Breaking: ਖਹਿਰਾ ਗਰੁੱਪ ਨੇ ਜਿੱਤੀ ਪੰਜਾਬ ਸਕੱਤਰੇਤ ਸਟਾਫ ਐਸੋਸੀੲਸ਼ਨ ਦੀ ਚੋਣ
- ਪੰਜਾਬ ਸਕੱਤਰੇਤ ਚੋਣਾਂ: ਖਹਿਰਾ ਧੜੇ ਨੇ ਜਿੱਤੀਆਂ ਸਾਰੀਆਂ ਸੀਟਾਂ, ਸੁਸ਼ੀਲ ਕੁਮਾਰ ਚੁਣੇ ਗਏ ਪ੍ਰਧਾਨ
- ਸਾਹਿਲ ਸ਼ਰਮਾ ਜਨਰਲ ਸਕੱਤਰ ਚੁਣੇ ਗਏ; ਮਿਥੁਨ ਚਾਵਲਾ ਨੂੰ ਵਿੱਤ ਸਕੱਤਰ ਚੁਣਿਆ ਗਿਆ
ਹਰਸ਼ਬਾਬ ਸਿੱਧੂ
ਚੰਡੀਗੜ੍ਹ, 7 ਦਸੰਬਰ, 2023: ਸੁਸ਼ੀਲ ਕੁਮਾਰ ਫੌਜੀ ਨੂੰ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ। ਸਟਾਫ਼ ਐਸੋਸੀਏਸ਼ਨ ਦੀਆਂ 15 ਸੀਟਾਂ ਲਈ ਅੱਜ ਵੋਟਾਂ ਪਈਆਂ ਜਿੱਥੇ ਮੁਲਾਜ਼ਮਾਂ ਨੇ ਵੋਟਾਂ ਪਾਈਆਂ। ਉੱਘੇ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਅਗਵਾਈ ਵਾਲੇ ਖਹਿਰਾ ਧੜੇ ਨੇ ਕੁਲਵਿੰਦਰ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਨੂੰ ਹਰਾ ਕੇ ਸਾਰੀਆਂ ਸੀਟਾਂ ਜਿੱਤੀਆਂ। ਵੀਰਵਾਰ ਦੇਰ ਸ਼ਾਮ ਨੂੰ ਸਕੱਤਰੇਤ ਵਿੱਚ ਨਤੀਜਿਆਂ ਦਾ ਐਲਾਨ ਕੀਤਾ ਗਿਆ।
Breaking: ਖਹਿਰਾ ਗਰੁੱਪ ਨੇ ਜਿੱਤੀ ਪੰਜਾਬ ਸਕੱਤਰੇਤ ਸਟਾਫ ਐਸੋਸੀੲਸ਼ਨ ਦੀ ਚੋਣ (ਵੀਡੀਓ ਵੀ ਦੇਖੋ)
https://www.facebook.com/BabushahiDotCom/videos/1808190049615578
ਸਾਹਿਲ ਸ਼ਰਮਾ ਅਤੇ ਮਿਥੁਨ ਚਾਵਲਾ ਨੂੰ ਕ੍ਰਮਵਾਰ ਜਨਰਲ ਸਕੱਤਰ ਅਤੇ ਵਿੱਤ ਸਕੱਤਰ ਚੁਣਿਆ ਗਿਆ ਹੈ।
ਸਾਰੇ ਜੇਤੂ ਉਮੀਦਵਾਰਾਂ ਨੂੰ ਵੇਖੋ:
ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀੲਸ਼ਨ ਦੀਆਂ ਚੋਣਾਂ ਵਿੱਚ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਗਰੁੱਪ ਦੀ ਅੱਜ ਸ਼ਾਨਦਾਰ ਜਿੱਤ ਹੋਈ। ਅੱਜ ਸਵੇਰੇ ਪੰਜਾਬ ਸਿਵਲ ਸਕੱਤਰੇਤ-1 ਅਤੇ 2 ਵਿੱਚ ਵੋਟਾਂ ਪਾੳਣ ਦਾ ਸਿਲਸਿਲਾ ਸ਼ੁਰੂ ਹੋਇਆ। ਮੁਲਾਜਮਾਂ ਵਿੱਚ ਵੋਟਾਂ ਪਾੳਣ ਲਈ ਬਹੁਤ ੳਤਸ਼ਾਹ ਪਾਇਆ ਗਿਆ ਜਿਸ ਕਰਕੇ ਭਰਵੀਂ ਵੋਟਿੰਗ ਹੋਈ। ਇਸ ਵਾਰ ਵੋਟਾਂ ਵਿੱਚ ਖਹਿਰਾ ਗਰੁੱਪ ਅਤੇ ਅਜਾਦ ਗਰੁੱਪ ਵੱਲੋਂ ਚੋਣਾਂ ਲੜੀਆਂ ਗਈਆਂ ਅਤੇ ਦੋਵੇਂ ਗਰੁੱਪਾਂ ਦੇ ਮੁਲਾਜਮ ਆਗੂਆਂ ਵੱਲੋਂ ਹਰੇਕ ਦਫਤਰ ਅਤੇ ਹਰੇਕ ਸ਼ਾਖਾ ਵਿੱਚ ਜਾ ਕੇ ਆਪਣੇ ਲਈ ਵੋਟਾਂ ਮੰਗੀਆਂ ਗਈਆਂ।
ਖਹਿਰਾ ਗਰੁੱਪ ਵਿੱਚ ਪ੍ਰਧਾਨਗੀ ਲਈ ਸ਼ੁਸ਼ੀਲ ਕੁਮਾਰ ਫੌਜੀ, ਸੀਨੀਅਰ ਮੀਤ ਪ੍ਰਧਾਨ ਲਈ ਕਮਲਜੀਤ ਕੌਰ, ਮੀਤ ਪ੍ਰਧਾਨ ਲਈ ਸੰਦੀਪ ਕੁਮਾਰ, ਮੀਤ ਪ੍ਰਧਾਨ ਮਹਿਲਾ ਲਈ ਇਕਮੀਤ ਕੌਰ, ਜਨਰਲ ਸਕੱਤਰ ਲਈ ਸਾਹਿਲ ਸ਼ਰਮਾਂ, ਵਿੱਤ ਸਕੱਤਰ ਮਿਥੁਨ ਚਾਵਲਾ, ਪ੍ਰੈਸ ਸਕੱਤਰ ਲਈ ਜਗਦੀਪ ਕੁਮਾਰ, ਸੰਗਠਨ ਸਕੱਤਰ ਲਈ ਸੰਦੀਪ ਕੌਸ਼ਲ, ਦਫਤਰ ਸਕੱਤਰ ਲਈ ਨਵਪ੍ਰੀਤ ਸਿੰਘ, ਸੰਯੁਕਤ ਜਨਰਲ ਸਕੱਤਰ ਲਈ ਦੀਪਕ ਸਿੰਘ, ਸੰਯੁਕਤ ਸੰਗਠਨ ਸਕੱਤਰ ਲਈ ਅਮਨਦੀਪ ਕੌਰ, ਸੰਯੁਕਤ ਪ੍ਰੈਸ ਸਕੱਤਰ ਲਈ ਮਨਵੀਰ ਸਿੰਘ, ਸੰਯੁਕਤ ਦਫਤਰ ਸਕੱਤਰ ਲਈ ਗੁਰਤੇਜ ਸਿੰਘ ਅਤੇ ਸੰਯੁਕਤ ਵਿੱਤ ਸਕੱਤਰ ਲਈ ਚਰਨਿੰਦਰਜੀਤ ਸਿੰਘ ੳਮੀਦਵਾਰ ਮੈਦਾਨ ਵਿੱਚ ੳਤਾਰੇ ਗੲ ਸਨ। ਦੂਜੇ ਪਾਸੇ ਆਜਾਦ ਗਰੁੱਪ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਕੁਲਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਲਈ ਪ੍ਰੀਤੀ ਖਟਾਣਾ, ਮੀਤ ਪ੍ਰਧਾਨ (ਮਹਿਲਾ) ਲਈ ਰਜਨੀ ਗੁਪਤਾ, ਮੀਤ ਪ੍ਰਧਾਨ ਪੁਰਸ਼ ਲਈ ਗੁਰਸ਼ਰਨ ਸਿੰਘ, ਜਨਰਲ ਸਕੱਤਰ ਲਈ ਮਨਦੀਪ ਸਿੰਘ, ਵਿੱਤ ਸਕੱਤਰ ਲਈ ਪ੍ਰਵੀਨ ਕੁਮਾਰ, ਕੁਆਰਡੀਨੇਟਰ ਲਈ ਰਮਿਤ ਕੁਮਾਰ, ਦਫਤਰ ਸਕੱਤਰ ਲਈ ਸੁਨੀਲ ਸੈਣੀ, ਪ੍ਰੈਸ ਸਕੱਤਰ ਲਈ ਜਸਬੀਰ ਤੱਖੀ, ਸੰਯੁਕਤ ਜਨਰਲ ਸਕੱਤਰ ਲਈ ਟੇਕ ਚੰਦ ਸ਼ਰਮਾਂ, ਸੰਯੁਕਤ ਵਿੱਤ ਸਕੱਤਰ ਲਈ ਸਤਨਾਮ ਸਿੰਘ, ਸੰਯੁਕਤ ਸੰਗਠਨ ਸਕੱਤਰ ਲਈ ਰਵਿੰਦਰ ਸਿੰਘ, ਸੰਯੁਕਤ ਦਫਤਰ ਸਕੱਤਰ ਲਈ ਗਗਨਦੀਪ ਸਿੰਘ ਸੈਣੀ ਅਤੇ ਸੰਯੁਕਤ ਪ੍ਰੈਸ ਸਕੱਤਰ ਲਈ ਵਰਿੰਦਰ ਸਿੰਘ ੳਮੀਦਵਾਰ ਮੈਦਾਨ ਵਿੱਚ ਸਨ।
