ਚੰਡੀਗੜ੍ਹ ਵੈਲਫੇਅਰ ਟਰੱਸਟ ਵੱਲੋਂ 17 ਸਤੰਬਰ ਨੂੰ ਮੁਫ਼ਤ ਮੈਗਾ ਸਿਹਤ ਕੈਂਪ, ਲੋੜਵੰਦ ਮਰੀਜ਼ਾਂ ਨੂੰ ਵੰਡੇ ਜਾਣਗੇ ਨਕਲੀ ਅੰਗ
- ਚੰਡੀਗੜ੍ਹ ਵੈਲਫੇਅਰ ਟਰੱਸਟ ਦਾ 15 ਦਿਨਾਂ ਸੇਵਾ ਪਖਵਾੜਾ 17 ਸਤੰਬਰ ਨੂੰ ਮੈਗਾ ਸਿਹਤ ਕੈਂਪ ਨਾਲ ਹੋਵੇਗਾ ਸ਼ੁਰੂ
- ਚੰਡੀਗੜ੍ਹ ਵੈਲਫੇਅਰ ਟਰੱਸਟ ਦੇ ਮੁਫਤ ਮੈਗਾ ਹੈਲਥ ਕੈਂਪ ਵਿੱਚ ਕੀਤੇ ਜਾਣਗੇ ਮੁਫਤ ਜਾਂਚ ਟੈਸਟ ਅਤੇ ਚੈਕਅੱਪ
- ਇੱਕ ਦਿਨ ਵਿੱਚ ਵੱਧ ਤੋਂ ਵੱਧ ਨਕਲੀ ਅੰਗ ਫਿੱਟ ਕਰਕੇ ਚੰਡੀਗੜ੍ਹ ਵੈਲਫੇਅਰ ਟਰੱਸਟ ਦਾ ਗਿਨੀਜ਼ ਵਰਲਡ ਰਿਕਾਰਡ ਬਣਾਉਣ ਦਾ ਟੀਚਾ
- ਚੰਡੀਗੜ੍ਹ ਵੈਲਫੇਅਰ ਟਰੱਸਟ ਵੱਲੋਂ 17 ਸਤੰਬਰ ਤੋਂ ਆਯੋਜਿਤ ਕੀਤੇ ਜਾਣ ਵਾਲੇ 15 ਦਿਨਾਂ ਸੇਵਾ ਪਖਵਾੜਾ ਦੌਰਾਨ ਹੋਣਗੀਆਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ
ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 29 ਅਗਸਤ 2023 - ਮਨੁੱਖਤਾ ਦੀ ਨਿਰਸਵਾਰਥ ਸੇਵਾ ਦੀ ਧਾਰਨਾ ਤੋਂ ਸੇਧ ਲੈ ਕੇ, ਚੰਡੀਗੜ੍ਹ ਵੈਲਫੇਅਰ ਟਰੱਸਟ (ਸੀਡਬਲਿਊਟੀ) 17 ਸਤੰਬਰ ਤੋਂ 15 ਦਿਨਾਂ 'ਸੇਵਾ ਪਖਵਾੜਾ' ਦਾ ਆਯੋਜਨ ਕਰਨ ਜਾ ਰਿਹਾ ਹੈ। ਇਸ ਸੇਵਾ ਪਖਵਾੜੇ ਦੌਰਾਨ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਨੂੰ ਕਈ ਤਰ੍ਹਾਂ ਦੀਆਂ ਮੈਡੀਕਲ ਸਹੂਲਤਾਂ ਫ੍ਰੀ ਮੁਹੱਈਆ ਕਰਵਾਈਆ ਜਾਣਗੀਆਂ। ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 73ਵੇਂ ਜਨਮ ਦਿਨ ਦੇ ਮੌਕੇ 'ਤੇ 17 ਸਤੰਬਰ ਨੂੰ ਅਨਾਜ ਮੰਡੀ, ਸੈਕਟਰ 39, ਚੰਡੀਗੜ੍ਹ ਵਿਖੇ ਇਸ ਮੁਫਤ ਮੈਗਾ ਮਲਟੀ-ਸਪੈਸ਼ਲਿਟੀ ਸਿਹਤ ਕੈਂਪ ਦੀ ਸ਼ੁਰੂਆਤ ਹੋਵੇਗੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ,,,,,,,,,
ਚੰਡੀਗੜ੍ਹ ਵੈਲਫੇਅਰ ਟਰੱਸਟ ਵੱਲੋਂ 17 ਸਤੰਬਰ ਨੂੰ ਮੁਫ਼ਤ ਮੈਗਾ ਸਿਹਤ ਕੈਂਪ, ਲੋੜਵੰਦ ਮਰੀਜ਼ਾਂ ਨੂੰ ਵੰਡੇ ਜਾਣਗੇ ਨਕਲੀ ਅੰਗ (ਵੀਡੀਓ ਵੀ ਦੇਖੋ)
