ ਜਿਨ੍ਹਾਂ ਪੰਜਾਬੀ ਨੌਜਵਾਨਾਂ ਦਾ ਨਾਲ ਸੰਪਰਕ ਦੱਸਿਆ ਜਾ ਰਿਹਾ ਸੀ ਉਹਨਾਂ ਵੱਲੋਂ ਵੀ ਇੱਕ ਗੈਂਗਸਟਰ ਦੀ ਐਨਕਾਊਂਟਰ ਤੋਂ ਬਾਅਦ ਡੈੱਡ ਬਾਡੀ ਕਲੇਮ ਕੀਤੀ ਗਈ ਸੀ। ਉਨ੍ਹਾਂ ਵੱਲੋਂ ਅੱਗੇ ਬੋਲਦੇ ਹੋਏ ਕਿਹਾ ਕਿ ਅਸੀਂ ਬਾਰਾਮੂਲਾ ਅਤੇ ਜੰਮੂ ਕਸ਼ਮੀਰ ਵਿੱਚ ਜਾ ਕੇ ਨੌਜਵਾਨਾਂ ਦੇ ਨਾਲ ਸੰਪਰਕ ਵਿੱਚ ਹਨ ਉਸ ਕੋਲ ਪੁੱਛ ਗਿੱਛ ਕਰ ਰਹੇ ਹਾਂ। ਅਤੇ ਸਾਨੂੰ ਆਸ ਹੈ ਇਨ੍ਹਾਂ ਤੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ।
ਇਹ ਡੀ.ਆਈ ਜੀ ਨਰਿੰਦਰ ਭਾਰਗਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਕੋਲੋਂ ਇੱਕ ਪਸਤੌਲ 11 ਲੱਖ 20 ਹਜ਼ਾਰ ਰੁਪਏ ਦੇ ਕਰੀਬ ਪੈਸੇ ਅਤੇ 46 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਉੱਥੇ ਉਨ੍ਹਾਂ ਨੇ ਅੱਗੇ ਬੋਲਦੇ ਦੱਸਿਆ ਕਿ ਪੰਜ ਦੇ ਕਰੀਬ ਕਸ਼ਮੀਰੀ ਨੌਜਵਾਨਾਂ ਵਿਚੋਂ ਕੁੱਛ ਤਾਂ ਬਾਰਾਂਮੌਲਾ ਅਤੇ ਐਲਓਸੀ ਤੋਂ ਗਿਰਫ਼ਤਾਰ ਕੀਤੇ ਗਏ ਹਨ ਅਤੇ ਅਸੀਂ ਇਹਨਾਂ ਨੂੰ ਰੁਮਾਡ ਉਤੇ ਲਿਆਂਦਾ ਹੈ ਅਤੇ ਇਨ੍ਹਾਂ ਕੋਲ ਹੋਰ ਵੀ ਪੁੱਛ-ਗਿੱਛ ਕੀਤੀ ਅਤੇ ਇਹਨਾਂ ਦੇ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ।
ਜਿਕਰਯੋਗ ਹੈ ਕਿ ਦੀਨਾਨਗਰ ਵਿਚ 18 ਕਿਲੋ ਦੇ ਕਰੀਬ ਹੈਰੋਇਨ ਦੀ ਪੰਜਾਬ ਪੁਲਿਸ ਵੱਲੋਂ ਤਸਕਰਾਂ ਕੋਲੋਂ ਬਰਾਮਦ ਕੀਤੀ ਸੀ ਅਤੇ ਪੁਲਸ ਵਲੋਂ ਇਸ ਉੱਤੇ ਆਪਣੀ ਨਜ਼ਰ ਬਨਾਈ ਰੱਖੀ ਗਈ ਅਤੇ ਉਨ੍ਹਾਂ ਨੂੰ ਜਦੋਂ ਦੇ ਲਿੰਕ ਕਸ਼ਮੀਰ ਦੇ ਨਾਲ ਜੋੜਦੇ ਹੋਏ ਨਜ਼ਰ ਆਏ ਤਾਂ ਉਨ੍ਹਾਂ ਵੱਲੋਂ ਐਲ ਓਸੀ ਤੇ ਜਾ ਕੇ ਅਰੋਪੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਉੱਥੇ ਹੀ ਪੁਲਿਸ ਦਾ ਇਹ ਵੀ ਕਹਿਣਾ ਹੈ ਜੰਮੂ ਕਸ਼ਮੀਰ ਦੀਆਂ ਜੇਲ੍ਹਾਂ ਵਿੱਚੋ ਲਿਆ ਕੇ ਛੇਤੀ ਕੀਤੀ ਜਾ ਰਹੀ ਹੈ ਅਤੇ ਇਹਨਾਂ ਖਿਲਾਫ ਹੋਰ ਅਪਰਾਧ ਮਾਮਲੇ ਵਿੱਚ ਦਰਜ ਕੀਤੇ ਜਾ ਰਹੇ ਹਨ ਅਤੇ ਹੁਣ ਪੰਜਾਬ ਵਿਚ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਪੰਜਾਬ ਪੁਲਿਸ ਅਲੱਗ ਮੁਹਿੰਮ ਛੇੜ ਦਿੱਤੀ ਹੈ ਅਤੇ ਜੇਕਰ ਜੇਕਰ ਨਸ਼ਾ ਵੇਚਣ ਵਾਲਿਆਂ ਦੇ ਲਿੰਕ ਕਿਸੇ ਨਾਲ ਵੀ ਜੁੜਦੇ ਹੋਏ ਤਾਂ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਉਸਨੂੰ ਗਿਰਫ਼ਤਾਰ ਕਰਕੇ ਆਵਾਂਗੇ। ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਜੰਮੂ ਕਸ਼ਮੀਰ ਵਿੱਚ ਅਤੇ ਖ਼ਾਸ ਤੌਰ ਤੇ LOC ਤੇ ਜਾ ਕੇ ਪੁਲਿਸ ਵੱਲੋਂ ਰੇਡ ਕਰ ਹਥਿਆਰ ਵੇਚਣ ਵਾਲਿਆਂ ਦੇ ਖਿਲਾਫ ਆਪਣਾ ਐਕਸ਼ਨ ਕੀਤਾ ਹੋਵੇ।