ਦੋਵੇਂ ਗਰੁੱਪਾਂ ਵਿੱਚੋਂ ਪਿਛਲੇ ਕਈ ਦਿਨਾਂ ਤੋਂ ਆਪਣਾ ਚੋਣ ਪ੍ਰਚਾਰ ਭਖਾਇਆ ਹੋਇਆ ਸੀ। ਅਜਾਦ ਗਰੁੱਪ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿੱਤਰਿਆ ਸੀ ਅਤੇ ਦੂਜੇ ਪਾਸੇ ਖਹਿਰਾ ਗਰੁੱਪ ਦੇ ਕਈ ਮੈਂਬਰ ਪਹਿਲਾਂ ਵੀ ਐਸੋਸੀੲਸ਼ਨ ਤੇ ਕਾਬਜ ਸਨ। ਮੁਲਾਜਮ ਆਗੂ ਸੁਖਚੈਨ ਸਿੰਘ ਦਾ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਵਿੱਚ ਚੰਗਾ ਮਾਣ ਸਤਿਕਾਰ ਹੈ ਅਤੇ ਮੁਲਾਜਮਾਂ ਦੇ ਹੱਕਾਂ ਲਈ ੳਹ ਖੁੱਲ ਕੇ ਬੋਲਦਾ ਹੈ। ਜਦੋਂ ੳਹ ਆਪਣੀ ਧਾਕੜ ਸਪੀਚ ਕਰਦਾ ਹੈ ਤਾਂ ਪੂਰੇ ਸੂਬੇ ਦੇ ਮੁਲਾਜਮ ੳਸ ਨੂੰ ਸੁਣਦੇ ਹਨ ਅਤੇ ੳਸ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਗੂੰਜਦੀ ਹੈ।
ਇਸ ਵਾਰ ਖਹਿਰਾ ਭਾਵੇਂ ਸਿੱਧੇ ਤੌਰ ਤੇ ਆਪ ਚੋਣ ਨਹੀਂ ਲੜਿਆ ਪਰ ੳਸ ਨੇ ਪੂਰੀ ਵਿੳਤਬੰਦੀ ਕਰਕੇ ਆਪਣੀ ਟੀਮ ਤਿਆਰ ਕੀਤੀ ਅਤੇ ਚੋਣ ਮੈਦਾਨ ਵਿੱਚ ੳਤਾਰੀ। ਦੇਰ ਰਾਤ ਆਏ ਨਤੀਜਿਆਂ ਮੁਤਾਬਕ ਪੂਰੇ ਦਾ ਪੂਰਾ ਖਹਿਰਾ ਗਰੁੱਪ ਚੋਣ ਜਿੱਤ ਗਿਆ। ਨਵੇਂ ਚੁਣੇ ਅਹੁਦੇਦਾਰਾਂ ਨੂੰ ਸਕੱਤਰੇਤ ਦੀਆਂ ਵੱਖ ਵੱਖ ਮੁਲਾਜਮ ਜਥੇਬੰਦੀਆਂ ਨੇ ਵਧਾਈ ਦਿੱਤੀ ਜਿਨਾਂ ਵਿੱਚ ਸਕੱਤਰੇਤ ਅਫਸਰ ਕਾਡਰ ਐਸੋਸੀੲਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਰੰਧਾਵਾ, ਪਰਸਨਲ ਸਟਾਫ ਐਸੋਸੀੲਸ਼ਨ ਅਤੇ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ, ਵਿੱਤੀ ਕਮਿਸ਼ਨਰ ਮਾਲ ਕਰਮਚਾਰੀ ਐਸੋਸੀੲਸ਼ਨ ਦੇ ਪ੍ਰਧਾਨ ਕੁਲਵੰਤ ਸਿੰਘ ਦਰਜਾ ਚਾਰ ਯੂਨੀਅਨ ਦੇ ਪ੍ਰਧਾਨ ਬਲਰਾਜ ਸਿੰਘ ਦਾੳ, , ਪ੍ਰਹੁਣਚਾਰੀ ਵਿਭਾਗ ਯੂਨੀਅਨ ਦੇ ਪ੍ਰਧਾਨ ਮਹੇਸ਼ ਕੁਮਾਰ ਅਤੇ ਡਰਾਈਵਰ ਯੂਨੀਅਨ ਦੇ ਆਗੂਆਂ ਵੱਲੋਂ ਵਧਾਈ ਦਿੱਤੀ ਗਈ।