ਸੇਵਾ ਪਖਵਾੜਾ ਦੌਰਾਨ 15 ਦਿਨਾਂ ਦੌਰਾਨ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ। ਮੁਫਤ ਮੈਗਾ ਮਲਟੀ-ਸਪੈਸ਼ਲਿਟੀ ਹੈਲਥ 17 ਸਤੰਬਰ ਨੂੰ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ, ਜਿੱਥੇ ਲੋੜਵੰਦ ਮਰੀਜ਼ਾਂ ਨੂੰ ਨਕਲੀ ਅੰਗ ਵੀ ਮੁਫਤ ਵੰਡੇ ਜਾਣਗੇ ਅਤੇ ਫਿੱਟ ਕੀਤੇ ਜਾਣਗੇ। ਇਸ ਉੱਤਮ ਪਹਿਲਕਦਮੀ ਦਾ ਲਾਭ ਲੈਣ ਲਈ ਸਾਰੇ ਭਾਰਤਵਾਸੀਆਂ ਨੂੰ ਖੁੱਲ੍ਹਾ ਸੱਦਾ ਹੈ।
ਜ਼ਿਕਰਯੋਗ ਹੈ ਕਿ CWT ਅਤੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ ‘ਤੇ ਲਗਾਏ ਗਏ ਪਿਛਲੇ ਕੈਂਪਾਂ ਦੌਰਾਨ 2,000 ਤੋਂ ਵੱਧ ਲੋੜਵੰਦ ਪਹਿਲਾਂ ਹੀ ਮੁਫ਼ਤ ਅੰਗਾਂ ਦਾ ਲਾਭ ਲੈ ਚੁੱਕੇ ਹਨ। ਪਰ, ਇਸ ਸਾਲ CWT ਇੱਕ ਦਿਨ ਵਿੱਚ ਨਕਲੀ ਅੰਗਾਂ ਨੂੰ ਫਿੱਟ ਕਰਨ ਲਈ ਇਤਿਹਾਸ ਰਚਣ ਅਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕਰਨ ਦਾ ਟੀਚਾ ਰੱਖ ਰਿਹਾ ਹੈ।
ਸੀਡਬਲਿਊਟੀ ਦੇ ਸੰਸਥਾਪਕ ਸਤਨਾਮ ਸਿੰਘ ਸੰਧੂ, ਜਿੰਨ੍ਹਾਂ ਨੇ ਮੈਗਾ ਹੈਲਥ ਕੈਂਪ ਦੇ ਰਜਿਸਟ੍ਰੇਸ਼ਨ ਪੋਰਟਲ ਦੀ ਸ਼ੁਰੂਆਤ ਕੀਤੀ ਹੈ, ਨੇ ਦੱਸਿਆ ਕਿ ਇਹ ਪੋਰਟਲ ਸਮੂਹ ਭਾਰਤਵਾਸੀਆਂ ਲਈ 16 ਸਿਤੰਬਰ ਤੱਕ ਓਪਨ ਹੈ। ਹਰ ਲੋੜਵੰਦ ਇਸ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਉਹਨਾਂ ਕਿਹਾ,”ਅਸੀਂ ਪਹਿਲਾਂ ਹੀ ਚੰਡੀਗੜ੍ਹ ਦੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹਾਂ ਅਤੇ ਇਹ ਸੇਵਾ ਪਖਵਾੜਾ ਸਮੂਹ ਦੇਸ਼ਵਾਸੀਆਂ ਦੀ ਸੇਵਾ ਦੀ ਦਿਸ਼ਾ ਵੱਲ ਇੱਕ ਪਹਿਲ ਹੈ। ਸਤਨਾਮ ਸਿੰਘ ਸੰਧੂ ਨੇ ਕਿਹਾ,“ਅਸੀਂ ਚੰਡੀਗੜ੍ਹ ਅਤੇ ਇਸ ਦੇ ਨੇੜਲੇ ਖੇਤਰਾਂ ਵਿੱਚ ਆਮ ਲੋਕਾਂ ਨੂੰ ਮੁਫਤ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਦੇ ਰਹੇ ਹਾਂ, ਪਰ ਇਸ ਵਾਰ ਸਮੂਹ ਦੇਸ਼ਵਾਸੀਆਂ ਨੂੰ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੱਕ ਦਿਨ-ਲੰਬੇ ਮੈਗਾ ਮਲਟੀ-ਸਪੈਸ਼ਲਿਟੀ ਸਿਹਤ ਕੈਂਪ ਦਾ ਆਯੋਜਨ ਕਰ ਰਹੇ ਹਾਂ।“
