ਡੇਂਗੂ ਬਿਮਾਰੀ ਦੇ ਫੈਲਣ ਤੇ ਸਿਹਤ ਵਿਭਾਗ ਸਤਰਕ
ਡੇਂਗੂ ਦਾ ਲਾਰਵਾ ਕੀਤਾ ਜਾ ਰਿਹਾ ਹੈ ਨਸ਼ਟ |
ਰੋਹਿਤ ਗੁਪਤਾ
ਗੁਰਦਾਸਪੁਰ ,29 ਅਗਸਤ 2023 :ਬਰਸਾਤ ਦੇ ਇਸ ਮੌਸਮ ਦੇ ਚਲਦੇ ਇਨ੍ਹੀ ਦਿਨੀ ਡੇਂਗੂ ,ਮਲੇਰੀਆ ਅਤੇ ਚਿਕਨਗੁਨੀਆ ਆਦਿ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ ਅਤੇ ਉਸੇ ਦਾ ਅਸਰ ਗੁਰਦਾਸਪੁਰ ਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਗੁਰਦਾਸਪੁਰ ਅਤੇ ਬਟਾਲਾ ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਜਿਆਦਾ ਸਾਮਣੇ ਆ ਰਹੀ ਹੈ | ਉਸ ਤੋਂ ਬਚਾਅ ਲਈ ਸਿਹਤ ਵਿਭਾਗ ਦੀਆ ਵੱਖ ਵੱਖ ਟੀਮਾਂ ਵਲੋਂ ਬਟਾਲਾ ਦੇ ਵੱਖ-ਵੱਖ ਮੁਹੱਲਿਆਂ ਦੇ ਘਰ-ਘਰ ਜਾ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਜਾ ਰਹੀ ਹੈ। ਅਤੇ ਦਵਾਈਆਂ ਸਪੇਰੇ ਕੀਤੀਆਂ ਜਾ ਰਹੀਆਂ ਹਨ |
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ,,,,,,,,,
ਬਰਸਾਤ ਦੇ ਮੌਸਮ 'ਚ ਡੇਂਗੂ ਬਿਮਾਰੀ ਦੇ ਫੈਲਣ ਤੇ ਸਿਹਤ ਵਿਭਾਗ ਸਤਰਕ, ਡੇਂਗੂ ਦਾ ਲਾਰਵਾ ਕੀਤਾ ਜਾ ਰਿਹਾ ਹੈ ਨਸ਼ਟ (ਵੀਡੀਓ ਵੀ ਦੇਖੋ)
ਇਸਦੇ ਨਾਲ ਹੀ ਇਹਨਾਂ ਟੀਮਾਂ ਦੇ ਮੈਂਬਰਾਂ ਨੇ ਦੱਸਿਆ ਕਿ ਪੂਰੇ ਸ਼ਹਿਰ ਚ ਦੋ ਵੱਖ ਵੱਖ ਟੀਮਾਂ ਹਨ ਅਤੇ ਉਹਨਾਂ ਵੱਲੋਂ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋਂ ਬਚਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਘਰਾਂ ਦੀ ਜਾਂਚ ਦੌਰਾਨ ਕੁਝ ਘਰਾਂ ਵਿਚੋਂ ਫਰਿੱਜਾਂ ਦੇ ਪਿੱਛਲੇ ਹਿੱਸੇ ਦੀਆਂ ਟ੍ਰੇਆਂ, ਛੱਤ ਉੱਪਰ ਪਏ ਟਾਇਰਾਂ ਅਤੇ ਪਾਣੀ ਵਾਲੀਆਂ ਟੈਂਕੀਆਂ ਵਿੱਚੋ ਡੇਂਗੂ ਦਾ ਲਾਰਵਾ ਪਾਇਆ ਜਾ ਰਿਹਾ ਹੈ ਉਸ ਨੂੰ ਸਪਰੇ ਕਰ ਨਸ਼ਟ ਕੀਤਾ ਜਾ ਰਿਹਾ ਹੈ ਉਥੇ ਹੀ ਇਸ ਦੌਰਾਨ ਚੈਕਿੰਗ ਟੀਮਾਂ ਨੇ ਲੋਕਾਂ ਨੂੰ ਅਗਾਹ ਕੀਤਾ ਕਿ ਉਹ ਆਪਣੇ ਘਰਾਂ ਵਿੱਚ ਕੂਲਰਾਂ, ਫਰਿੱਜਾਂ ਜਾਂ ਜਿਥੇ ਵੀ ਪਾਣੀ ਖੜਾ ਹੁੰਦਾ ਹੈ ਉਸਨੂੰ ਚੰਗੀ ਤਰਾਂ ਸਾਫ਼ ਕਰਕੇ ਸੁਕਾਉਣ।