ਉਹਨਾਂ ਦੱਸਿਆ, “17 ਸਤੰਬਰ ਨੂੰ ਮੁਫਤ ਮੈਗਾ ਸਿਹਤ ਕੈਂਪ ਤੋਂ ਬਾਅਦ, ਸ਼ਹਿਰ ਵਿੱਚ ਅਗਲੇ 14 ਦਿਨਾਂ ਤੱਕ ਸਵੱਛਤਾ ਅਭਿਆਨ ਅਤੇ ਫਿਟ ਇੰਡੀਆ ਗਤੀਵਿਧੀਆਂ ਸਮੇਤ ਹੋਰ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਸੇਵਾ ਪਖਵਾੜਾ 2 ਅਕਤੂਬਰ ਨੂੰ ਗਾਂਧੀ ਜਯੰਤੀ ਵਾਲੇ ਦਿਨ ਸੰਪੰਨ ਹੋਵੇਗਾ।”
ਸਤਨਾਮ ਸਿੰਘ ਸੰਧੂ ਨੇ ਕਿਹਾ, “ਇਹ ਮੈਗਾ ਮਲਟੀ-ਸਪੈਸ਼ਲਿਟੀ ਹੈਲਥ ਕੈਂਪ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਦੇ ਅਨੁਰੂਪ ਹੈ, ਜਿਨ੍ਹਾਂ ਨੇ ਵਿਸ਼ਵ ਸਿਹਤ ਅਤੇ ਤੰਦਰੁਸਤੀ ਲਈ ਵਿਸ਼ਵ ਨੂੰ ‘ਇੱਕ ਧਰਤੀ, ਇੱਕ ਸਿਹਤ’ ਦਾ ਮੰਤਰ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਇੱਕ ਦੂਰਅੰਦੇਸ਼ੀ ਨੇਤਾ ਹਨ ਜੋ ਭਾਰਤ ਵਿੱਚ ਬਹੁਤ ਸਾਰੀਆਂ ਮੋਹਰੀ ਪਹਿਲਕਦਮੀਆਂ ਕਰ ਰਹੇ ਹਨ ਜਿਨ੍ਹਾਂ ਦਾ ਉਦੇਸ਼ ਹੈਲਥਕੇਅਰ ਨੂੰ ਸਾਰਿਆਂ ਲਈ ਪਹੁੰਚਯੋਗ ਅਤੇ ਕਿਫਾਇਤੀ ਬਣਾਉਣਾ ਹੈ। ਮੈਗਾ ਹੈਲਥ ਕੈਂਪ ਸਾਰਿਆਂ ਲਈ ਪਹੁੰਚਯੋਗ ਅਤੇ ਕਿਫਾਇਤੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਭਾਰਤ ਸਰਕਾਰ ਦੇ ਕ੍ਰਾਂਤੀਕਾਰੀ ਦ੍ਰਿਸ਼ਟੀਕੋਣ ਵੱਲ ਸਾਡਾ ਛੋਟਾ ਜਿਹਾ ਯੋਗਦਾਨ ਹੈ।”
ਸਿਹਤ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਮੈਗਾ ਹੈਲਥ ਕੈਂਪ ਦੌਰਾਨ ਵੱਖ-ਵੱਖ ਕਿਸਮਾਂ ਦੇ ਕੈਂਪ ਲਗਾਏ ਜਾਣਗੇ ਜਿਸ ਵਿੱਚ ਕੈਂਸਰ ਸਕਰੀਨਿੰਗ ਕੈਂਪ ਸ਼ਾਮਲ ਹੈ, ਜਿਸ ਵਿੱਚ ਨਾਗਰਿਕਾਂ ਨੂੰ ਵੱਖ-ਵੱਖ ਕਿਸਮਾਂ ਦੇ ਕੈਂਸਰ ਦੀਆਂ ਚੇਤਾਵਨੀਆਂ ਬਾਰੇ ਜਾਣੂ ਕਰਵਾਇਆ ਜਾਵੇਗ। ਅਪਾਹਜ ਲੋਕਾਂ ਨੂੰ ਸਾਧਾਰਨ ਜੀਵਨ ਜਿਊਣ ਦੇ ਯੋਗ ਬਣਾਉਣ ਲਈ ਨਕਲੀ ਅੰਗ ਫਿਟਿੰਗ ਕੈਂਪ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਬਾਲ ਸਿਹਤ ਸੰਭਾਲ ਕੈਂਪ, ਦੰਦਾਂ ਦਾ ਜਾਂਚ ਕੈਂਪ, ਜਨਰਲ ਮੈਡੀਕਲ ਜਾਂਚ ਕੈਂਪ, ਮਾਨਸਿਕ ਸਿਹਤ ਸਲਾਹ, ਅੱਖਾਂ ਦਾ ਜਾਂਚ ਕੈਂਪ, ਸਿਹਤ ਜਾਂਚ ਕੈਂਪ, ਓਰਥੋਪੈਡਿਕ ਕੈਂਪ, ਚਮੜੀ ਰੋਗਾਂ ਦਾ ਜਾਂਚ ਕੈਂਪ, ਈਐਨਟੀ ਕੈਂਪ, ਆਯੂਰਵੇਦਿਕ ਕੈਂਪ, ਹੋਮਿਓਪੈਥੀ ਕੈਂਪ ਅਤੇ ਗਾਇਨੀਕੋਲੋਜੀ ਕੈਂਪ ਵੀ ਲਗਾਏ ਜਾਣਗੇ।
ਦੱਸਣਯੋਗ ਹੈ ਕਿ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਅਤੇ ਰੋਟਰੀ ਕਲੱਬ ਨਿਊ ਕਲਿਆਣ ਮਹਾਰਾਸ਼ਟਰ ਦੇ ਸਹਿਯੋਗ ਨਾਲ ਨਕਲੀ ਲੱਤਾਂ ਵੰਡੀਆਂ ਜਾਣਗੀਆਂ ਅਤੇ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਅਤੇ ਰੋਟਰੀ ਕਲੱਬ ਪੂਨਾ ਡਾਊਨਟਾਊਨ ਦੇ ਸਹਿਯੋਗ ਨਾਲ ਨਕਲੀ ਬਾਹਾਂ ਵੰਡੀਆਂ ਜਾਣਗੀਆਂ।
ਸਤਨਾਮ ਸਿੰਘ ਸੰਧੂ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਮੈਗਾ ਕੈਂਪ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਭਰਪੂਰ ਲਾਭ ਉਠਾਉਣ। ਉਹਨਾਂ ਦੱਸਿਆ, “ਰਜਿਸਟ੍ਰੇਸ਼ਨ ਵਿੰਡੋ 16 ਸਤੰਬਰ ਤੱਕ ਖੁੱਲ੍ਹੀ ਹੈ। ਰਜਿਸਟ੍ਰੇਸ਼ਨ ਲਈ ਕੋਈ ਫੀਸ ਅਦਾ ਕਰਨ ਦੀ ਲੋੜ ਨਹੀਂ ਹੈ। ਕੈਂਪ ਵਿੱਚ ਸੀਡਬਲਯੂਟੀ ਦੇ ਵਲੰਟੀਅਰਾਂ ਦੇ ਨਾਲ ਸੈਂਕੜੇ ਡਾਕਟਰ ਅਤੇ ਮੈਡੀਕੋਜ਼ ਮੌਜੂਦ ਹੋਣਗੇ।“
ਉੱਥੇ ਹੀ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਪ੍ਰਧਾਨ ਸੁਨੀਲ ਕਾਂਸਲ ਨੇ ਕਿਹਾ, “ਮੈਗਾ ਸਿਹਤ ਕੈਂਪ ਲਈ ਰਜਿਸਟ੍ਰੇਸ਼ਨ ਖੋਲ੍ਹ ਦਿੱਤੀ ਗਈ ਹੈ ਜਿੱਥੇ ਲੋੜਵੰਦ ਮਰੀਜ਼ਾਂ ਨੂੰ ਨਕਲੀ ਅੰਗ ਫਿੱਟ ਕੀਤੇ ਜਾਣਗੇ। ਕੈਂਪ ਲਈ ਦੇਸ਼ ਵਾਸੀ ਵੈੱਬਸਾਈਟ www.chandigarhwelfaretrust.com 'ਤੇ ਰਜਿਸਟਰ ਕਰ ਸਕਦੇ ਹਨ। ਸਾਨੂੰ ਆਸ ਹੈ ਕਿ ਵੱਡੀ ਗਿਣਤੀ ਵਿੱਚ ਲੋੜਵੰਦ ਕੈਂਪ ਵਿੱਚ ਆਉਣਗੇ ਅਤੇ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦਾ ਲਾਭ ਉਠਾਉਣਗੇ।
ਫੋਟੋ ਕੈਪਸ਼ਨ: ਚੰਡੀਗੜ੍ਹ ਵੈਲਫੇਅਰ ਟਰੱਸਟ ਦੇ ਸੰਸਥਾਪਕ ਸਤਨਾਮ ਸਿੰਘ ਸੰਧੂ ਅਤੇ ਚੰਡੀਗੜ੍ਹ ਰੋਟਰੀ ਕਲੱਬ ਦੇ ਅਧਿਕਾਰੀ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ 73ਵੇਂ ਜਨਮ ਦਿਨ ਮੌਕੇ 17 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ 15 ਦਿਨਾਂ 'ਸੇਵਾ ਪਖਵਾੜਾ' ਦੇ ਰਜਿਸਟ੍ਰੇਸ਼ਨ ਪੋਰਟਲ ਦੇ ਲਾਂਚ ਮੌਕੇ